
ਤਰਸਿੱਕਾ 22 ਅਗਸਤ (ਕੰਵਲ ਜੋਧਾਨਗਰੀ) – ਕਿਸਾਨ ਸਘਰਸ ਕਮੇਟੀ ਪੰਜਾਬ ਜੋਨ ਮਹਿਤਾ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ, ਰਣਜੀਤ ਸਿੰਘ ਕਲੇਰ ਬਾਲਾ, ਮੁਖਬੈਨ ਸਿੰਘ ਜੋਧਾਨਗਰੀ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਅਤੇ ਬੀਬੀਆਂ ਵਜੋਂ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸਨਾ ਨਾ ਮਿਲਣ ਕਰਕੇ ਦਿੱਤਾ ਗਿਆ ਸੀ। ਧਰਨੇ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰੈਸ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਪਿੰਡਾਂ ਵਿੱਚ ਬੁਢਾਪਾ ਪੈਨਸਨਾਂ ਦੁਗਣੀਆਂ ਕਰ ਦਿੱਤੀਆਂ ਗਈਆਂ ਹਨ।ਕੋਈ ਵੀ ਯੋਗ ਵਿਅਕਤੀ ਪੈਨਸਨ ਤੋ ਵਾਂਝਾ ਨਹੀ ਰਹਿ ਰਿਹਾ, ਪਰ ਸਰਕਾਰ ਦੇ ਇਸ ਝੂਠ ਦਾ ਪਰਦਾ ਫਾਸ ਕਰਕੇ ਪੈਨਸਨਾ ਤੋਂ ਵਾਝੇ ਔਰਤਾਂ ਤੇ ਮਰਦ ਜੋ 250 ਰੁਪਏ ਪੈਨਸਨਾਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।ਉਹ ਇਸ ਧਰਨੇ ਵਿੱਚ ਸਾਮਿਲ ਹੋ ਕੇ ਸਰਕਾਰ ਨੂੰ ਕੋਸਦੇ ਨਜਰ ਆਏ ।ਧਰਨੇ ਦੌਰਾਨ ਨਾਅਰੇ ਬਾਜੀ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜੋ 58 ਸਾਲ ਦੀਆਂ ਅੋਰਤਾਂ ਅਤੇ 65 ਸਾਲ ਦੇ ਮਰਦਾਂ ਦੀਆਂ ਨਿਯਮ ਅਨੁਸਾਰ ਪੈਨਸਨਾਂ ਲਗਾਈਆਂ ਜਾਣ ਅਤੇ ਜੋ ਪੈਨਸਨਾਂ ਕੱਟੀਆਂ ਗਈਆਂ ਹਨ । ਉਹ ਦੁਬਾਰਾ ਚਾਲੂ ਕੀਤੀਆਂ ਜਾਣ ਅੰਗਹੀਣਾਂ ਦੀਆਂ ਪੈਨਸਨਾਂ ਅਤੇ ਵਿਧਵਾ ਅੋਰਤਾਂ ਦੀਆਂ ਪੈਨਸਨਾ ਪਹਿਲ ਦੇ ਅਧਾਰ ਤੇ ਲਾਈਆਂ ਜਾਣ। ਪੈਨਸਨਾਂ ਲਾਉਣ ਲਈ ਪਿੰਡਾਂ ਵਿੱਚ ਕੈਂਪ ਲਾ ਕੇ ਫਾਰਮ ਭਰੇ ਜਾਣ ਅਤੇ ਪੈਨਸਨਾਂ ਲਾਉਣ ਸਮੇਂ ਬੇਲੋੜੀ ਜਮੀਨ ਦੀ ਲਾਈ ਸ਼ਰਤ ਹਟਾਈ ਜਾਵੇ ਅਤੇ ਵਡੇਰੀ ਉਮਰ ਨੂੰ ਮੁੱਖ ਰੱਖ ਕੇ ਬੁਢਾਪਾ ਪੈਨਸਨ ਲਾਈ ਜਾਵੇ ।ਇਸ ਮੋਕੇ ਇਕਬਾਲ ਸਿੰਘ ਚਾਟੀ ਵਿੰਡ, ਸਰਵਨ ਸਿੰਘ ਨੰਗਲੀ, ਪਲਵਿੰਦਰ ਸਿੰਘ ਉਦੋਕੇ, ਕੇਵਲ ਸਿੰਘ ਮੱਤੇਵਾਲ, ਨਰਿੰਦਰ ਸਿੰਘ ਸੈਦੋਲੇਹਲ, ਬਲਵਿੰਦਰ ਸਿੰਘ ਸੈਦੂਕੇ, ਮੰਗਲ ਸਿੰਘ ਰਾਮਦਿਵਾਲੀ, ਅਮਰਜੀਤ ਸਿੰਘ, ਦਲਜੀਤ ਸਿੰਘ ਕਲੇਰ ਬਾਲਾ, ਮੁਖਤਾਰ ਸਿੰਘ ਅਰਜਨ ਮਾਂਗਾ, ਹੀਰਾ ਸਿੰਘ ਰਸੂਲਪੁਰ, ਨਿਰਮਲ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ ਜੋਧਾਨਗਰੀ, ਬੀਬੀ ਪਰਮਜੀਤ ਕੌਰ, ਨਰਿੰਦਰ ਕੌਰ, ਪ੍ਰਕਾਸ਼ ਕੌਰ, ਪ੍ਰਸਿੰਨ ਕੌੱਰ, ਅਮਰਜੀਤ ਕੌਰ, ਨਿਰਮਲ ਕੌਰ ਜੋਧਾਨਗਰੀ ਆਦਿ ਆਗੂ ਵੀ ਹਾਜਿਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media