Sunday, September 20, 2026

ਡੀ.ਆਈ.ਜੀ ਸੁਰਿੰਦਰ ਕਾਲੀਆ ਨੇ ਸਬਮਰਸੀਬਲ ਪੰਪ ਦੀ ਸੇਵਾ ਕਰਵਾਈ

PPN2402201608ਚੌਂਕ ਮਹਿਤਾ, 24 ਅਗਸਤ (ਜੋਗਿੰਦਰ ਸਿੰਘ ਮਾਣਾ) – ਪਿੰਡ ਟਕਾਪੁਰ ਵਿਖੇ ਬਣ ਰਹੇ ਚਰਚ ਬੈਥਲ ਹਿਮ ਵਿੱਚ ਡੀ.ਆਈ.ਜੀ ਸੁਰਿੰਦਰ ਕੁਮਾਰ ਕਾਲੀਆ ਬਾਰਡਰ ਰੇਂਜ ਲੁਧਿਆਣਾ ਨੇ ਸਬਮਰਸੀਬਲ ਪੰਪ ਦੀ ਸੇਵਾ ਕਰਵਾਈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਚਮਨ ਲਾਲ ਨੇ ਗੱਲਬਾਤ ਦੋਰਾਨ ਦੱਸਿਆ ਉਹ ਡੀ.ਆਈ.ਜੀ ਸੁਰਿੰਦਰ ਕਾਲੀਆ ਦਾ ਤਹਿ ਦਿਲੋ ਧੰਨਵਾਦੀ ਹਨ ਜਿੰਨਾ ਦੇ ਮਾਣ ਸਦਕਾ ਇਸ ਚਰਚ ਨੂੰ ਵੱਖ ਵੱਖ ਤਰਾ ਦੀ ਸਹੂਲਤ ਦੇ ਕੇ ਸਾਡਾ ਸਹਿਯੋਗ ਦੇ ਰਹੇ ਹਨ ਅਤੇ ਪਿੰਡ ਵਿੱਚ ਬਣ ਰਹੇ ਇਸ ਚਰਚ ਵਿੱਚ ਜਿਥੇ ਹਰ ਵਰਗ ਨੇ ਪਿਆਰ ਦਿਤਾ। ਉਹ ਇਸ ਦੇ ਉਹ ਸਦਾ ਰਿਣੀ ਰਹਿਣਗੇ ਤੇ ਇਸ ਚਰਚ ਦੇ ਨਿਰਮਾਣ ਦੀ ਮਸੀਹੀ ਭਾਈਚਾਰੇ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ।ਇਸ ਮੌਕੇ ਕੁਲਵੰਤ ਸਿੰਘ ਸਾਬਕਾ ਸਰਪੰਚ, ਲਿਆਸ ਮਸੀਹ, ਮੁਨਸ਼ੀ, ਕਰਮਾ, ਤਰਸੇਮ ਮਸੀਹ, ਹੌਲਦਾਰ ਪ੍ਰੇਮ ਮਸੀਹ, ਕਾਮਰੇਡ ਦਲਬੀਰ ਸਿੰਘ, ਗੁਰਮੇਜ ਸਿੰਘ ਫੋਰਮੈਨ, ਸੁਖਦੇਵ ਸਿੰਘ ਪੱਪੂ ਆਦਿ ਪਿੰਡ ਵਾਸੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply