ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ ਬਿਊਰੋ) ਐਸ.ਸੀ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਗਿਆਨ ਚੰਦ ਅਤੇ ਡਾ: ਤਰਸੇਮ ਸਿੰਘ ਸਿਆਲਕਾ ਦੋ ਮੈਂਬਰੀ ਬੈਚ ਨੇ ਵੱਖ ਵੱਖ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਡੀ.ਸੀ ਅਤੇ ਐਸ.ਐਸ.ਪੀ ਦਿਹਾਤੀ ਨੂੰ 23 ਸਤੰਬਰ ਨੂੰ ਰੂਪ ਨਗਰ ਵਿਖੇ ਸਵੇਰੇ 11.30 ਤੇ ਰਿਪੋਰਟ ਸਮੇਤ ਤਲਬ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦੇਂਦਿਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਅਤੇ ਗਿਆਨ ਚੰਦ ਨੇ ਪ੍ਰੈਸ ਨੂੰ ਦੱਸਿਆ ਕਿ ਰਈਆ ਦੀ ਜਸਬੀਰ ਕੌਰ ਅਤੇ ਰਾਮੂਵਾਲ ਦੀ ਚਰਨਜੀਤ ਕੌਰ ਨੇ ਸ਼ਿਕਾਇਤ ਭੇਜ ਕੇ ਪ੍ਰਸਾਸ਼ਨ ਖਿਲਾਫ ਸ਼ਿਕਾਇਤ ਕੀਤੀ ਹੈ, ਜਿਸ ਦੇ ਨਿਪਟਾਰੇ ਨੂੰ ਯਕੀਨੀ ਬਣਾਉਂਣ ਲਈ ਕਮਿਸ਼ਨ ਨੇ ਪਹਿਲੀ ਸਟੇਜ ਤੇ ਦੋਵਾਂ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਮੰਗ ਲਈ ਹੈ, ਜਿਸ ਤੋਂ ਬਾਅਦ ਕਮਿਸ਼ਨ ਅਗਲੀ ਕਾਰਵਾਈ ਕਰੇਗਾ।
ਉਂਨ੍ਹਾ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ ਰਾਮੂਵਾਲ ਪਿੰਡ ‘ਚ ਦਲਿਤ ਸੀਰੀ ਦੇ ਰਿਹਾਇਸ਼ੀ ਪਲਾਟ ‘ਤੇ ਜ਼ਿਮੀਂਦਾਰ ਪ੍ਰੀਵਾਰਾਂ ਨੇ ਕਥਿਤ ਤੌਰ ‘ਤੇ ਕਬਜਾ ਤਾ ਕੀਤਾ ਹੀ ਹੈ।ਦਲਿਤ ਸੀਰੀ ਦਾ ਕੋਠਾ ਢਾਹ ਕੇ ਉਸ ਦਾ ਮਲਬਾ ਵੀ ਵੇਚ ਵੱਟ ਲਿਆ ਹੈ।ਉਨ੍ਹਾ ਨੇ ਦੱਸਿਆ ਕਿ ਦਲਿਤ ਵਿਧਵਾ ਅੋਰਤ ਚਰਨਜੀਤ ਕੌਰ ਨੂੰ ੳਸ ਦਾ ਪਲਾਟ ਵਾਪਸ ਦਿਵਾਉਂਣ ਲਈ ਕਮਿਸ਼ਨ ਨੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਨੂੰ ਸਮਾਂਬੱਧ ਹੁਕਮ ਦਿਤੇ ਹਨ।ਉਨਾਂ ਨੇ ਦੱਸਿਆ ਕਿ ਇਸੇ ਤਰਾਂ ਕਮਿਸ਼ਨ ਨੇ ਜਸਬੀਰ ਕੌਰ ਵਾਸੀ ਰਈਆ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਡੀ.ਸੀ ਅੰਮ੍ਰਿਤਸਰ ਨੂੰ ਹਦਾਇਤ ਕਰ ਕੇ 23 ਸਤੰਬਰ ਨੂੰ ਉਸ ਕੋਲੋਂ ਵੀ ਰਿਪੋਰਟ ਮੰਗ ਲਈ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media