ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬੀ ਬਾਗ ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰੀ ਗਤਕਾ ਕੱਪ 2016-17 ਦੇ ਦੋਰਾਨ ਜਿਲ੍ਹਾ ਗਤਕਾ ਅੇਸੋਸੀਏਸ਼ਨ ਦੇ ਟੈਕਨੀਕਲ ਇੰਚਾਰਜ ਤੇ ਕੋਚ ਜਗਦੀਸ਼ ਸਿੰਘ ਕੋਟ ਖਾਲਸਾ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਮਹਿਲਾ-ਪੁਰਸ਼ ਗਤਕਾ ਖਿਡਾਰੀਆਂ ਨੇ 20 ਗੋਲਡ ਤੇ 2 ਸਿਲਵਰ ਮੈਡਲ ਹਾਸਲ ਕੀਤੇ ਹਨ। ਜਦੋਂ ਕਿ ਖਿਡਾਰਣ ਲਵਦੀਪ ਕੋਰ ਨੂੰ 2 ਗੋਲਡ, ਲਵਪ੍ਰੀਤ ਕੋਰ ਨੂੰ 2 ਗੋਲਡ ਤੇ ਹਰਕੀਰਤ ਕੋਰ ਨੂੰ 2 ਸਿਲਵਰ ਮੈਡਲ ਹਾਸਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟੈਕਨੀਕਲ ਇੰਚਾਰਜ ਤੇ ਕੋਚ ਜਗਦੀਸ਼ ਸਿੰਘ ਨੇ ਦੱਸਿਆ ਕਿ ਉਪਰੋਕਤ ਖੇਡ ਪ੍ਰਤੀਯੋਗਿਤਾ ਵਿਚ 13 ਰਾਜਾਂ ਵਿਚ 700 ਦੇ ਕਰੀਬ ਮਹਿਲਾ ਖਿਡਾਰੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿzਤਸਰ ਦੇ ਖਿਡਾਰੀਆਂ ਨੇ ਇਹ ਬੇਮਿਸਾਲ ਪ੍ਰਾਪਤੀ ਕਰਕੇ ਜਿਲੇ ਦਾ ਨਾਮ ਕੌਮੀ ਖੇਡ ਖਾਕੇ ਤੇ ਰੌਸ਼ਨ ਕੀਤਾ ਹੈ।ਅੰਮ੍ਰਿਤਸਰ ਪੁੱਜਣ ਤੇ ਇਨ੍ਹਾਂ ਖਿਡਾਰੀਆਂ ਤੇ ਕੋਚ ਜਗਦੀਸ਼ ਸਿੰਘ ਕਾ ਜਿਲ੍ਹਾ ਗਤਕਾ ਐਸੋਸੀਏਸ਼ਨ ਦੇ ਸੈਕਟਰੀ ਪ੍ਰਿੰ: ਸਵਿੰਦਰ ਸਿੰਘ ਚਾਹਲ, ਗੁਰਦੁਆਰਾ ਬੋਹੜੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧ, ਕੌਂਸਲਰ ਓਮ ਪ੍ਰਕਾਸ਼ ਗੱਬਰ, ਹਰਜੀਤ ਸਿੰਘ ਲਾਡੀ, ਸਰਬਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਗਤਕੇ ਦੇ ਪ੍ਰਚਾਰ ਤੇ ਪ੍ਰਸਾਰ ਤੇ ਇਸ ਨੂੰ ਹੋਰ ਵੀ ਉਤਸ਼ਾਹਿਤ ਕਰਨ ਵਿਚ ਉਹ ਕੋਈ ਕਸਰ ਨਹੀਂ ਛੱਡਣਗੇ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media