
ਸੰਦੌੜ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ‘ਤੇ ਤੋਰਾਂਗੇ ਅਤੇ ਪੰਜਾਬ ਚ ਔਰੰਗਜ਼ੇਬੀ ਬਾਦਲ ਸਰਕਾਰ ਤੋ ਂਪੰਜਾਬੀਆਂ ਦਾ ਖਹਿੜਾ ਛੁਡਾ ਕੇ ਸਹੀ ਮਾਹਣਿਆਂ ਵਿੱਚ ਲੋਕ ਰਾਜ ਬਹਾਲ ਕਰਾਂਗੇ।ਇੰਨਾ੍ਹਂ ਸ਼ਬਦਾਂ ਦਾ ਪ੍ਰਗਟਾਵਾ ਬਬਿੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਅੱਜ ਸੰਦੌੜ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਰ ਰਹੇ ਅਕਾਲੀ ਅੰਗਰੇਜਾਂ ਨਾਲੋਂ ਵੀ ਮਾੜੇ ਹਨ।ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਚ ਭੋਗ ਪੈ ਗਿਆ ਹੈ ਅਤੇ ਹਰ ਆਏ ਦਿਨ ਆਪ ਦੇ ਆਗੂਆਂ ਦੇ ਭ੍ਰਿਸ਼ਟਾਚਾਰੀ ਕਿੱਸੇ ਲੋਕਾਂ ਸਾਹਮਣੇ ਆ ਰਹੇ ਹਨ।ਇੱਕ ਹੋਰ ਸੁਆਲ ਦੇ ਜੁਆਬ ਵਿੱਚ ਬੀਬੀ ਭੱਠਲ ਨੇ ਕਿਹਾ ਕਿ ਅਗਰ ਸੁੱਚਾ ਸਿੰਘ ਛੋਟੇਪੁਰ ਕਾਂਗਰਸ ਵਿੱਚ ਆਉਣ ਦੀ ਇੱਛਾ ਪ੍ਰਗਟਾਉਂਦੇ ਹਨ ਤਾਂ ਪਾਰਟੀ ਉਨਾ੍ਹਂ ਦਾ ਸੁਆਗਤ ਕਰੇਗੀ।ਉਨਾ੍ਹਂ ਕਿਹਾ ਕਿ ਪੰਜਾਬ ਅੰਦਰ ਨਵਾਂ ਬਣ ਰਿਹਾ ਆਵਾਜ਼-ਏ-ਪੰਜਾਬ ਫਰੰਟ ਨਾਲ ਫਾਇਦਾ ਕਾਂਗਰਸ ਨੂੰ ਹੋਵੇਗਾ ਕਿਉਂਕਿ ਨਵਜੋਤ ਸਿੱਧੂ ਵੱਲੋਂ ਆਪ ਤੇ ਅਕਾਲੀ ਦੋਨਾਂ ਦੇ ਘਰ ਤਬਾਹ ਕਰ ਦਿੱਤੇ ਜਾਣੇ ਹਨ।ਆਪਣੇ ਅੰਦਾਜ ਵਿੱਚ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਾਉਣਗੇ ਤੇ ਹੁਣ ਰਹਿੰਦੀ ਕਸਰ ਸਿੱਧੂ ਨੇ ਕੱਢ ਦੇਣੀ ਹੈ।ਇਸ ਸਮੇਂ ਉਨਾ੍ਹਂ ਕਿਹਾ ਕਿ ਪੰਜਾਬ ਵਿੱਚ ੁਇਸ ਵੇਲੇ ਆਰਥਿਕ ਮੰਦਵਾੜਾ ਚੱਲ ਰਿਹਾ ਹੈ ਤੇ ਉਦਯੋਗ ਪੰਜਾਬ ਚੋਂ ਬਾਹਰ ਚਲਾ ਗਿਆ ਹੈ।ਜਿਸ ਨਾਲ ਪੰਜਾਬ ਦੀ ਆਰਥਿਕਤਾ ਤਬਾਹੀ ਦੇ ਕਗਾਰ ‘ਤੇ ਖੜੀ ਹੈ।ਇਸ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਕੇਵਲ ਸਿੰਘ ਝੁਨੇਰ, ਜਿਲਾ ਜਨਰਲ ਸਕੱਤਰ ਡਾ ਵੇਲੇ ਮਾਲੇਰਕੋਟਲਾ ਤੋਂ ਕਾਂਗਰਸ ਦੀ ਸੰਭਾਵਿਤ ਉਮੀਦਵਾਰ ਸਾਬਕਾ ਵਿਧਾਇਕਾ ਮੈਡਮ ਰਜੀਆ ਸੁਲਤਾਨਾ, ਨਿਸ਼ਾਂਤ ਅਖਤਰ. ਜਗਰੂਪ ਸਿੰਘ ਕਹਿਲ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਘੁੱਲਾ, ਮਨਜੀਤ ਸਿੰਘ ਬਵੇਜਾ, ਪੰਚ ਚੀਨਾ ਬਵੇਜਾ, ਅਮਨਦੀਪ ਸਿੰਘ ਅਮਨਾ, ਮਨਜੀਤ ਸਿੰਘ ਕਲਿਆਣ, ਨਿਰਮਲ ਸਿੰਘ ਝੁਨੇਰ, ਰੋਸ਼ਨ ਖਾਂ ਧਲੇਰ ਕਲਾਂ ,ਸੱਤਪਾਲ ਸਿੰਘ ਖੁਰਦ, ਭਜਨ ਸਿੰਘ ਸੰਦੌੜ ,ਸੁਖਵਿੰਦਰ ਸਿੰਘ ਲਾਲੀ ਖੁਰਦ ਸਰਪੰਚ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media