ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਜੋਨ ਤੇ ਜਿਲ੍ਹਾ ਪੱਧਰੀ ਕਰਵਾਈਆਂ ਗਈਆਂ ਸਕੂਲੀ ਖੇਡਾਂ ਵਿਚ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੁੂਲ ਦੇ ਖਿਡਾਰੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੱਲ੍ਹਾ ਮਾਰੀਆਂ ਹਨ। ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸਕੂਲ ਦੀਆਂ ਅੱਠ ਟੀਮਾਂ ਨੇ ਪਹਿਲੀ ਪੁਜ਼ੀਸਨ, ਚਾਰ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਦੀਆਂ ਪੰਜ ਟੀਮਾਂ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਇਸ ਤਰ੍ਹਾਂ ਹੀ ਸਕੂਲ ਦੀਆਂ ਦੋ ਟੀਮਾਂ ਨੇ ਦੂਜਾ ਸਥਾਨ ਅਤੇ ਪੰਜ ਟੀਮਾਂ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਖੇਡਾ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਦਸ਼ਮੇਸ਼ ਸਕੂਲ ਦੇ ਐਮ. ਡੀ. ਡਾ. ਰਵਿੰਦਰ ਸਿੰਘ ਮਾਨ ਸਮਤੇ ਸਮੁੱਚੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਕਮ ਐਮ ਡੀ ਡਾ. ਮਾਨ ਨੇ ਦੱਸਿਆ ਕਿ ਬੈਡਮਿੰਟਨ 17 ਕੁੜੀਆਂ ਦੇ ਮੁਕਾਬਲੇ ਵਿਚ ਸਕੂਲ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ ਜਦੋਂ ਕਿ ਅੰਡਰ 19 ਸਾਲ ਦੇ ਲੜਕਿਆਂ ਦੇ ਮੁਕਾਬਲੇ ਵਿਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਹੀ ਸੂਟਿੰਗ ਅੰਡਰ 19 ਸਾਲ ਦੇ ਮੁਕਾਬਲੇ ਵਿਚ ਸਕੂਲ ਦੇ ਅਰਸ਼ਦੀਪ ਸਿੰਘ ਨੇ ਜੋਨ ਵਿਚੋਂ ਪਹਿਲਾ ਤੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਬਾਕਸਿੰਗ ਦੇ ਅੰਡਰ 19 ਸਾਲ ਦੇ ਮੁਕਾਬਲੇ ਵਿਚ ਰੁਪਿੰਦਰਜੀਤ ਸਿੰਘ ਜੋਨ ਅਤੇ ਜ਼ਿਲਾ ਜੇਤੂ ਰਿਹਾ। ਜੂਡੋ ਅੰਡਰ 17 ਸਾਲ ਦੇ ਵਰਗ ਵਿਚ ਹਿਮਾਂਸੂ ਜੋਨ ਅਤੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ‘ਤੇ ਰਿਹਾ। ਅੰਡਰ 17 ਸਾਲ ਵਰਗ ਵਿਜ ਮਨੋਜ ਕੁਮਾਰ ਜੋਨ ਵਿਚੋਂ ਦੂਜੇ ਅਤੇ ਜ਼ਿਲ੍ਹੇ ਵਿਚੋਂ ਤੀਜੇ ਸਥਾਨ ਤੇ ਰਿਹਾ। ਤਾਂਈਕਮਾਂਡੋ ਦੇ ਮੁਕਾਬਲੇ ਵਿਚ ਪ੍ਰਦੀਪ ਕੁਮਾਰ ਤੇ ਪੰਕਜ ਨੇ ਜੋਨ ਵਿਚੋ ਪਹਿਲਾ ਅਤੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਵੇਟ ਲਿਫਟਿੰਗ ਵਿਚ ਗੁਰਦਰਸਨ ਸਿੰਘ ਤੇ ਜਸਕਰਨ ਸਿੰਘ ਨੇ ਜੋਨ ਅਤੇ ਜ਼ਿਲ੍ਹੇ ਵਿਚੋ ਪਹਿਲਾ ਸਥਾਨ ਹਾਸਲ ਕੀਤਾ। ਨੈਟਬਾਲ ਦੇ ਅੰਡਰ 19 ਸਾਲ ਵਿਚ ਜੋਨ ਵਿੱਚ ਦੂਜੇ ਤੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਬਾਸਕਟ ਬਾਲ ਅੰਡਰ 14 ਸਾਲ ਵਿਚ ਜੋਨ ਵਿੱਚੋਂ ਪਹਿਲਾਂ ਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਬਾਲੀਵਾਲ ਅੰਡਰ 19 ਦੇ ਮੁਕਾਬਲੇ ਵਿਚ ਜੋਨ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 19 ਅੰਡਰ ਦੇ ਮੁਕਾਬਲੇ ਵਿਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਜ਼ਿਲ੍ਹਾ ਟੀਮ ਵਿਚ ਸਕੂਲ ਦੇ ਪੰਜ ਖਿਡਾਰੀਆਂ ਖੇਡੇ ਅਤੇ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ ਦੀਆਂ ਚੈਸ, ਫੁੱਟਬਾਲ, ਗਤਕਾ, ਹਾਕੀ, ਬਾਸਕਟਬਾਲ ਅਤੇ ਕ੍ਰਿਕਟ ਦੀਆਂ ਟੀਮਾਂ ਨੇ ਪਾਰਟੀ ਸਪੇਟ ਕੀਤਾ। ਸਕੂਲ ਦੇ ਖਿਡਾਰੀਆਂ ਵੱਲੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲ੍ਹਾਂ ਤੇ ਖੁਸ਼ੀ ਪ੍ਰਗਟ ਕਰਦਿਆਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੀ ਵਾਇਸ ਪ੍ਰਿੰਸੀਪਲ ਰੇਣੂ ਉੱਪਲ, ਡੀਪਈ ਵੀਰਪ੍ਰੀਤ ਕੌਰ, ਜਸਦੇਵ ਸਿੰਘ ਸਮੇਤ ਸਕੂਲ ਦਾ ਸਟਾਫ਼ ਹਾਜ਼ਰ ਸੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media