
ਬਠਿੰਡਾ, 23 ਮਈ (ਜਸਵਿੰਦਰ ਸਿੰਘ ਜੱਸੀ)-ਸਾਲ ਦਾ ਪਹਿਲਾ ਡੀ ਵਾਰਮਿੰਗ ਦਿਵਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਸਰਜਨ ਡਾ: ਵਿਨੋਦ ਕੁਮਾਰ ਗਰਗ ਦੀ ਅਗਵਾਈ ਹੇਠ ਜਿਲਾ ਬਠਿੰਡਾ ਦੇ ਸਮੂਹ ਸਰਕਾਰੀ, ਸਰਕਾਰੀ ਪ੍ਰਾਪਤ, ਮਾਡਲ ਅਤੇ ਆਦਰਸ਼ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਪਹਿਲਾਂ ਡੀ ਵਾਰਮਿੰਗ ਦਿਵਸ ਮੌਕੇ ਸਿਵਲ ਸਰਜਨ ਨੇ ਆਪਣੇ ਹੱਥੀ ਐਲਰੇਂਡਾਯੋਲ ਦੀ ਗੋਲੀ ਖਵਾ ਕੇ ਉਦਘਾਟਨ ਕੀਤਾ ਇਸ ਮੌਕੇ ਉਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਬੱਚਿਆਂ ਦੇ ਪੇਟ ਵਿਚ ਕੀੜਿਆ ਦੇ ਕਾਰਨ ਖੂਨ ਦੀ ਘਾਟ ਨੂੰ ਦੂਰ ਕਰਨ ਲਈ ਇਹ ਦਵਾਈ 1 ਲੱਖ 28 ਹਜ਼ਾਰ ਬੱਚਿਆਂ ਨੂੰ ਦਿੱਤੀ ਗਈ, ਜੋ ਬੱਚੇ ਗੈਰਹਾਜ਼ਰ ਸਨ ਉਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਦਿੱਤੀ ਜਾਵੇਗੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਡਾ: ਰਾਕੇਸ਼ ਗੋਇਲ ਜਿਲਾ ਟੀਕਾਕਰਨ, ਮਨਫੂਲ ਸਿੰਘ, ਡਾ: ਸਵਤੰਤਰ ਗੁਪਤਾ, ਹਰਜਿੰਦਰ ਕੌਰ ਡਿਪਟੀ ਐਮ.ਈ.ਆਈ.ਓ, ਅੰਸ਼ੂ ਫਾਰਮਾਸੀਸਟ ਅਤੇ ਜਗਦੀਸ਼ ਕੁਮਾਰ ਆਦਿ ਸ਼ਾਮਲ ਸਨ।