ਚੌਂਕ ਮਹਿਤਾ, 1 ਸ਼ਤੰਬਰ (ਜੋਗਿੰਦਰ ਸਿੰਘ ਮਾਣਾ) – ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਨ ਅਤੇ ਨਿਰੋਲ ਸਿਹਤ ਲਈ ਖੇਡਾਂ ਦੇ ਮਹੱਤਵ ਦੇ ਮੱਦੇਨਜ਼ਰ ਜੋਨ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਗਏ।ਸੀਨੀਅਰ ਸਕੂਲ ਖੱਬੇ ਰਾਜਪੂਤਾਂ ਦੀ ਫੁੱਟਬਾਲ ਟੀਮ (ਮੁੰਡੇ-14,17,19) ਤਿੰਨਾ ਟੀਮਾਂ ਨੇ ਪ੍ਰਿੰ. ਅਰਵਿੰਦਰ ਕੌਰ ਅਤੇ ਲੈਕ. ਸੀਮਾ ਰਾਣੀ ਦੀ ਮਿਹਨਤ ਸਦਕਾ ਜੋਨ ਟੂਰਨਾਂਮੈਂਟ ਵਿੱਚ ਭਾਗ ਲਿਆ।ਇਨਾਂ ਮੁਕਾਬਿਲਆਂ ਵਿੱਚ ਵੱਖਰੇ ਵੱਖਰੇ ਸਕੂਲ ਦੀਆ ਯੂ-19 ਦੀਆ 14 ਟੀਮਾਂ ਯੂ-17 ਗਰੁੱਪ ਦੀਆਂ 19 ਟੀਮਾਂ ਸ਼ਾਮਲ ਹੋਈਆਂ।ਖੱਬੇ ਰਾਜਪੂਤਾਂ ਦੀ ਫੁੱਟਬਾਲ ਟੀਮ ਯੂ-17 ਗਰੁੱਪ ਨੇ ਬੇਰ ਸਾਹਿਬ ਸਕੂਲ ਦੀ ਟੀਮ ਨੂੰ ਹਰਾ ਕੇ ਜ਼ੋਨ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਜਿਲੇ ਵਿੱਚ ਆਪਣੀ ਥਾਂ ਬਣਾਈ।ਜਿਕਰਯੋਗ ਹੈ ਕਿ ਲੰਮੇ ਸਮੇ ਤੋ ਸਰੀਰਕ ਸਿੱਖਿਆ ਦੀ ਪੋਸਟ ਖਾਲੀ ਸੀ, ਜਿਸ ਕਰਕੇ ਸਕੂਲ ਵੱਲੋਂ ਖੇਡ ਨਹੀ ਪਾਉਦੇ ਸਨ।ਪ੍ਰੰਤੂ ਹੁਣ ਪ੍ਰਸਿੱਧ ਕੋਚ ਸੀਮਾ ਰਾਣੀ ਲੈਕਚਰਾਰ ਦੇ ਅਹੁੱਦੇ ‘ਤੇ ਬਿਰਾਜਮਾਨ ਹੋਣ ਸਦਕਾ ਸਕੂਲ ਨੇ ਖੇਡ ਦੇ ਮੈਦਾਨ ਵਿਚ ਮੱਲਾਂ ਮਾਰੀਆਂ ਹਨ।ਇਸ ਸਮੇ ਖੁਸ਼ੀ ਵਿੱਚ ਹਾਜ਼ਰ ਹੋਣ ਵਾਲਿਆ ਵਿੱਚ ਲੈ. ਹਰਜਿੰਦਰ ਕੌਰ, ਹਰਜਿੰਦਰਪਾਲ ਕੌਰ, ਪ੍ਰਦੀਪ ਕੌਰ, ਡਾ. ਪੂਰਨਿਮਾ, ਮੈਡਮ ਸ਼ਾਰਦਾ, ਰਮਨਦੀਪ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media