ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਠਿੰਡਾ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਫ਼ਰਜ਼ੀ ਕਾਗਜ਼ਾਤ ਤਿਆਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।ਇਸ ਵਿਅਕਤੀ ਨੇ ਪੁਲਿਸ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਚੈਸੀ ਨੰਬਰ ਤੇ ਇੰਜਣ ਨੰਬਰ ਬਦਲ ਕੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਵੇਚ ਦਿੰਦਾ ਸੀ।ਥਾਣਾ ਕੋਤਵਾਲੀ ਪੁਲੀਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ ਕੁਐਲਸ ਗੱਡੀ ਬਿਨ੍ਹਾਂ ਨੰਬਰੀ ਬਰਾਮਦ ਕਰਕੇ ਉਸ ਤੇ ਵੱਖ਼ ਵੱਖ਼ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।ਇਸ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਵਾਸੀ ਮੈਹਣਾ ਬਸਤੀ ਬਠਿੰਡਾ ਬਾਰੇ ਚੋਰੀ ਦੀਆਂ ਗੱਡੀਆਂ ਲੈ ਕੇ ਉਨ੍ਹਾਂ ਦੇ ਚੈਸੀ ਨੰਬਰ ਤੇ ਇੰਜਣ ਨੰਬਰ ਬਦਲ ਕੇ ਜਾਅਲੀ ਕਾਗਜਾਤ ਤਿਆਰ ਕਰਕੇ ਭੋਲੇ ਲੋਕਾਂ ਨਾਲ ਧੋਖਾਦੇਹੀ ਕੀਤੇ ਜਾਣ ਬਾਰੇ ਗੁਪਤ ਸੂਚਨਾ ਮਿਲੀ ਸੀ।ਇਸ ਦੇ ਬਾਅਦ ਮਾਮਲਾ ਦਰਜ ਕਰਕੇ ਪੁਲੀਸ ਨੇ ਮਲਕੀਤ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਵਾਸੀ ਮੈਹਣਾ ਬਸਤੀ ਨੂੰ ਕਾਬੂ ਕੀਤਾ ਹੈ, ਜਿਸ ਦੇ ਕਬਜ਼ੇ ਵਿਚੋ ਪੁਲਿਸ ਨੇ ਇੱਕ ਕੁਆਲਿਸ ਗੱਡੀ ਜਿਸ ਦੀ ਕੀਮਤ 2 ਲੱਖ 10 ਹਜ਼ਾਰ ਰੁਪਏ ਹੈ ਬਰਾਮਦ ਕੀਤੀ ਹੈ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media