
ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਰਿਓ ਉਲੰਪਿਕ 2016 ਦੇ ਬੇਮਿਸਾਲ ਤੇ ਯਾਦਗਾਰੀ ਸਮਾਪਨ ਤੋਂ ਬਾਅਦ ਤਾਇਵਾਨ ਵਿਖੇ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਏਸ਼ੀਆ ਮਹਾਦੀਪ ਦੀ ਪਹਿਲੀ ਮਹਿਲਾ ਏਸ਼ੀਅਨ ਇੰਟਰਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਲਈ ਭਾਰਤੀ ਮਹਿਲਾ ਸਾਫਟਬਾਲ ਟੀਮ ਅੱਜ ਰਵਾਨਾ ਹੋ ਗਈ।ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਰਵਾਨਾ ਹੋਣ ਤੋਂ ਪਹਿਲਾਂ ਇਸ ਟੀਮ ਨੂੰ ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਤੇ ਸੀਨੀਅਰ ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ ਅਤੇ ਹੋਰ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਨਿੱਘੀ ਵਿਦਾਇਗੀ ਦਿੱਤੀ।
ਏਅਰਪੋਰਟ ਪੁੱਜਣ ‘ਤੇ ਸਮੂਹ ਟੀਮ ਮੈਂਬਰਾਂ ਤੋਂ ਇਲਾਵਾ ਟੀਮ ਕਪਤਾਨ ਮਨਦੀਪ ਕੌਰ, ਕੋਚ ਜੋਏ ਜੈਕਬ, ਕੋਚ ਪੀ.ਐਨ.ਪਾਸੀ, ਮੈਨੇਜਰ ਸਵਿਤਾ ਪਾਰਕ, ਮੈਨੇਜਰ ਲਖਨਪਾਲ ਸਿੰਘ ਤੇ ਸੈਕਟਰੀ ਪਰਵੀਨ ਅਨੋਕਰ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਖਿਡਾਰਣਾ ਤੇ ਪ੍ਰਬੰਧਕਾਂ ਨੇ ਹੌਸਲਾ ਅਫਜਾਈ ਕਰਦਿਆਂ ਸਵਿੰਦਰ ਸਿੰਘ ਸਿੱਧੂ ਤੇ ਤਰਸੇਮ ਸਿੰਘ ਚੰਗਿਆੜਾ ਨੇ ਕਿਹਾ ਇਸ ਤੋਂ ਪਹਿਲਾਂ ਉਲੰਪਿਕ ਖੇਡਾਂ ਦੇ ਵਿੱਚ ਦੇਸ਼ ਦੀਆਂ ਧੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ।ਜਿਸ ਦੇ ਨਾਲ ਦੇਸ਼ ਦੇ ਜ਼ਮੀਨੀ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਖੇਡ ਖੇਤਰ ਨਾਲ ਜੁੜਿਆ ਧੀਆਂ ਨੂੰ ਹੋਰ ਅੱਗੇ ਤੇ ਬੇਹਤਰ ਕਰਨ ਦੀ ਪ੍ਰੇਰਨਾ ਮਿਲੀ ਹੈ।ਉਨ੍ਹਾਂ ਕਿਹਾ ਅੱਜ ਦਾ ਭਾਰਤੀ ਮਹਿਲਾ ਸਾਫਟਬਾਲ ਟੀਮ ਦੀਆਂ ਖਿਡਾਰਣਾ ਨੂੰ ਸਨਮਾਨਿਤ ਕਰਨ ਕੀਤੇ ਜਾਣ ਦਾ ਸਿਲਸਿਲਾ ਇਸ ਗੱਲ ਦਾ ਪਤੀਕ ਹੈ ਕਿ ਧੀਆਂ ਨੂੰ ਸਮੇਂ-ਸਮੇਂ ਤੇ ਬਣਦਾ ਮਾਨ-ਸਨਮਾਨ ਹਰੇਕ ਖੇਡ ਪ੍ਰੇਮੀ ਤੇ ਖੇਡ ਪ੍ਰਮੋਟਰ ਦਾ ਫਰਜ਼ ਹੈ।ਇਸ ਮੌਕੇ ਸੁਰਜੀਤ ਸਿੰਘ, ਜਗਦੀਪ ਸਿੰਘ, ਰਜਵੰਤ ਕੌਰ, ਕਵਲਜੀਤ ਕੌਰ, ਜੋਗਿੰਦਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media