Tuesday, August 11, 2026

 ਪੱਤਰਕਾਰ ਭਾਈਚਾਰੇ ਵਲੋਂ ਅਕਾਲੀ ਵਿਧਾਇਕ ਤੇ ਥਾਣਾ ਮੁਖੀ ਖਿਲਾਫ ਰੋਸ ਧਰਨਾ

PPN2308201601

ਅਲਗੋਂ ਕੋਠੀ, 23 ਅਗਸਤ (ਹਰਦਿਆਲ ਸਿੰਘ ਭੈਣੀ) – ਅਕਾਲੀ ਵਿਧਾਇਕ ਅਤੇ ਥਾਣਾ ਵਲਟੋਹਾ ਦੇ ਮੁੱਖੀ ਵੱਲੋਂ ਮੀਡੀਆ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ਨੂੰ ਧਮਕੀਆਂ ਦਾ ਡਰਾਵਾ ਦੇ ਕੇ ਪਾਏ ਜਾ ਰਹੇ ਦਬਾਅ ਦੇ ਖਿਲਾਫ ਸਮੂਹ ਪੱਤਰਕਾਰਾਂ ਵਲੋਂ ਇੱਕਜੁੱਟ ਹੋ ਕੇ ਥਾਣਾ ਵਲਟੋਹਾ ਸਾਹਮਣੇ ਧਰਨਾ ਦੇ ਕੇ ਜੋਰਦਾਰ ਪ੍ਰਦਰਸ਼ਨ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਕਰਕੇ ਅਕਾਲੀ ਦਲ ਦੀਆਂ ਖਬਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ।ਪੱਤਰਕਾਰਾਂ ਦੇ ਇਸ ਵਿਸ਼ਾਲ ਧਰਨੇ ਵਿੱਚ ਕਈ ਹੋਰ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਤੇ ਅਤੇ ਰਾਜਨੀਤਕ ਨੇਤਾਵਾਂ ਨੇ ਸ਼ਾਮਲ ਹੋ ਕੇ ਅਕਾਲੀ ਵਿਧਾਇਕ ਤੇ ਥਾਣਾ ਮੁਖੀ ਦੀਆਂ ਕਾਰਵਾਈਆਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਇਸ ਸਮੇਂ ਬੋਲਦਿਆਂ ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਪਿਛਲੇ ਦਿਨੀਂ ਖੇਮਕਰਨ ਹਲਕਾ ਵਿਧਾਇਕ ਵੱਲੋਂ ਪੱਤਰਕਾਰਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਦਕਿ ਅਲਗੋਂ ਕੋਠੀ ਤੋਂ ਪੱਤਰਕਾਰ ਅਮਰਗੌਰ ਸਿੰਘ ਉਰਫ ਰਾਜੀਵ ਉਪਰ ਪਿੰਡ ਭਗਵਾਨਪੁਰਾ ਦੇ ਕੁੱਝ ਵਿਅਕਤੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਦਿਆਂ ਹਮਲਾ ਕੀਤਾ ਗਿਆ, ਜਿਸ ਦੀ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸੇ ਤਰ੍ਹਾਂ ਕਸਬਾ ਅਮਰਕੋਟ ਤੋਂ ਪੱਤਰਕਾਰ ਬਲਜੀਤ ਸਿੰਘ ਨੂੰ ਹਲਕਾ ਵਿਧਾਇਕ ਵੱਲੋਂ ਫੋਨ ਕਰਕੇ ਪਰਚਾ ਦਰਜ਼ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।ਜਦਕਿ ਥਾਣਾ ਵਲਟੋਹਾ ਦੇ ਮੁਖੀ ਸੁਰਜੀਤ ਸਿੰਘ ਬੁੱਟਰ ਵੱਲੋਂ ਫਰਜ਼ੀ ਕੇਸ ਦਰਜ਼ ਕਰਕੇ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜਸਬੀਰ ਸਿੰਘ ਸੁਰਸਿੰਘ, ਸੁਖਬੀਰ ਸਿੰਘ ਵਲਟੋਹਾ, ਸਤਨਾਮ ਸਿੰਘ ਮਨਾਵਾ ਸਰਵਨ ਸਿੰਘ ਧੁੰਨ ਆਦਿ ਆਗੂਆਂ ਨੇ ਪੱਤਰਕਾਰਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਮੀਡੀਆ ਸਮਾਜ ਦਾ ਸਨਮਾਨਯੋਗ ਅੰਗ ਹੈ ਅਤੇ ਅਕਾਲੀ ਦਲ ਦੇ ਵਿਧਾਇਕ ਅਤੇ ਉਸ ਦੀ ਸ਼ਹਿ ‘ਤੇ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕਰਮ ਸਿੰਘ ਤਲਵੰਡੀ, ਸੁੱਚਾ ਸਿੰਘ ਲੱਧੂ, ਦਲੇਰ ਸਿੰਘ ਰਾਜੋਕੇ, ਕਾਰਜ ਸਿੰਘ ਘਰਿਆਲਾ, ਅਮਰਜੀਤ ਸਿੰਘ ਅਮਰਕੋਟ, ਰਾਜੂ ਪ੍ਰਧਾਨ ਵਰਨਾਲਾ, ਬਾਬਾ ਗੁਰਨਾਮ ਸਿੰਘ, ਡਾ. ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ, ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਜੋਗਿੰਦਰ ਸਿੰਘ ਵਲਟੋਹਾ, ਕਾਂਗਰਸੀ ਆਗੂ ਅੰਗ੍ਰੇਜ ਸਿੰਘ, ਮਨਦੀਪ ਸਿੰਘ ਡਿੱਬੀਪੁਰਾ, ਸੈਕਟਰੀ ਹੁਸਨ ਲਾਲ ਸੂੰਢ, ਗੁਰਨਾਮ ਸਿੰਘ ਧੁੰਨਾ, ਵਿਕਟਰ ਮਸੀਹ, ਪੱਤਰਕਾਰ ਰਾਮ ਧਵਨ ਭਿੱਖੀਵਿੰਡ, ਰਾਣਾ ਬੁੱਗ, ਹਰਜਿੰਦਰ ਸਿੰਘ ਗੋਲਣ, ਮਨੀ ਭਿੱਖੀਵਿੰਡ, ਗੁਰਮੇਲ ਸਿੰਘ, ਕੰਡਾ, ਰਸ਼ਪਾਲ ਪੰਨੂੰ, ਗੁਰਮੀਤ ਪਾਲ ਸੋਢੀ ਖਾਲੜਾ, ਸੋਨੀਆ ਖੰਨਾ, ਅਵਤਾਰ ਸਿੰਘ ਲਵਲੀ, ਦਵਿੰਦਰ ਸਿੰਘ, ਮਨਜੀਤ ਸ਼ਰਮਾ, ਰਾਜਵਿੰਦਰ ਰਾਜੂ ਘਰਿਆਲਾ, ਬਲਜੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਰਾਕੇਸ਼ ਬਿੱਲਾ, ਜਗਦੀਸ਼ ਰਾਜ ਸ਼ਰਮਾ, ਹਰਵਿੰਦਰ ਸਿੰਘ ਭਾਟੀਆ, ਹਰਮਨ ਵਾਂ, ਹਰਦਿਆਲ ਸਿੰਘ ਅਲਗੋ, ਗੁਰਚਰਨ ਸਿੰਘ ਭੱਪੀ, ਪਲਵਿੰਦਰ ਕੰਡਾ, ਭੁਪਿੰਦਰ ਸਿੰਘ ਕਾਲਾ ਭਿੱਖੀਵਿੰਡ, ਸੰਜੀਵ ਕੁਮਾਰ ਬਾਦਸ਼ਾਹ, ਗੁਰਪ੍ਰਤਾਪ ਸਿੰਘ ਜੱਜ, ਰਾਜੀਵ ਖਾਲੜਾ ਹਾਜਰ ਸਨ।ਪੱਤਰਕਾਰਾਂ ਦੇ ਰੋਹ ਨੂੰ ਸ਼ਾਤ ਕਰਨ ਲਈ ਮੌਕੇ ‘ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਮੁੱਖੀ ਅਵਤਾਰ ਸਿੰਘ ਕਾਹਲੋਂ ਨੇ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਇਆ ਕਿ 27 ਅਗਸਤ ਨੂੰ ਐਸ.ਪੀ (ਆਈ) ਜਗਮੋਹਨ ਸਿੰਘ ਵੱਲੋਂ ਮੀਟਿੰਗ ਕਰਕੇ ਪੱਤਰਕਾਰਾਂ ਦੇ ਸਾਰੇ ਮਸਲਿਆਂ ਦਾ ਹੱਲ ਕੱਢ ਲ਼ਿਆ ਜਾਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply