📝 ਅੱਜ ਦੀਆਂ ਸੁਰਖੀਆਂ…..
ਮਿਤੀ : 24 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਕਿਸਾਨ ਖੁਦਕੁਸ਼ੀਆਂ ‘ਤੇ ਬੋਲੇ ਸੀ.ਐਮ ਬਾਦਲ – ਗਲਤ ਮਾਮਲਿਆਂ ਕਾਰਨ ਸਹੀ ਕੇਸਾਂ ‘ਚ ਮੁਆਵਜਾਂ ਦੇਣ ‘ਚ ਆ ਰਹੀ ਹੈ ਦਿੱਕਤ।
▶ ਪੰਜਾਬ ਦੀ ਰਾਜਥਾਨੀ ਚੰਡੀਗ੍ਹੜ ਤੋਂ ਤਬਦੀਲ ਕਰਨ ‘ਤੇ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬਿਆਨ ‘ਤੇ ਸਿਆਸਤ ਭਖੀ।
▶ ਸੀ.ਐਮ ਬਾਦਲ ਨੇ ਦਿੱਤੀ ਸਫਾਈ -ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਹੀ ਰਹੇਗਾ – ਰਾਜਧਾਨੀ ਤਬਦੀਲ ਕਰਨ ਦਾ ਕੋਈ ਇਰਾਦਾ ਨਹੀਂ – ਬਾਦਲ।
▶ ਚੰਡੀਗੜ੍ਹ ਰਹੇਗੀ ਪੰਜਾਬ ਦੀ ਰਾਜਧਾਨੀ- ਰਾਜੀਵ ਲੌਗੋਵਾਲ ਸਮਝੋਤਾ ਗਵਾਹ, ਸਪੱਸ਼ਟ ਲਿਖਿਆ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਤੇ ਹਰਿਆਣਾ ਨੂੰ ਮੁਆਵਜ਼ਾ– ਕੈਪਟਨ ਅਮਰਿੰਦਰ ਸਿੰਘ।
▶ ਵਿਧਾਨ ਸਭਾ ਦੀਆਂ 117 ਸੀਟਾਂ ਲਈ ਕਾਂਗਰਸ ਉਮੀਦਵਾਰਾਂ ਦੀਆਂ ਆਈਆਂ 1661 ਅਰਜ਼ੀਆਂ – 1025 ਜਨਰਲ ਤੇ 636 ਰਿਜ਼ਰਵ ਕੈਟੇਗਰੀ ਦੀਆਂ- ਕੈਪਟਨ ।
▶ 4 ਸੀਟਾਂ ‘ਤੇ ਕੇਵਲ 1-1 ਉਮੀਦਵਾਰ ਤੇ 6 ਸੀਟਾਂ ‘ਤੇ ਹਨ 20 ਤੋਂ ਜਿਆਦਾ ਉਮੀਦਵਾਰਾਂ ਭਰੇ ਫਾਰਮ-ਕੈਪਟਨ ਅਮਰਿੰਦਰ।
▶ ਫਾਜ਼ਿਲਕਾ, ਰਾਜਾਸਾਂਸੀ, ਪਟਿਆਲਾ ਤੇ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਨਿੱਤਰੇ ਕੇਵਲ- ਇਕ ਇੱਕ ਕਾਂਗਰਸੀ ਉਮੀਦਵਾਰ- ਕੈਪਟਨ।
▶ ਅਮਲੋਹ ‘ਚ ਸੰਗਤ ਦਰਸ਼ਨ ਦੌਰਾਨ ਬੋਲੇ ਡਿਪਟੀ ਸੀ.ਐਮ ਸੁਖਬੀਰ ਬਾਦਲ– ਕੇਜਰੀਵਾਲ ਨੂੰ ਪੰਜਾਬ ਨਾਲ ਨਹੀਂ ਪਿਆਰ।
▶ ਕਸ਼ਮੀਰੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਕੇਂਦਰ ਸਰਕਾਰ, ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇਣ ਦਖਲ– ਸ਼੍ਰੋਮਣੀ ਕਮੇਟੀ।
▶ ਆਮ ਆਦਮੀ ਪਾਰਟੀ ਤੋਂ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਨਵੀਂ ਸਿਆਸੀ ਪਾਰਟੀ ‘ਆਪਣਾ ਪੰਜਾਬ’ ਬਨਾਉਣ ਦਾ ਐਲਾਨ।
▶ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਿੱਚ ਲੁਧਿਆਣਾ ਤੋਂ ਅਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੇ ਲਗਾਏ ਧਾਂਦਲੀ ਦੇ ਇਲਜ਼ਾਮ- ਕਿਹਾ ਦੋ ਡਾਕਟਰਾਂ ਨੇ ਗਰੀਬ ਮਰੀਜ਼ਾਂ ਤੋਂ ਵਸੂਲੀਆਂ ਰਕਮਾਂ ।
▶ ਹਰਿਆਣਾ ਦੇ ਹਿਸਾਰ ‘ਚ ਲੱਗੀ ਚੰਦਰ ਸ਼ੇਖਰ ਅਜ਼ਾਦ ਦੀ ਮੂਰਤੀ ਸ਼ਰਾਰਤੀਆਂ ਵਲੋਂ ਤੋੜੇ ਜਾਣ ਦੀ ਖਬਰ।
▶ ਜਲੰਧਰ ਵਿਖੇ ਨਸ਼ੀਲੇ ਕੈਪਸੁਲਾਂ ਤੇ ਪਾਊਡਰ ਦੀ ਵੱਡੀ ਖੇਪ ਸਮੇਤ 2 ਦੋਸ਼ੀ ਕਾਬੂ।
▶ ਜ਼ੀਰਕਪੁਰ ਵਿਖੇ ਡਰੱਗ ਰੈਕਟ ਦਾ ਪਰਦਾਫਾਸ਼– ਇਕ ਔਰਤ ਸਮੇਤ 3 ਕਾਬੂ।
▶ ਲੁਧਿਆਣਾ ਵਿੱਚ ਪਤੀ ‘ਤੇ ਪਤਨੀ ਦੇ ਕਤਲ ਦਾ ਦੋਸ਼- ਪੁਲਿਸ ਵਲੋਂ ਮਾਮਲਾ ਦਰਜ਼।
▶ ਜਲੰਧਰ ਨੇੜੇ ਆਦਮਪੁਰ ਵਿਖੇ ਸਵਾਰੀਆਂ ਨਾਲ ਭਰੇ ਟੈਂਕਰ ਉਪਰ ਡਿੱਗਾ ਰੁੱਖ– 4 ਦੀ ਮੌਤ, 20 ਜਖਮੀ।
▶ ਨੈਸ਼ਨਲ ਐਵਾਰਡ ਜੇਤੂ ਫਿਲਮ ‘ਸਤਰੰਗੀ’ ਦਾ ਹਰਿਆਣਾ ਸਰਕਾਰ ਨੇ ਕੀਤਾ ਟੈਕਸ ਮੁਆਫ– 26 ਨੂੰ ਹੋਵੇਗੀ ਰਿਲੀਜ਼।
▶ ਗੁਜਰਾਤੀ ਡੈਲੀ ਅਖਬਾਰ ਦੇ ਪੱਤਰਕਾਰ ਕਿਸ਼ੋਰ ਦਵੇ ਦਾ ਅਖਬਾਰ ਦੇ ਦਫਤਰ ‘ਚ ਕਤਲ ।
▶ ਉਤਰਾਖੰਡ ਵਿਧਾਨ ਸਭਾ ਦੀਆਂ ਜਨਵਰੀ 2017 ‘ਚ ਹੋ ਰਹੀਆਂ ਚੋਣਾਂ ਲਈ 15 ਸਤੰਬਰ ਤੋਂ ਲਾਗੂ ਹੋ ਸਕਦਾ ਹੈ ਚੋਣ ਜ਼ਾਬਤਾ।
▶ ਪੰਜਾਬ ਦੀ ਜਨਤਾ ਕਾਂਗਰਸ ਨੂੰ 2017 ‘ਚ ਸੌਪੇਗੀ ਸੱਤਾ– ਕੌਮੀ ਮਹਿਲਾ ਕਮਿਸ਼ਨ ਮੁੱਖੀ ਸ਼ੋਭਾ ਓਝਾ।
▶ ਅੱਜ ਤੋਂ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ।
▶ ਬਿਹਾਰ ਵਿੱਚ ਹੜਾਂ ਬਾਰੇ ਲਾਲੂ ਦਾ ਬਿਆਨ- ਜਿਨ੍ਹਾਂ ਦੇ ਘਰਾਂ ‘ਚ ਗੰਗਾ ਪਹੁੰਚੀ, ਉਹ ਹਨ ਭਾਗਾਂ ਵਾਲੇ।
▶ ਉਤਰ ਪ੍ਰਦੇਸ਼ ਦੇ ਲਖਨਾਊ ਤੋਂ ਆਈ.ਐਸ.ਆਈ.ਐਸ ਦਾ ਸ਼ੱਕੀ ਏਜੰਟ ਜਮਾਲੂਦੀਨ ਗ੍ਰਿਫਤਾਰ।
▶ ਕਸ਼ਮੀਰ ਘਾਟੀ ‘ਚ 12 ਸਾਲ ਬਾਅਦ ਤਾਇਨਾਤ ਹੋਣਗੀਆਂ ਬੀ.ਐਸ.ਐਫ ਦੀਆਂ 56 ਕੰਪਨੀਆਂ।
▶ ਕੰਨੜ ਹੀਰੋਇਨ ਰਾਮਯਾ ਖਿਲਾਫ ਦੇਸ਼ ਧ੍ਰੋਹੀ ਦਾ ਕੇਸ– ਕਿਹਾ ਸੀ ਨਰਕ ਨਹੀਂ ਹੈ ਪਾਕਿਸਤਾਨ।
▶ ਭਾਰਤ ਵਲੋਂ ਦਾਊਦ ਇਬਰਾਹਿਮ ਦੇ 9 ਟਿਕਾਣਿਆਂ ਵਿਚੋਂ ਯੂ.ਐਨ ਨੇ 6 ਸਹੀ ਮੰਨੇ ।
▶ ਦਿੱਲੀ ਦੇ ਸਿਵਲ ਲਾਈਨ ਇਲਾਕੇ ‘ਚ ਸਕੂਲ ਵੈਨ ਨੇ ਇੱਕ ਬੱਚੇ ਨੂੰ ਕੁਚਲਿਆ- ਡਰਾਈਵਰ ਕਾਬੂ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media