
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਭਾਗ ਲੈਂਦਿਆਂ ਕਾਲਜ ਵਿਦਿਆਰਥਣਾਂ ਪੰਜਾਬੀ ਸਭਿਆਚਾਰ ਦੇ ਵੱਖਰੇ-ਵੱਖਰੇ ਰੰਗਾਂ ਦੀ ਸਫ਼ਲ ਪੇਸ਼ਕਾਰੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਮੈਨੇਜਮੈਂਟ ਪ੍ਰਧਾਨ ਨੰਦ ਲਾਲ ਗਰਗ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਸੈਕਟਰੀ ਡਾ: ਪੀ. ਕੇ. ਗੁਪਤਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਸ਼ਿਰਕਤ ਕੀਤੀ।ਇਸ ਦੌਰਾਨ ਹੋਏ ਮਿਸ ਪੰਜਾਬਣ ਮੁਕਾਬਲਿਆਂ ਦਾ ਤਾਜ ਮਿਸ ਪਾਰੁਲ ਦੇ ਸਿਰ ਸਜਿਆ, ਜਦਕਿ ਨਵਦੀਪ ਕੌਰ ਤੇ ਰੁਿਪੰਦਰ ਕੌਰ ਦੂਜੇ ਤੇ ਤੀਜੇ ਸਥਾਨ ‘ਤੇ ਰਹੀਆਂ। ਗਰੁੱਪ ਡਾਂਸ ਵਿਚ ਅੰਜਲੀ ਐਂਡ ਸਾਥਣਾਂ ਪਹਿਲੇ, ਪਾਰੁਲ ਐਂਡ ਸਾਥਣਾਂ ਦੂਜੇ ਅਤੇ ਪਵਨਦੀਪ ਐਂਡ ਸਾਥਣਾਂ ਤੀਜੇ ਸਥਾਨ ‘ਤੇ ਰਹੀਆਂ। ਲੰਬੀ ਹੇਕ ਮੁਕਾਬਲਿਆਂ ਵਿਚ ਹਰਜੀਤ ਗਰੁੱਪ, ਮੇਘਨਾ ਗਰੁੱਪ ਅਤੇ ਨਵਦੀਪ ਗਰੁੱਪ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਸੋਲੋ ਡਾਂਸ ਵਿਚ ਡਿੰਪਲ, ਰੁਪਿੰਦਰ ਤੇ ਨਵਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੀਆਂ। ਮੰਚ ਸੰਚਾਲਨ ਡਾ: ਊਸ਼ਾ ਸ਼ਰਮਾ, ਮਿਸਜ਼ ਅਮਨਦੀਪ, ਪ੍ਰਿਅੰਕਾ, ਸਿਮਰਜੀਤ ਕੌਰ, ਡਾ: ਅੰਜੂ ਗਰਗ, ਮਨਪ੍ਰੀਤ ਕੌਰ ਆਦਿ ਨੇ ਸਾਂਝੇ ਤੌਰ ‘ਤੇ ਕਰਿਆ।ਮੁਕਾਬਲਿਆਂ ਦੀ ਜੱਜਮੈਂਟ ਜਸਵਿੰਦਰ ਕੌਰ, ਐਸ. ਕੇ. ਵਾਲੀਆ ਅਤੇ ਪ੍ਰੋ: ਮਨਿੰਦਰਕੌਰ ਆਦਿ ਨੇ ਸਾਂਝੇ ਤੌਰ ‘ਤੇ ਕੀਤੀ।ਆਖ਼ਿਰ ਵਿਚ ਜੇਤੂ ਵਿਦਿਆਰਥਣਾਂ ਨੂੰ ਮਹਿਮਾਨਾਂ ਨੇ ਸਨਮਾਨਿਤ ਕੀਤਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media