Monday, February 23, 2026

ਬੁਧੀਜੀਵੀ ਕਿਸਾਨਾਂ ਦੀ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਣ ਦੀ ਖੇਤ ਮਿਲਨੀ

PPN2308201611
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸ’ਗੂ) ੁਈਕੋ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਖਿੱਤੇ ਦੇ ਸ਼ੂਝਵਾਨ ਕਿਸਾਨਾਂ ਦੀ ਕੁਦਰਤੀ ਖੇਤੀ ਦੀ ਰੂਚੀ ਨੂੰ ਪ੍ਰੋਤਸਾਹਿਤ ਕਰਣ ਵਾਸਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਕੁਦਰਤੀ ਖੇਤੀ ਫਾਰਮ ਵਿਖੇ ਕਿਸਾਨ ਮਿਲਨੀ ਦਾ ਆਯੋਜਨ ਕਰਵਾਇਆ ਗਿਆ। ਇਸ ਵਿੱਚ ਅੰਮ੍ਰਿਤਸਰ, ਅਜਨਾਲਾ, ਮਹਿਤਾ, ਜੰਡਿਆਲਾ ਅਤੇ ਨਵਾਂਸ਼ਹਿਰ ਇਲਾਕੇ ਦੇ ਸੂਝਵਾਨ ਕਿਸਾਨਾਂ ਨੇ ਭਾਗ ਲਿਆ।ਇਹ ਮਿਲਨੀ ਅਪ੍ਰੈਲ ੨੦੧੬ ਵਿੱਚ ਪਿੰਡ ਲਾਲਚੀਆਂ ਵਿਖੇ ਕਰਵਾਈ ਗਈ ਕਾਰਜਸ਼ਾਲਾ ਦੀ ਅਨੁਗਤੀ ਦਾ ਰੂਪ ਸੀ ਜਿਸ ਵਿੱਚ੧੬੦ ਦੇ ਕਰੀਬ ਕਿਸਾਨਾਂ ਨੇ ਭਾਗ ਲਿਆ ਸੀ। ਇਸ ਕਾਰਜਸ਼ਾਲਾ ਦੀ ਪ੍ਰਤੀ ਪੁਸ਼ਟੀ ਪ੍ਰੋਤਸਾਹਕ ਸੀ ਪਰ ਇੱਕ ਮਾਡਲ ਕੁਦਰਤੀ ਫਾਰਮ ਦਾ ਪ੍ਰਮਾਣਕ ਰੂਪ ਵਿੱਚ ਉਜਾਗਰ ਹੋਣਾ ਇਸ ਸਿਖਲਾਈ ਦੇ ਅਟੁੱਟ ਅੰਗ ਵਜੋਂ ਮਹਿਸੂਸ ਕੀਤਾ ਜਾ ਰਿਹਾ ਸੀ ।
ਸ. ਰਾਜਬੀਰ ਸਿੰਘ ਜੀ ਨੇ ਇਸ ਕਾਰਜਸ਼ਾਲਾ ਦੀ ਸਿਖਲਾਈ ਕਿਰਿਆ ਨੂੰ ਬਾਖੂਬੀ ਨਿਭਾਉਨਦਿਆਂ ਹੋਇਆਂ ਵੱਖੁਵੱਖ ਫਸਲਾਂ ਦੀ ਸਹਿ ਉੱਨਤੀ, ਕੁਦਰਤੀ ਖਾਦ ਅਤੇ ਕੁਦਰਤੀ ਕੀਟਨਾਸ਼ਕਾਂ ਦੀ ਨਿਰਮਾਣ ਵਿਧੀ ਦੀ ਕਿਸਾਨਾਂ ਨੂੰਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪ੍ਰਚਲਿਤ ਭੋਜਨ ਵਿੱਚ ਪਾਏ ਜਾਂਦੇ ਜਹਿਰੀਲੇ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਪੰਜ ਕਿਸਾਨਾਂ ਸ. ਬਲਦੇਵ ਸਿੰਘ, ਪ੍ਰਗਟ ਸਿੰਘ, ਤਰਸੇਮ ਸਿੰਘ, ਲਖਬੀਰ ਸਿੰਘ ਅਤੇ ਮਨਿਂਦਰ ਸਿੰਘ ਨੇ ਕੁਦਰਤੀ ਖੇਤੀ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਦਾ ਅਹਿਦ ਕੀਤਾ। ਈਕੋ ਅੰਮ੍ਰਿਤਸਰ ਦੁਆਰਾ ਨਿਧੀਕ੍ਰਿਤ ਬੱਸ ਨੂੰ ਬਾਬਾ ਕੁਲਵੰਤ ਸਿੰਘ ਅਤੇ ਉਹਨਾਂ ਦੇ ਦਲ ਵੱਲੋਂ ਕਿਸਾਨਾਂ ਨੂੰ ਪੰਦਰੀਂ ਦਿਨੀਂ ਇਸ ਸਿਖਲਾਈ ਵਿੱਚ ਹਿੱਸਾ ਲੈਣ ਲਈ ਲਿਆਂਦਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਣਕੁਝੋਨੇ ਦੇ ਗਲਘੋਟੂ ਫਸਲੀ ਚੱਕਰ ਚੋਂ ਕੱਢ ਕੇ ਗੈਰ ਜਹਿਰੀਲੀ ਖੇਤੀ ਵਿਧੀ ਵਿੱਚ ਪਾਇਆ ਜਾ ਸਕੇ। ਇਹ ਇੱਕ ਉਹ ਹੰਭਲਾ ਹੈ ਜਿਸ ਰਾਹੀਂ ਵਾਤਾਵਰਨ ਸੁਖਾਂਵੀਂ ਤਕਨੀਕਾਂ ਨਾਲ ਖੇਤੀ ਉਪਜ ਨੂੰ ਵਧਾਉਣਾ ਅਤੁ ਸਿਹਤ ਵਰਧਕ ਭੋਜਨ ਪੈਦਾ ਕਰਨਾ ਮੁੱਖ ਟੀਚਾ ਹੋਵੇਗਾ।
ਇਸ ਮੌਕੇ ਤੇ ਬੋਲਦਿਆਂ ਸ. ਗੁਨਬੀਰ ਸਿੰਘ, ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਪੰਜਾਬ ਤਿੰਨ ਸ਼ਾਖਦਾਰ ਸੰਕਟਾਂ ਦੀ ਤੇਜ ਵੇਦਨਾ ਵਿੱਚੋਂ ਲੰਘ ਰਿਹਾ ਹੈ। ਜਿੱਥੇ ਪਾਣੀ ਦਾ ਸਤਰ ਤੇਜੀ ਨਾਲ ਘੱਟ ਰਿਹਾ ਹੈ ਉੱਥੇ ਲੋੜ ਤੋਂ ਵਧੇਰੇ ਫਸਲਾਂ ਨੂੰ ਪਾਣੀ ਦੇਣਾ ਇੱਕ ਗੰਭੀਰ ਵਿਸ਼ਾ ਹੈਜਿਸਦਾ ਕਾਰਣ ਖੇਤੀ ਕਿੱਤੇ ਨੂੰ ਮੁਫਤ ਬਿਜਲੀ ਸਪਲਾਈ । ਜਹਿਰੀਲੇ ਰਸਾਇਨਾਂ ਦੀ ਦੁਰਵਰਤੋਂ ਨੇ ਪਾਣੀ ਨੂੰ ਜਹਿਰੀਲਾ ਅਤੇ ਮਿੱਟੀ ਨੂੰ ਨਿਰਉਪਜਾਊ ਬਣਾ ਦਿੱਤਾ ਹੈ। ਇਹ ਉਹਨਾਂ ਕੁਦਰਤੀ ਤੱਤਾਂ ਦਾ ਘਾਣ ਹੈ ਜੋ ਭੋਜਨ ਪੈਦਾ ਕਰਣ ਦੀ ਪ੍ਰਕਿਰਿਆ ਵਿੱਚ ਸਹਾਈ ਹੁੰਦੇ ਹਨ ਸੋ ਇਹ ਸੂਖਮ ਸਮੇਂ ਜਦੋਂ ਭਾਰਤ ਦੇ ਇਸ ਖਿੱਤੇ ਵਿੱਚਕਣਕੂਝੋਨੇ ਦੀ ਭਰਪੂਰ ਪੈਦਾਵਾਰ ਹੋ ਚੁੱਕੀ ਹੈ ਉੱਥੇ ਪੰਜਾਬ ਨੂੰ ਉਹਨਾਂ ਕੁਦਰਤੀ ਫਸਲਾਂ ਅਤੇ ਸਬਜੀਆਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਣਾ ਚਾਹੀਦਾ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply