ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਹੱਥੀ ਕੰਮ ਕਾਜ ਵਿੱਚ ਨਿਪੁੰਨ ਬਣਾਉਣ ਲਈ ਇੱਕ ਓਪਨ ਸਟਾਲ ਆਯੋਜਤ ਕੀਤੀ ਗਈ। ਇਸ ਓਪਨ ਸਟਾਲ ਵਿੱਚ ਲਾਈਵ ਕੁਕਿੰਗ ਦੇ ਜਰੀਏ ਵਿਦਿਆਰਥੀਆਂ ਨੇ ਵੈਜ ਫਰਾਈਡ ਰਾਈਸ ਅਤੇ ਮੰਚੂਰੀਅਨ ਬਣਾ ਕੇ ਵਿਦਿਆਰਥੀਆਂ ਅਤੇ ਸਟਾਫ ਨੂੰ ਪਰੋਸੇ। ਹੋਟਲ ਮੈਨੇਜਮੈਂਟ ਵਿਭਾਗ ਦੇ ਮੁੱਖੀ ਸ਼ੈਫ ਗੋਰਵ ਖੁਰਾਨਾ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਵਿਦਿਆਰਥੀ ਓਪਨ ਸਟਾਲ ਕੁਕਿੰਗ ਦੇ ਜਰੀਏ ਵਧੀਆ-ਵਧੀਆ ਪਕਵਾਨ ਬਣਾ ਕੇ ਚਹੇਤਿਆਂ ਨੂੰ ਪਰੋਸਿਆ ਕਰਨਗੇ। ਇਸ ਕਰਕੇ ਇਸ ਸ਼ੁੱਕਰਵਾਰੀ ਖਾਣ-ਪੀਣ ਦੀ ਸੀਰਜ਼ ਨੂੰ ‘ਫਰਾਈਡੇ ਫੰਡਾ’ ਦਾ ਨਾਮ ਦਿੱਤਾ ਗਿਆ।
ਸੰਸਥਾ ਦੇ ਚੇਅਰਮੈਨ ਸz. ਗੁਰਲਾਭ ਸਿੰਘ ਸਿੱਧੂ ਨੇ ਡਾ. ਅਮਨਦੀਪ ਸਿੰਘ, ਸ਼ੈਫ ਗੋਰਵ ਖੁਰਾਣਾ, ਸਟਾਫ ਅਤੇ ਵਿਦਿਆਰਥੀਆਂ ਦੇ ਇਹਨਾਂ ਯਤਨਾਂ ਦੀ ਸਲਾਘਾ ਕਰਦੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਹੱਥੀ ਕੰਮ ਕਾਜ ਵਿੱਚ ਕੁਸ਼ਲ ਬਣਾਉਦੀਆਂ ਹਨ ਜੋ ਕਿ ਅਜੋਕੇ ਯੁੱਗ ਦੀ ਮੰਗ ਹੈ। ਨਾਲ ਹੀ ਸz. ਸਿੱਧੂ ਹੋਰਾਂ ਸਟਾਫ ਨੂੰ ਇਹ ਸਲਾਹ ਵੀ ਦਿੱਤੀ ਕਿ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵਰਤਨ ਵਾਲੀਆਂ ਡਿਸਜ਼ ਦੀ ਪਰੈਕਟਿਸ ਵੀ ਕਰਵਾਈ ਜਾਵੇ ਤਾਂ ਜ਼ੋ ਤੇਜੀ ਨਾਲ ਵਿਕਾਸ ਕਰ ਰਹੀ ਹੋਟਲ ਇੰਡਸਟਰੀ ਦੀਆਂ ਕਸੌਟੀਆਂ ਤੇ ਇਹ ਵਿਦਿਆਰਥੀ ਖਰੇ ਉੱਤਰ ਕੇ ਬੁਲੰਦੀਆਂ ਨੂੰ ਛੂਹਣ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media