ਬਟਾਲਾ, 20 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਉਹਨਾਂ ਕਰਮਚਾਰੀਆਂ ਤੇ ਅਧਿਆਪਕਾ ਦਾ ਹਮੇਸ਼ਾ ਹੀ ਨਾਮ ਲਿਆ ਜਾਂਦਾ ਹੈ ਜਿੰਨਾਂ ਵੱਲੋ ਵਿਭਾਂਗ ਨੂੰ ਬਹੁਤ ਹੀ ਵਧੀਆ ਸੇਵਾਵਾਂ ਦੇਣ ਕਾਰਨ ਵਿਭਾਗ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੁੰਹਦਾ ਹੈ। ਮਿਹਨਤੀ ਅਧਿਆਪਕਾ ਤੇ ਕਰਮਚਾਰੀਆਂ ਤੇ ਵਿਭਾਂਗ ਨੂੰ ਹਮੇਸਾ ਹੀ ਮਾਣ ਹੁੰਦਾ ਹੈ। ਇਸੇ ਹੀ ਸੋਚ ਦੇ ਧਾਂਰਨੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਸੇਵਾ ਨਿਭਾ ਰਹੀ ਕੰਪਿਊਟਰ ਅਧਿਆਪਕਾ ਸਿਵਾਂਨੀ ਹੈ। ਆਪਣੇ ਕੰਮ ਦੀ ਪਰਪੱਕਤਾ ਕਾਰਨ ਬੀਤੇ ਸਮੇ ਵਿਚ ਈ ਪੰਜਾਬ ਪੋਰਟਲ, ਅਨੂਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਜੀਫੇ ਆਨ ਲਾਈਨ ਕਰਨ, ਮਨਿਆਰਟੀ ਵਜੀਫੇ, ਕਰਮਚਾਰੀ ਵੇਰਕੇ, ਸਕੁਲ ਦੀ ਪ੍ਰਾਪਰਟੀ ਆਂਨ ਲਾਈਨ ਕਰਨ ਵਾਲੇ ਅਨੇਕਾ ਕੰਮਾਂ ਕਰਕੇ ਸਿਵਾਨੀ ਨੂੰ ਅਜਾਦੀ ਦੇ ਦਿਨ ਤਹਿਸੀਲ ਪੱਧਰੀ ਸਮਾਗਮ ਵਿਚ ਸਨਮਾਨਤ ਕੀਤਾ ਗਿਆ ਹੈ।ਇਸ ਤੋ ਇਲਾਵਾ ਵਿਦਿਆਰਥੀਆ ਤੇ ਅਧਾਰ ਕਾਰਡ ਆਨਲਾਈਨ ਕਰਨੇ ਤੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਵਾਲੇ ਅਨੇਕਾਂ ਕੰਮ ਸਕੂਲ ਵਿਚ ਤਾ ਕੀਤੇ ਹਨ, ਬਲਕਿ ਸਕੂਲ ਸਮੇ ਤੋ ਬਾਅਦ ਵੀ ਸਕੂਲ ਨੂੰ ਵਧੀਆਂ ਸੇਵਾਵਾ ਦਿਤੀਆਂ ਹਨ। ਜਿਸ ਕਾਰਨ ਸਕੂਲ ਦੀ ਤਰੱਕੀ ਹੋਈ ਹੈ। ਅਜਾਦੀ ਦਿਵਸ ਤੇ ਐਸ ਡੀ ਐਮ ਬਟਾਲਾ ਸੋਰਭ ਅਰੋੜਾ ਤੇ ਐਸ.ਐਸ.ਪੀ ਦਿਲਜਿੰਦਰ ਸਿੰਘ ਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਵੱਲੋ ਸਿਵਾਂਨੀ ਨੂੰ ਸਨਮਾਨ ਦਿਤਾ ਗਿਆ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media