
ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਪ੍ਰਮੁੱਖ ਸਿਰਕੀ ਬਜ਼ਾਰ ਵਿਚੋਂ ਬਰਸਾਤ ਦੇ ਸਮੇਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਤੇ ਸਮੁੱਚੇ ਇਲਾਕਾ ਨਿਵਾਸੀਆਂ ਦਾ ਪਾਰਾ ਉਬਲ ਗਿਆ ਹੈ ਜਿਸ ਤੋਂ ਖ਼ਫ਼ਾ ਹੁੰਦਿਆ ਵਾਰਡ ਨੰਬਰ 30ਦੇ ਸਮੁੱਚੇ ਨਿਵਾਸੀਆਂ ਤੇ ਵਪਾਰੀਆਂ ਨੇ ਦੁਕਾਨਾਂ ਬੰਦ ਰੱਖ਼ ਕੇ ਕੌਸਲਰ ਰਾਮ ਦਾਸ ਹਲਵਾਈ ਸਮੇਤ ਸਫ਼ਾਈ ਦੀ ਹੋਈ ਬਦਤਰ ਹਾਲਤ ਤੇ ਨਿਗਮ ਵਲੋਂ ਗੰਦਗੀ ਦੇ ਲੱਗੇ ਢੇਰਾਂ ਵੱਲ ਕੋਈ ਧਿਆਨ ਨਾ ਦੇਣ ਤੋਂ ਖ਼ਫਾ ਹੁੰਦਿਆ ਬਜ਼ਾਰ ਵਿਚ ਆਵਾਜਾਈ ਬੰਦ ਕਰਕੇ ਧਰਨਾ ਦੇ ਦਿੱਤਾ ਜਿੰਨ੍ਹਾਂ ਨੂੰ ਮਨਾਉਣ ਲਈ ਭਾਵੇ ਨਿਗਮ ਦੇ ਸਹਾਇਕ ਕਮਿਸ਼ਨਰ ਅਤੇ ਸੀਨੀਅਰ ਡਿਪਟੀ ਮੇਅਰ ਤਾਂ ਮੌਕੇ ਤੇ ਪੁੱਜੇ ਪਰ ਲੋਕ ਨਾ ਮੰਨੇ ਅਤੇ ਤੁਰੰਤ ਵਾਰਡ ਦੀ ਸਫ਼ਾਈ ਅਤੇ ਇਥੋ ਪਾਇਪਾਂ ਪਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਇਪਾ ਪਾਉਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੀ ਮੰਗ ਰੱਖੀ ਜਿਸ ਤੇ ਕਿਸੇ ਨੇ ਵੀ ਕੋਈ ਠੋਸ ਹਾਮੀ ਨਾ ਭਰਨ ਕਰਕੇ ਖਫ਼ਾ ਹੋਏ ਦੁਕਾਨਦਾਰ ਅਤੇ ਲੋਕ ਧਰਨੇ ਵਿੱਚੋ ਉਠ ਕੇ ਮੁਲਤਾਨੀਆਂ ਪੁੱਲ ਤੇ ਜਾ ਬੈਠੇ ਅਤੇ ਉਥੇ ਧਰਨਾਂ ਲਗਾ ਦਿੱਤਾ।ਜਿਸ ਉਪਰੰਤ ਤਹਿਸੀਲਦਾਰ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੂੰ ਵਾਰਡ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਛੇਤੀ ਕੰਮ ਸ਼ੁਰੂ ਹੋਣ ਦਾ ਭਰੋਸਾ ਦਿਵਾ ਪੁੱਲ ਤੋਂ ਧਰਨਾ ਚੁਕਵਾ ਦਿੱਤਾ ਅਤੇ ਆਵਜਾਈ ਬਹਾਲ ਕਰਵਾਈ।ਇਸ ਉਪਰੰਤ ਵੀ ਸਥਾਨਕ ਲੋਕ ਅਤੇ ਦੁਕਾਨਦਾਰ ਮੁੜ ਪਹਿਲਾਂ ਵਾਲੀ ਥਾਂ ਤੇ ਆ ਬੈਠੇ ਅਤੇ ਸਰਕਾਰ ਖਿਲਾਫ਼ ਜੋਰਦਾਰ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਿਗਮ ਵੱਲੋਂ ਭਾਵੇ ਕਰੋੜਾਂ ਰੁਪਏ ਇਥੋ ਗੰਦੇ ਪਾਣੀ ਦੀ ਨਿਕਾਸੀ ਦੇ ਨਾਮ ਤੇ ਖਰਚੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਥੇ ਸਥਿੱਤੀ ਪਿਛਲੇ 20 ਸਾਲਾਂ ਤੋਂ ਲਗਾਤਾਰ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ ਜਿਸ ਕਰਕੇ ਦੁਕਾਨਾ ਦੇ ਅੱਗੇ ਸੀਵਰੇਜ਼ ਦੀ ਗੰਦਗੀ ਦੇ ਲੱਗੇ ਢੇਰਾਂ ਨੂੰ ਇਥੋ ਹਫ਼ਤਾ ਹਫ਼ਤਾ ਭਰ ਚੁੱਕਿਆ ਨਹੀ ਜਾਂਦਾ, ਜਿਸ ਕਾਰਨ ਇਥੇ ਇੰਨੀ ਬਦਬੋ ਆਉਦੀ ਹੈ ਕਿ ਕੁਝ ਖਾਣਾ ਪੀਣਾ ਤਾਂ ਇੱਕ ਪਾਸੇ ਸਾਹ ਲੈਣਾ ਵੀ ਦੁੱਭਰ ਹੋ ਜਾਦਾ ਹੈ।
ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਪਹਿਲਾਂ ਤਾਂ ਤੁਰੰਤ ਇੰਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁੱਕਿਆ ਜਾਵੇ ਅਤੇ ਫ਼ਿਰ ਉਨ੍ਹਾਂ ਨੂੰ ਇਥੋ ਪਾਣੀ ਦੀ ਨਿਕਾਸੀ ਦਾ ਠੋਸ ਪਲਾਨ ਤਿਆਰ ਕਰਕੇ ਉਸ ਦਾ ਨਕਸ਼ਾ ਇਥੇ ਲਗਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਾਲ ਦਰ ਸਾਲ ਉਨ੍ਹਾਂ ਦੇ ਕਾਰੋਬਾਰ ਦੇ ਹੁੰਦਾ ਨੁਕਸਾਨ ਤੋਂ ਬਚਾਉ ਹੋ ਸਕੇ।ਸਥਾਨਕ ਦੁਕਾਨਦਾਰ ਘਨਸ਼ਾਮ ਨੇ ਦੱਸਿਆ ਕਿ ਹਰ ਸਾਲ ਬਰਸਾਤ ਦਾ ਸੀਜ਼ਨ ਉਨ੍ਹਾਂ ਵਾਸਤੇ ਤਬਾਹੀ ਲੈ ਕੇ ਆਉਦਾ ਹੈ ਕਿਉ ਕਿ ਇਹ ਇਲਾਕਾ ਕੁਝ ਕੁ ਸਮੇਂ ਦੀ ਬਰਸਾਤ ਕਾਰਨ ਟਾਪੂ ਦਾ ਰੂਪ ਧਾਰ ਲੈਦਾ ਹੈ ਜਿਸ ਕਾਰਨ ਲੋਕ ਅਤੇ ਦੁਕਾਨਦਾਰ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਜਾਦੇ ਹਨ ਇਸ ਮੌਕੇ ਕਾਂਗਰਸੀ ਕੌਸਲਰ ਸ੍ਰੀ ਰਾਮ ਦਾਸ ਦਾ ਕਹਿਣਾ ਸੀ ਕਿ ਜਾਣਬੁੱਝ ਕੇ ਉਨ੍ਹਾਂ ਦੇ ਵਾਰਡ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ, ਜਦਕਿ ਉਹ ਇਸ ਸਬੰਧੀ ਕਈ ਵਾਰ ਸਰਕਾਰ ਦੇ ਹਰ ਪੱਧਰ ਤੱਕ ਆਪਣੀ ਗੱਲ ਪਹੁੰਚਾ ਚੁੱਕੇ ਹਨ।ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਅਗਰ ਤੁਰੰਤ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖ਼ੇ ਸੰਘਰਸ਼ ਤੋਂ ਪਿਛੇ ਨਹੀ ਹੱਟਣਗੇ।ਇਸ ਮੌਕੇ ਕਾਂਗਰਸੀ ਆਗੂ ਅਤੇ ਕੌਸਲਰ ਸ੍ਰੀ ਰਾਮ ਦਾਸ ਅਤੇ ਜਗਰਾਜ਼ ਸਿੰਘ ਨੇ ਮੰਗ ਕੀਤੀ ਕਿ ਨਿਗਮ ਦੀ ਅਣਗਹਿਲੀ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ।ਉਸ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਹੁਣ ਤੱਕ ਇਸ ਇਲਾਕੇ ਵਿਚੋ ਪਾਣੀ ਦੇ ਨਿਕਾਸ ਕਰਵਾਉਣ ਦੇ ਨਾਮ ਦੇ ਖਰਚੇ ਗਏ ਕਰੋੜਾ ਰੁਪਏ ਦਾ ਹਿਸਾਬ ਕਿਤਾਬ ਦੇ ਕੇ ਇਸ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ।
Punjab Post Daily Online Newspaper & Print Media