
ਬਠਿੰਡਾ, 23 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਮਤਿ ਗਿਆਨ ਟ੍ਰੇਨਿੰਗ ਕੈਂਪ 21 ਮਈ ਤੋਂ 25 ਮਈ ਤੱਕ ਜੋ ਸ਼ਹਿਰ ਬਠਿੰਡਾ ਦੇ ਨਜ਼ਦੀਕ ਪਿੰਡਾਂ ‘ਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ ਅੱਠ ਵਜੇ ਤੋਂ 12 ਵਜੇ ਤੱਕ ਪਿੰਡ ਬੱਲੂਆਣਾ ਦੇ ਸਕੂਲ ਪੀ.ਕੇ.ਐਸ.ਇੰਟਰਨੈਸ਼ਨਲ, ਸੰਤ ਨਰੈਣ ਸਿੰਘ ਅਕਲੀਆਂ ਕਲਾਂ ਪਬਲਿਕ ਸਕੂਲ, ਪਿੰਡ ਜੀਂਦਾ ਦੇ ਗੁਰਦੁਆਰਾ ਸਾਹਿਬ ਅਤੇ ਮਹਿਮਾ ਸਰਜਾ ਦੇ ਸਕੂਲ ਵਿਖੇ ਚੱਲ ਰਹੇ ਹਨ ਜਿਨਾਂ ਵਿਚ ਸਕੂਲ ਬੱਚੇ ਭਾਰੀ ਗਿਣਤੀ ‘ਚ ਸ਼ਮੂਲੀਅਤ ਕਰਕੇ ਗੁਰਮਤਿ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ, ਜਿਨਾਂ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋਫੈਸ਼ਰ ਅਤੇ ਵਿਦਿਆਰਥੀਆਂ ਤੋਂ ਇਲਾਵਾ ਰਘਬੀਰ ਸਿੰਘ ਮਿਸ਼ਨਰੀ ਬੱਚਿਆਂ ਨੂੰ ਗਿਆਨ ਵੰਡ ਰਹੇ ਹਨ। ਪਿੰਡ ਵਾਸੀਆਂ ਵਲੋਂ ਬੱਚਿਆਂ ਨੂੰ ਰੀਫੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media