Monday, August 10, 2026

ਸੈਮੀਨਾਰ ਗੁਰੂ ਗ੍ਰੰਥ ਗੁਰੂ ਪੰਥ: ਸਿਧਾਂਤ ਤੇ ਸੰਸਥਾ ਵਿਸ਼ੇ ਤਹਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਰ ਅਯੋਜਿਤ

PPN0109201612 PPN0109201613ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਗੁਰੂ ਗ੍ਰੰਥ ਗੁਰੂ ਪੰਥ: ਸਿਧਾਂਤ ਤੇ ਸੰਸਥਾ ਵਿਸ਼ੇ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ 1 ਸਤੰਬਰ ਨੂੰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਉਦਘਾਟਨੀ ਸ਼ਬਦਾਂ ਰਾਹੀਂ ਡਾ. ਨਵਦੀਪ ਸਿੰਘ ਤੁੱਗ ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਨੇ ਗੁਰੂ ਗ੍ਰੰਥ ਸਾਹਿਬ ਤੋਂ ਜੀਵਨ ਦੀ ਸਮੁੱਚੀ ਅਗਵਾਈ ਲੈਣ ਤੇ ਰੌਸ਼ਨੀ ਵਿਚ ਚਲਣ ਲਈ ਪ੍ਰੇਰਿਆ। ਕੁੰਜੀਵਤ ਭਾਸ਼ਣ ਵਿਚ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ-ਸਾਂਝੀ ਵਾਲਤਾ ਮਿਲ ਕੇ ਰਹਿਣ ਤੇ ਪਿਆਰ ਦੀ ਭਾਵਨਾ ਦਾ ਸੰਦੇਸ਼ ਦਿੰਦੀ ਹੈ। ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਕਿਹਾ ਕਿ ਸ਼ਬਦ-ਗੁਰੂ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦੁਨੀਆਂ ਵਿਚ ਇਕੋ ਇਕ ਗ੍ਰੰਥ ਹੈ ਇਸ ਦਾ ਉਪਦੇਸ਼ ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਸਮੇਟ ਲੈਣ ਦੀ ਸਮਰੱਥ ਰੱਖਦਾ ਹੈ। ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਬਲਕਾਰ ਸਿੰਘ, ਪਟਿਆਲਾ ਵਲੋਂ ਕੀਤੀ ਗਈ ਤੇ ਇਸ ਸੈਸ਼ਨ ਵਿਚ ਵਿਦਵਾਨਾਂ ਦੇ ਚਾਰ ਪੇਪਰ ਪ੍ਰਸਤਤ ਕੀਤੇ। ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ ਤੇ ਇਸ ਸੈਸ਼ਨ ਵਿਚ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਿਆਂ ਨਾਲ ਜੁੜ ਹੋਏ ਪੰਜ ਵਿਦਵਾਨਾਂ ਨੇ ਆਪਣੇ ਪੇਪਰ ਪੇਸ਼ ਕੀਤੇ। ਅਖ਼ੀਰ ਵਿਚ ਧੰਨਵਾਦੀ ਮਤਾ ਡਾ. ਗੁਲਜ਼ਾਰ ਸਿੰਘ ਕੰਗ, ਡਾਇਰੈਕਟਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪੇਸ਼ ਕੀਤਾ ਗਿਆ। ਇਸ ਸੈਮੀਨਾਰ ਵਿਚ ਦਿੱਲੀ ਤੋਂ ਡਾ. ਅਮਨਪ੍ਰੀਤ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਪਰਮਵੀਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਸੁਖਦਿਆਲ ਸਿੰਘ, ਡਾ. ਦਲਜੀਤ ਸਿੰਘ ਆਦਿ ਅਧਿਆਪਕ ਸਾਹਿਬਾਨ ਨੇ ਆਪਣੇ ਪਰਚੇ ਪੇਸ਼ ਕੀਤੇ। ਸੈਮੀਨਾਰ ਵਿਚ ਡਾ. ਅਮਰਜੀਤ ਸਿੰਘ, ਡਾ. ਅਮਰ ਸਿੰਘ, ਡਾ. ਐਨ.ਮੁਥੂਮੋਹਨ, ਡਾ. ਜਸਵਿੰਦਰ ਕੌਰ ਢਿੱਲੋਂ, ਡਾ. ਸ਼ਸ਼ੀ ਬਾਲਾ, ਮੁਖੀ ਅਤੇ ਡੀਨ ਗੁਰੂ ਨਾਨਕ ਅਧਿਐਨ ਵਿਭਾਗ ਡਾ. ਮਨਵਿੰਦਰ ਸਿੰਘ, ਡਾ. ਮੁਹਬਤ ਸਿੰਘ, ਡਾ. ਭਰਤਬੀਰ ਕੌਰ, ਮਿਸਿਜ਼ ਸੰਦੀਪ ਕੌਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਿਬਾਨ ਉਚੇਚੇ ਤੌਰ ਤੇ ਸ਼ਾਮਿਲ ਹੋਏ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply