ਬਟਾਲਾ, 20 ਅਗਸਤ (ਨਰਿੰਦਰ ਬਰਨਾਲ) – ਸਮਾਜ ਵਿਚ ਲੋਕਤੰਤਰ ਦਾ ਥੰਮ ਮਜਬੂਤ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਦਿਸ਼ਾਨਿਰਦੇਸ਼ਾ ਦੀ ਪਲਣਾ ਹਿੱਤ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭੂਸ਼ਨ ਨੇ ਤਹਿਸੀਲ ਬਟਾਲਾ ਦੇ ਅਧੀਨ ਪੈਦੇ ਸਾਰੇ ਹੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ ਕੀਤੀ ਗਈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਬਲਵਿੰਦਰ ਕੌਰ ਦੀ ਦੇਖਰੇਖ ਵਿਚ ਕੀਤੀ ਗਈ ਮੀਟਿੰਗ ਦੌਰਾਨ ਸਕੂਲਾਂ ਵਿਚ ਜਿੰਨਾ ਵਿਦਿਆਰਥੀਆਂ ਦੀਆਂ ਵੋਟਾਂ ਨਹੀ ਬਣੀਆਂ ਤੇ ਉਹ ਆਪਣੀ ਵੋਟ ਬਣਾਉਣ ਦੀ ਉਮਰ 18 ਸਾਲ ਪੂਰੀ ਕਰ ਗਏ ਹਨ ਜਾਂ ਆਉਦੇ ਦਿਨਾਂ ਵਿਚ ਉਮਰ ਪੂਰੀ ਕਰਨ ਵਾਲੇ ਹਨ। ਉਹਨਾਂ ਵਿਦਿਆਰਥੀਆਂ ਦੀ ਪਛਾਣ ਕਰਨ ਵਾਸਤੇ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਸਕੂਲ ਮੁਖੀਆਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ।ਸ੍ਰੀ ਭਾਰਤ ਭੁਸ਼ਨ ਵੱਲੋ ਸਕੂਲਾਂ ਵਿਚ ਤਿੰਨ ਵਿਦਿਆਰਥੀਆਂ ਨੂੰ ਅੰਬੈਸਡਰ ਨਿਯੁੱਕਤ ਕੀਤਾ ਗਿਆ ਹੈ।ਇਸ ਨਿਯੁਕਤ ਕੀਤੇਗਏ ਵਿਦਿਆਰਥੀ ਸਕੂਲ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਦੌਰਾਨ ਜਾਂ ਸਵੇਰ ਦੀਆਂ ਸਭਾਵਾ ਵਿਚ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹਤਤਾ ਸਬੰਧੀ ਸੰਬੋਧਨ ਕਰਨਗੇ।ਜਿਕਰਯੋਗ ਹੈ ਭਾਰਤ ਇਕ ਲੋਕਤੰਤਰੀ ਦੇਸ਼ ਹੈ।ਇਸ ਲੋਕਤੰਤਰੀ ਤਰੀਕਿਆਂ ਨਾਲ ਲੋਕ ਨਿਰਪੱਖ ਤੌਰ ਤੇ ਆਪਣੇ ਨੇਤਾਵਾਂ ਦੀ ਚੋਣ ਕਰਦੇ ਹਨ, ਤੇ ਉਹਨਾ ਲੋਕਾਂ ਦੁਆਰਾ ਚੁਣੇ ਹੋਏ ਨੇਤਾ ਹੀ ਰਾਜ ਕਰਦੇ ਹਨ।ਇਸ ਸਾਰੇ ਲੌਕਤੰਤਰੀ ਤਰੀਕਿਆਂ ਨੂੰ ਲੋਕਤੰਤਰੀ ਕਾਇਦੇ ਕਾਨੂੰਨਾਂ ਆਮ ਨਾਗਰਿਕ ਤੱਕ ਪਹੁੰਚਾਉਣ ਵਾਸਤੇ ਬਹੁਤ ਜਰੂਰੀ ਹੈ ਕਿ ਲੋਕਾਂ ਨੂੰ ਜਾਗਰੂਕਤਾ ਹੋਵੇ ਕਿ ਵੋਟ ਦੀ ਮਹੱਤਤਾ ਕੀ ਹੈ।ਇਹ ਤਾਂ ਹੀ ਸਹੀ ਸਾਬਤ ਜੇਕਰ ਵਿਦਿਆਰਥੀਆਂ ਵਿਚ ਵੀ ਇਸ ਦੀ ਵਧੀਆ ਸੋਚ ਪੈਦਾ ਕੀਤੀ ਜਾਵੇ। ਇਸ ਸਬੰਧੀ ਤਹਿਸੀਲ ਬਟਾਲਾ ਦੇ ਸਕੂਲ ਮੁਖੀਆਂ ਦੀ ਮੀਟਿੰਗ ਦੌਰਾਨ ਸ੍ਰੀ ਮਤੀ ਬਲਵਿਦਰ ਕੌਰ, ਪਰਦੀਪ ਕੁਮਾਰ ਆਰ ਉ ਟੀ ਕੋਆਰਡੀ ਨੇਟਰ, ਕਮਲਜੀਤ ਰਮਸਾ ਦਫਤਰ, ਨਰਿੰਦਰ ਸਿੰਘ, ਮਨਜੀਤ ਸਿੰਘ, ਡਾ ਜਤਿੰਦਰ ਕੁਮਾਰ, ਰੰਜੀਵ ਅਰੋੜਾ, ਗੁਰਬਚਨ ਸਿੰਘ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਅਨੀਤਾ ਅਰੋੜਾ, ਜਸਬੀਰ ਕੌਰ ਜੈਤੋਸਰਜਾ, ਪਰਮਜੀਤ ਕੌਰ ਧੁਪਸੜੀ, ਲਖਵਿੰਦਰ ਸਿੰਘ ਘਣੀਏ ਕੇ ਬਾਂਗਰ, ਬਲਵਿੰਦਰਪਾਲ ਅਲੀਵਾਲ, ਦਰਸ਼ਨ ਕੁਮਾਰ ਪਾਰੋਵਾਲ, ਲਵਪ੍ਰੀਤ ਸਿੰਘ ਕਾਹਲੋ, ਆਦਿ ਸਮੂਹ ਤਹਿਸੀਲ ਬਟਾਲਾ ਦੇ ਸੈਕੰੰਡਰੀ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media