Sunday, February 22, 2026

ਸਟੇਟ ਐਵਾਰਡੀ ਸਤਿੰਦਰ ਕੌਰ ਕਾਹਲੋਂ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ

PPN0608201601
ਬਟਾਲਾ, 6 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨੀ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਤੇ ਪੰਜਾਬ ਪੱਧਰੀ ਸਮਾਗਮ ਵਿਚ ਵੱਖ ਵਖ ਪਤੀਭਾ ਵਾਲੇ ਅਧਿਆਪਕਾ ਨੂੰ ਸਨਮਾਨਤ ਕੀਤਾ ਗਿਆ।ਅਧਿਆਪਕ ਦਿਵਸ ਤੇ ਸਟੇਟ ਪੱਧਰੀ ਸਮਾਗਮ ਵਿਚ ਸਰਕਾਰੀ ਸੀਨੀਅਰ ਸੈਕਡਰੀ ਸਕੂਲ  ਦੀ ਲੈਕਚਰਾਰ ਸਤਿੰਦਰ ਕੌਰ ਕਾਹਲੋ ਨੂੰ ਸਟੇਟ ਐਵਾਰਡ ਮਿਲਿਆ। ਧੁਪਸੜੀ ਸਕੂਲ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਪਰਮਜੀਤ ਕੌਰ ਦਾ ਦੇਖ ਰੇਖ ਵਿਚ ਸਤਿੰਦਰ ਕੋਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਸਕੂਲ ਵਿਚ  ਵਿਸ਼ੇਸ ਤੌਰ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ  ਅਮਰਦੀਪ ਸਿੰਘ ਸੈਣੀ ਤੇ ਡਿਪਟੀ ਡੀ,ਈ.ਓ ਭਾਰਤ ਭੂਸਨ ਪਹੁੰਚੇ ਤੇ ਸਟੇਟ ਐਵਾਰਡੀ ਸਤਿੰਦਰ ਕੌਰ ਨੂੰ ਵਧਾਈਆ ਦਿਤੀਆਂ।ਇਸ ਮੌਕੇ ਸ੍ਰੀ ਅਮਰਦੀਪ ਸਿੰਘ ਨੇ ਅਧਿਆਪਕਾ ਨੂੰ ਸਬੰਧਨ ਕਰਦਿਆਂ ਕਿਹਾ ਕਿ ਇਕ ਮਿਹਨਤੀ ਅਧਿਆਪਕ ਸਮਾਜ ਦਾ ਉਸਰੱਈਆ ਹੁੰਦਾ ਹੈ, ਉਸ ਤੋ ਸੇਧ ਲੈਕੇ ਸਮਾਜ ਵਿਚ ਨਵੀਆਂ ਸੋਚਾ ਵਿਕਸਿਤ ਹੁੰਦੀਆਂ ਹਨ, ਸਾਰੇ  ਹੀ ਅਧਿਆਪਕਾਂ ਨੂੰ ਸਮਰਪਿਤ ਹੋ ਕੇ ਵਿਦਿਆਰਥੀਆਂ ਨੂੰ ਪੜਾਉਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਸਤਿੰਦਰ ਕੌਰ ਨੇ ਲੈਕਚਰਾਰ ਅੰਗਰੇਜੀ ਮਿਹਨਤੀ ਹੋਣ ਦੇ ਨਾਲ ਕਈ ਕਿਤਾਬਾਂ ਵੀ ਸਮਾਜ ਦੀ ਝੋਲੀ ਪਾਈਆਂ ਹਨ, ਗਰੀਬ ਵਿਦਿਆਰਥੀਆਂ ਦੀ ਮਦਦ, ਸਕੂਲ ਵਿਚ ਵਾਧੂ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜਾਈ ਕਰਵਾਉਣੀ ਉਹਨਾ ਦਾ ਨਿਤ ਕਰਮ ਹੈ।ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਸਟੇਟ ਐਵਾਰਡ ਮਿਲਣ ‘ਤੇ ਸਕੂਲ ਸਾਡੇ ਦਾ ਮਾਣ ਵਧਿਆ ਹੈ ਤੇ ਹੋਰ ਅਧਿਆਪਕ ਵੀ ਇਹਨਾ ਤੋ ਪ੍ਰੇਰਨਾ ਲੈਕੇ ਹੋਰ ਮਿਹਨਤ ਕਰਵਾਊਣਗੇ ਇਸ ਮੌਕੇ ਸਕੂਲ ਸਟਾਫ ਵਿਚ ਜਤਿੰਦਰ ਸਿੰਘ, ਬਲਰਾਜ ਸਿੰਘ, ਕੰਸ ਰਾਜ, ਬਲਵਿਦਰ ਸਿੰਘ, ਰਜਿੰਦਰ ਸਿੰਘ ਗੋਲਡੀ, ਜਗਰੂਪ ਕੌਰ, ਰਜਨੀ ਆਦਿ ਸਕੂਲ ਦੇ ਸਮੂਹ ਸਟਾਫ ਹਾਜਰ ਸੀ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply