Friday, March 20, 2026

ਸੱਭਿਆਚਾਰ ਦੇ ਰੰਗ ‘ਚ ਰੰਗਿਆ ਗਿਆ ਅਜ਼ਾਦੀ ਦਿਹਾੜੇ ‘ਤੇ ਬਾਬਾ ਹਜਾਰਾ ਸਿੰਘ ਸਕੂਲ ਢਿਲਵਾਂ

PPN1808201603

ਬਟਾਲਾ, 18 ਅਗਸਤ (ਨਰਿੰਦਰ ਬਰਨਾਲ)- ਸਰਹੱਦੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ ਅਜ਼ਾਦੀ ਦਾ ਦਿਹਾੜਾ ਪੂਰੇ ਚਾਵਾਂ ਤੇ ਖੁਸੀਆਂ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪ੍ਰੋ ਦਲਜੀਤ ਸਿਘ ਧਾਰੋਵਾਲੀ ਵੱਲੋ ਨਿਭਾਂਈ ਗਈ। ਇਸ ਮਹਾਨ ਦਿਹਾੜੇ ਨੂੰ ਸਮਰਪਿਤ ਇਕ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸਕੂਲ ਪ੍ਰਿੰਸੀਪਲ ਜਸਵਿੰਦਰਬੀਰ ਸਿੰਘ ਢਿਲੋਂ ਵੱਲੋ ਅਜਾਦੀ ਦੇ ਦਿਨ ਦੀ ਮਹਾਨਤਾ ਸਬੰੰਧੀ ਦੱਸਦਿਆ ਕਿਹਾ ਕਿ ਭਾਰਤ ਵਾਸੀਆਂ ਨੂੰ ਤਿਰੰਗੇ ਝੰਡੇ ਨੂੰ ਲਹਿਰਾਉਣ ਦਾ ਮਾਣ ਬੜੀਆਂ ਕੁਰਬਾਨੀਆ ਕਰਨ ਤੋ ਬਾਅਦ ਮਿਲਿਆ ਹੈ, ਹਜ਼ਾਰਾ ਹੀ ਯੋਧਿਆਂ ਨੇ ਦੇਸ਼ ਵਾਸਤੇ ਕੁਰਬਾਨੀਆ ਦਿਤੀਆ ਤੇ ਦੇਸ਼ ਨੂੰ ਅਜ਼ਾਦੀ ਮਿਲੀ।ਇਸ ਵਾਸਤੇ ਦੇਸ਼ ਦੀ ਅਖੰਡਤਾ ਤੇ ਭਾਈਚਾਰਕ ਸਾਂਝ ਵਾਸਤੇ ਸਾਨੂੰ ਸਾਰਿਆ ਨੂੰ ਹਮੇਸਾ ਤਤਪਰ ਰਹਿਣਾ ਚਾਹੀਦਾ ਹੈ। ਸਮਾਜ ਵਿਚ ਏਕਤਾ ਤੇ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਚਾਹੀਦਾ ਹੈ ਤਾਂ ਭਾਰਤ ਦੀ ਵਿਸ਼ਵ ਪੱਧਰੀ ਪਹਿਚਾਣ ਵਧੀਆ ਬਣ ਸਕੇਗੀ।ਸੰਸਥਾ ਦੇ ਬੱਚਿਆ ਵੱਲੋ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਸਕਿੱਟਾ ਪੇਸ ਕਰਨ ਦੇ ਨਾਲ ਗਿੱਧਾ ਤੇ ਭੱਗੜਾਂ ਪੇਸ ਕੀਤਾ ਗਿਆ।ਸਕੂਲ ਪ੍ਰਬੰਧਕਾਂ ਵੱਲੋ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋਗ ਗੁਰਦੀਪ ਸਿੰਘ ਬਾਜਵਾ, ਪ੍ਰਿੰਸੀਪਲ ਜਸਵਿੰਦਰਬੀਰ ਸਿੰਘ ਢਿਲੌ, ਬਲਜੀਤ ਸਿੰਘ, ਮੈਡਮ ਕਰਮਦੀਪ ਕੌਰ, ਸੰਦੀਪ ਕੌਰ, ਸਮੇਤ ਸਮੂਹ ਸਟਾਫ ਤੇ ਸਕੂਲ ਦੇਵਿਦਿਆਰਥੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply