Wednesday, August 12, 2026

ਨੌਜਵਾਨ ਲੜਕੀ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕੀਤੀ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ 24 ਘੰਟਿਆਂ ਦੌਰਾਨ ਹੋਈਆਂ ਘਟਨਾਂ ਵਿਚ ਜ਼ਖ਼ਮੀਆਂ ਤੋਂ ਇਲਾਵਾ ਇਕ ਦੀ ਮੌਤ ਹੋਈ। ਸਥਾਨਕ ਸ਼ਹਿਰ ਦੇ ਬੇਅੰਤ ਨਗਰ ਰਾਣਾ ਟੀ.ਸੀ.ਪੀ. ਨਜ਼ਦੀਕ ਪਾਵਰ ਹਾਊਸ ਰੋਡ ‘ਤੇ ਇਕ ਨੌਜਵਾਨ ਲੜਕੀ ਨੇ ਆਪਣੇ ਗਲੇ ਵਿਚ ਚੁੰਨੀ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਨੇ ਪਹੁੰਚ ਕੇ ਵੇਖਿਆ ਕਿ ਪੱਖੋ ਨਾਲ ਲੜਕੀ ਲਟਕ ਰਹੀ ਹੈ ਉਨ੍ਹਾਂ ਤੁਰੰਤ ਪੁਲਿਸ ਕੈਂਟ ਥਾਣਾ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਪਹੁੰਚਣ ‘ਤੇ ਲੜਕੀ ਦੀ ਲਾਸ਼ ਨੂੰ ਥੱਲੇ ਲਾਉਣ ਸਮੇਂ ਲੜਕੀ ਦੀ ਜਾਨ ਜਾ ਚੁੱਕੀ ਸੀ।ਪੁਲਿਸ ਨੇ ਤਫਤੀਸ ਕਰਦਿਆਂ ਦੱਸਿਆ ਕਿ ਲੜਕੀ ਕਿਰਨਦੀਪ ਕੌਰ ਪਤਨੀ ਗੁਰਲਾਲ ਸਿੰਘ 22 ਵਾਸੀ ਬੇਅੰਤ ਨਗਰ ਦੀ ਲਾਸ਼ ਨੂੰ  ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅੱਗੇ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੰਨ੍ਹਾਂ ਕਾਰਨਾਂ ਕਰਨ ਉਸ ਨੇ ਆਤਮਹੱਤਿਆ ਲਈ ਕਦਮ ਚੁੱਕਿਆ।
ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਇਕ ਨੌਜਵਾਨ ਮਲੋਟ ਰੋਡ ਤੇ ੳਵਰ ਬ੍ਰਿਜ ਦੇ ਹੇਠਾਂ ਤੋਂ ਜਾ ਰਿਹਾ ਸੀ ਕਿ ਅਚਾਨਕ ਹੀ ਰੇਲਵੇ ਫਾਟਕ ਦੇ ਨੇੜੇ ਲੱਗਿਆ ਬਿਜਲੀ ਦੇ ਟਰਾਂਸਫਾਰਮ ਦੀਆਂ ਤਾਰਾਂ ਟਕਰਾ ਗਈਆਂ, ਜਿਸ ਦਾ ਕਰੰਟ ਲੱਗਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਸਹਾਰਾ ਜਨ ਸੇਵਾ ਦੀ ਟੀਮ ਨੇ ਤੁਰੰਤ ਉਸ ਨੂੰ ਚੁੱਕੇ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਨੌਜਵਾਨ ਦੀ ਪਹਿਚਾਣ ਹਰਪਾਲ ਸਿੰਘ 32 ਥਰਮਲ ਕੱਚੀ ਕਲੋਨੀ ਵਜੋਂ ਹੋਈ ਹੈ।ਇਸ ਤੋਂ ਇਲਾਵਾ ਸੂਕਟਰੀ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply