ਸੰਦੌੜ, 1 ਸਤੰਬਰ (ਹਰਮਿੰਦਰ ਸਿੰਘ ਭੱਟ) – ਦੇਸ਼ ਭਰ ਵਿਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਅਤੇ ਲੇਖਕ ਹਰਮਿੰਦਰ ਭੱਟ ਨੇ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਅਜੋਕੀ ਨੌਜਵਾਨੀ ਦੇ ਭਵਿੱਖ ਤੇ ਚਿੰਤਤ ਹੁੰਦਿਆਂ ਕੀਤਾ। ਉਨਾਂ ਕਿਹਾ ਕਿ ਮਾਹਿਰਾਂ ਅਨੁਸਾਰ ਦੁਨੀਆ ਵਿਚ ਹਰ 6 ਸਕਿੰਟ ਵਿਚ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਤੰਬਾਕੂ ਤੇ ਸਿਗਰਟ ਬਣ ਰਿਹਾ ਹੈ।ਇੱਕ ਸਿਗਰਟ ਜ਼ਿੰਦਗੀ ਦੇ 11 ਮਿੰਟ ਘੱਟਾ ਰਹੀ ਹੈ ਅਤੇ ਇਸ ਦੇ ਧੂੰਏਂ ਨਾਲ ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਅਣਭੋਲ ਵੀ ਲਾਇਲਾਜ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਉਨਾਂ ਕਿਹਾ ਕਿ ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ ਨੂੰ ਮੰਨਿਆ ਜਾ ਸਕਦਾ ਹੈ ਕਾਰਨ ਇਨਾਂ ਦੀ ਰੋਕਥਾਮ ਨੂੰ ਧਿਆਨ ਵਿਚ ਨਾ ਲਿਆਂਦਿਆਂ ਹੋਇਆ ਸਰਕਾਰ ਵੱਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਫੋਕੇ ਕਾਨੂੰਨ ਬਣਾਏ ਗਏ ਹਨ ਉਨਾਂ ਨੂੰ ਮਜ਼ਾਕ ਬਣਾ ਕੇ ਨਸ਼ੇ ਦੇ ਆਦੀ ਲੋਕ ਸ਼ਰੇਆਮ ਸਰਬਜਨਕ ਥਾਵਾਂ ਤੇ ਇਹੋ ਜਿਹੇ ਭੈੜੇ ਨਸ਼ਿਆਂ ਦਾ ਸੇਵਨ ਕਰਦੇ ਦੇਖੇ ਜਾ ਰਹੇ ਹਨ।ਇਸ ਮੌਕੇ ਬਾਬਾ ਚਮਕੌਰ ਸਿੰਘ ਬਿਸਨਗੜ, ਲੇਖਕ ਹਰਮਿੰਦਰ ਸਿੰਘ ਭੱਟ, ਭਾਈ ਅਵਤਾਰ ਸਿੰਘ ਕੰਗਣਵਾਲ, ਭਾਈ ਲਖਵਿੰਦਰ ਸਿੰਘ ਲੱਖਾ ਆਦਿ ਇਲਾਕੇ ਦੇ ਮੁਹਤਬਰ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media