ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਪੁਲਿਸ ਵੱਲੋਂ ਜੁਰਮਾਂ ਦੀ ਦਰ ਘਟਾਉਣ ਅਤੇ ਅਪਰਾਧੀਆਂ ਨਾਲ ਨਿਪਟਣ ਲਈ ਬਣਾਈ ਨਵੀਂ ਰਣਨੀਤੀ ਤਹਿਤ ਪ੍ਰੋਜੈਕਟ ਬੇਸਿਕ ਲਾਂਚ ਕੀਤਾ ਗਿਆ ਹੈ। ਜਿਸ ਤਹਿਤ ਸ਼ਹਿਰ ਦੇ ਵੱਖ ਵੱਖ 20 ਪ੍ਰਮੁੱਖ ਥਾਵਾਂ ‘ਤੇ ਪੁਲਿਸ ਦੀਆਂ ਟੀਮਾਂ ਨੂੰ ਤਾਇਨਤ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਫੇਸਾਂ ‘ਚ ਵੰਡ ਕੇ ਇਨ੍ਹਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਦਾ ਉਦਘਾਟਨ ਐਸ.ਐਸ.ਪੀ ਬਠਿੰਡਾ ਸ੍ਰੀ ਸਵੱਪਨ ਸ਼ਰਮਾਂ ਵਲੋਂ ਕੀਤਾ ਗਿਆ।ਪੱਕੇ ਤੌਰ ‘ਤੇ ਸਥਾਪਤ ਇਨ੍ਹਾਂ ਪੁਲਿਸ ਪਿਕਟਾਂ ‘ਚ ਸਾਰੀਆਂ ਅਧੁਨਿਕ ਸਾਜੋ ਸਮਾਨ ਨਾਲ ਲੈਸ ਸਹੁਲਤਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਸਹੁਲਤਾਂ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਇਲਾਵਾ ਕਈ ਹੋਰ ਵੀ ਸਹੁਲਤਾਂ ਸ਼ਾਮਲ ਹਨ। ਐਸ.ਐਸ.ਪੀ ਸ਼ਰਮਾਂ ਨੇ ਦੱਸਿਆ ਕਿ ਇਨ੍ਹਾਂ ਪੁਲਿਸ ਪਿਕਟਾਂ ਦੀ ਮੁਸਤੈਦੀ ਵਧਾ ਕੇ ਜੁਰਮਾਂ ‘ਤੇ ਕਾਬੂ ਪਾਉਣਾ ਹੀ ਮੁੱਖ ਮਕਸਦ ਹੈ।ਪਿਕਟਾਂ ਦੀ ਸਿੱਧੀ ਪੁਲਿਸ ਕੰਟਰੋਲ ਰੂਮ ਨਾਲ ਜੁੜੀ ਹੋਣ ਕਾਰਨ ਕੋਈ ਵੀ ਘਟਨਾ ਸਬੰਧੀ ਸੂਚਨਾਂ ਤੁਰੰਤ ਮੁੱਖ ਦਫ਼ਤਰ ਨੂੰ ਪਹੁੰਚਾਈ ਜਾ ਸਕੇਗੀ।ਜਿਸ ਨਾਲ ਪੁਲਿਸ ਨੂੰ ਕਿਸੇ ਵੀ ਅਧਸੁਖਾਈ ਘਟਨਾ ਨਾਲ ਨਿਪਟਣ ਲਈ ਸੌਖ ਹੋਵੇਗੀ।ਇਸ ਮੌਕੇ ਉਨ੍ਹਾਂ ਨਾਲ ਐਸ ਪੀ ਸਿਟੀ ਦੇਸ ਰਾਜ, ਨਿਗਮ ਦੇ ਮੇਅਰ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media