
ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ ਗੋਲਬਾਗ ਵਿਖੇ ਟੇਬਲ ਟੈਨਿਸ ਸਟੇਡਿਅਮ ਵਿਖੇ ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਪਿਛਲੇ ਕੁਝ ਦਿਨਾਂ ਤੋਂ ਕਰਵਾਏ ਜਾ ਰਹੇ ਵਜੀਰ ਸਿੰਘ ਮਦਾਨ ਮੈਮੋਰੀਅਲ ਪੰਜਾਬ ਸਟੇਟ ਰੈਕਿੰਗ ਓਪਨ ਟੇਬਲ ਟੈਨਿਸ ਟੂਰਨਾਂਮੈਂਟ ਅਜ ਅਮਿਤ ਛਾਪ ਛਡਦਾ ਹੋਇਆ ਸਮਾਪਤ ਹੋਇਆ। ਪੰਜਾਬ ਭਰ ਤੋਂ ਆਏ ਟੇਬਲ ਟੈਨਿਸ ਦੇ ਨੰਨੇ ਖਿਡਾਰੀਆਂ ਨੇ ਜਿਥੇ ਆਪਣੀ ਖੇਡ ਦਾ ਅਨੋਖਾ ਪ੍ਰਦਰਸ਼ਨ ਕੀਤਾ। ਉਥੇ ਹੀ ਫਾਈੇਨਲ ਵਿਚ ਮੈਨ ਸਿੰਗਲ ਵਿਚ ਹਰਨੂਰ ਨੂੰ ਰੋਹਿਨ ਨੇ ਹਰਾਕੇ, ਵੂਮੈਨ ਸਿੰਗਲ ਵਿਚ ਮੁਹਾਲੀ ਦੀ ਅਰਨਿਸ ਨੂੰ ਯਾਸੀ ਫਿਰੋਜ਼ਪੁਰ ਨੇ ਹਰਾਇਆ, ਯੂਥ ਲੜਕੀ ਵਿਚ ਪਟਿਆਲਾ ਦੀ ਨੇਹਾ ਸੋਨੀ ਨੇ ਯਾਸੀ ਫਿਰੋਜ਼ਪੁਰ ਨੂੰ ਹਰਾਇਆ, ਜੂਨਿਅਰ ਲੜਕੇ ਵਿਚ ਸੰਭਵ ਚੋਪੜਾ ਜਲੰਧਰ ਨੂੰ ਪਟਿਆਲਾ ਦੇ ਨਿਖਿਲ ਸੈਣੀ ਅਤੇ ਜੂਨਿਅਰ ਗਰਲਜ ਵਿਚ ਅਰਨਿਸ ਮੁਹਾਲੀ ਨੂੰ ਯਾਸੀ ਫਿਰੋਜ਼ਪੁਰ ਨੇ ਹਰਾਕੇ ਟੂਰਨਾਂਮੈਂਟ ਦੇ ਖਿਤਾਬ ਜਿੱਤੇ।ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਪ੍ਰਧਾਨ ਅਨੂਦੀਪ ਸਿੰਘ ਮਦਾਨ ਅਤੇ ਪੈਟਰਨ ਮਦਨ ਲਾਲ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਇਸ ਸਮਾਗਮ ਵਿਚ ਜੇਤੂਆਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ ‘ਤੇ ਅੱਜ ਨਗਰ ਕੌਂਸਲ ਅਜਨਾਲਾ ਦੇ ਪ੍ਰਧਾਨ ਜ਼ੋਰਾਵਰ ਸਿੰਘ ਅਤੇ ਸਰਪੰਚ ਬਲਜੀਤ ਸਿੰਘ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜੇਤੂ ਬੱਚਿਆਂ ਨੂੰ ਯਾਦਗਰੀ ਚਿੰਨ, ਸਰਟੀਫਿਕੇਟ ਅਤੇ ਕੈਸ਼ ਇਨਾਮ ਵੰਡੇ। ਟੂਰਨਾਂਮੈਂਟ ਵਿਚ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਬੱਚਿਆਂ ਨੂੰ ਜੀ ਆਇਆ ਅਤੇ ਧੰਨਵਾਦ ਆਖਦਿਆਂ ਪ੍ਰਧਾਨ ਅਨੂਦੀਪ ਸਿੰਘ ਮਦਾਨ ਨੇ ਕਿਹਾ ਕਿ ਬਹੁਤ ਜਲਦੀ ਹੀ ਰਾਸ਼ਟਰੀ ਪੱਧਰ ਤੇ ਟੇਬਲ ਟੈਨਿਸ ਟੂਰਨਾਂਮੈਂਟ ਕਰਵਾਇਆ ਜਾਵੇਗਾ । ਇਸ ਮੌਕੇ ਚੀਫ ਪੈਟਰਨ ਮਦਨ ਲਾਲ ਸ਼ਰਮਾ, ਹਰਜੀਤ ਸਿੰਘ ਕੌਚ ਅਸ਼ੋਕ ਕੁਮਾਰ, ਕਪਿਲ ਕੁੰਦਰਾ, ਰਜਨੀ ਗਪਤਾ, ਸੈਕਟਰੀ ਵਿਕਰਮ ਅਦਿਤਯ, ਰਕੇਸ਼ ਹਾਂਡਾ, ਜਨਕ ਰਾਜ ਮੰਟੂ, ਕਨਵ ਖੰਨਾ, ਸ਼ਿਵਮ ਸ਼ਰਮਾ, ਰੋਹਿਤ ਮਹਾਜਨ, ਮੋਹਿਤ ਕੁੰਦਰਾ, ਸੁਮਿਤ ਭਾਟੀਆ, ਜਸਪਾਲ ਸਿੰਘ, ਡਾ. ਅੰਜੂ ਹਿੰਗੋਰਾਣੀ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media