Friday, September 25, 2026

ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਚੜਿਆ ਪੁਲਿਸ ਅੜਿੱਕੇ

ਚੌਂਕ ਮਹਿਤਾ, 22 ਅਗਸਤ (ਜੋਗਿੰਦਰ ਸਿੰਘ ਮਾਣਾ)  ਐਸ.ਐਸ.ਪੀ ਦਿਹਾਤੀ ਤੇ ਐਸ.ਐਚ.ਓ ਮਹਿਤਾ ਸੁਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਗਲਤ ਅਨਸਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਤਹਿਤ ਥਾਣਾ ਮਹਿਤਾ ਦੀ ਪੁਲਿਸ ਨੂੰ ਉਸ ਸਮਂੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੂੰ ਵੇਖ ਕੇ ਖੇਤਾਂ ਵੱਲ ਭੱਜਣ ਲੱਗਾ ਇੱਕ ਦੋਸ਼ੀ ਪੁਲਸ ਦੇ ਅੜਿਕੇ ਚੜ ਗਿਆ।ਪ੍ਰਾਪਤ ਸਮਾਚਾਰ ਅਨੁਸਾਰ ਏ.ਐਸ.ਆਈ ਬਲਜੀਤ ਸਿੰਘ ਆਪਣੇ ਪੁਲਿਸ ਮੁਲਾਜਮਾਂ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਤਾਂ ਪਿੰਡ ਖੱਬੇ ਰਾਜਪੂਤਾਂ ਤੋ ਪਿੰਡ ਬੁੱਟਰ ਮੌੜ ਨੂੰ ਮੁੜਦੇ ਸਮੇ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਕੌਮ ਮਹਿਰੇ ਪਿੰਡ ਚੂੰਗ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਤਾ ਦੋੱਸ਼ੀ ਪੁਲਿਸ ਦੀ ਗੱਡੀ ਵੇਖ ਕੇ ਮੋਟਰਸਾਈਕਲ ਖੇਤਾ ਵੱਲ ਹੇਠਾਂ ਕਰਕੇ ਇੱਕ ਲਿਫਾਫਾ ਖੇਤ ਵੱਲ ਸੁੱਟਣ ਲੱਗਾ।ਪੁਲਿਸ ਨੇ ਜਦ ਗੱਡੀ ਰੋਕ ਕੇ ਦੋਸ਼ੀ ਵੱਲ ਵੇਖਿਆ ਤਾਂ ਦੋਸ਼ੀ ਆਪਣੀ ਚੁਤਰਾਈ ਵਰਤਦੇ ਹੋਏ ਖੇਤਾਂ ਵੱਲ ਭੱਜਣ ਲੱਗਾ, ਪਰ ਪੁਲਿਸ ਨੇ ਆਪਣੀ ਹੁਸ਼ਿਆਰੀ ਵਰਤਦਿਆਂ ਦੋਸ਼ੀ ਨੂੰ ਆਪਣੇ ਪੰਜਿਆਂ ਵਿੱਚ ਦਾਬੋਚ ਲਿਆ ਤੇ ਲਿਫਾਫਾ ਚੈਕ ਕਰਨ ਤੇ ਉਸ ਵਿੱਚੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਜਿਸ ‘ਤੇ ਪਲਿਸ ਨੇ ਐਨ.ਡੀ.ਪੀ.ਐਸ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਆਦਲਤ ਵਿੱਚ ਪੇਸ਼ ਕਰ ਦਿਤਾ ਹੈ।ਇਸ ਮੌਕੇ ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਸ੍ਰੀ ਸੰਦੀਪ ਕੁਮਾਰ, ਹੌਲਦਾਰ ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਕਾਸ਼ਟੇਬਲ ਤੇਜਿੰਦਰ ਸਿੰਘ, ਬੁਟਾ ਨਾਥ, ਅਮਰੀਕ  ਸਿੰਘ ਆਦਿ ਪੁਲਿਸ ਕਰਮਚਾਰੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply