
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਵਿਚ ਮਿਤੀ 1-1-2017 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਤਹਿਤ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਵੋਟਰ ਜਾਗਰੂਕਤਾ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ 11 ਵਿਧਾਨ ਸਭਾ ਹਲਕਿਆਂ ਵਿਚ ਇਹ ਜਾਗਰੂਕਤਾ ਰੈਲੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਸਬੰਧਤ ਹਲਕਿਆਂ ਵਿਚ ਪੈਂਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਸ੍ਰੀ ਰੂਜਮ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਇਹ ਰੈਲੀਆਂ 14, 19, 26 ਸਤੰਬਰ ਅਤੇ 3 ਅਕਤੂਬਰ ਨੂੰ ਹੋਣਗੀਆਂ।ਇਸੇ ਤਰ੍ਹਾਂ ਹਲਕਾ ਰਾਜਾਸਾਂਸੀ ਵਿਖੇ 14, 20, 27 ਸਤੰਬਰ ਤੇ 4 ਅਕਤੂਬਰ, ਹਲਕਾ ਮਜੀਠਾ ਵਿਚ 15, 20, 27 ਸਤੰਬਰ ਤੇ 4 ਅਕਤੂਬਰ, ਹਲਕਾ ਜੰਡਿਆਲਾ ਅਤੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ 15, 21, 29 ਸਤੰਬਰ ਤੇ 5 ਅਕਤੂਬਰ, ਹਲਕਾ ਅੰਮ੍ਰਿਤਸਰ ਪੱਛਮੀ ਵਿਚ 16, 22, 30 ਸਤੰਬਰ ਤੇ 5 ਅਕਤੂਬਰ, ਹਲਕਾ ਅੰਮ੍ਰਿਤਸਰ ਕੇਂਦਰੀ ਵਿਚ 16, 22, 30 ਸਤੰਬਰ ਤੇ 6 ਅਕਤੂਬਰ, ਹਲਕਾ ਅੰਮ੍ਰਿਤਸਰ ਪੂਰਬੀ ਵਿਚ 16, 23 ਸਤੰਬਰ ਤੇ 1, 6 ਅਕਤੂਬਰ, ਹਲਕਾ ਅੰਮ੍ਰਿਤਸਰ ਦੱਖਣੀ ਵਿਚ 17, 23 ਸਤੰਬਰ ਤੇ 1, 7 ਅਕਤੂਬਰ, ਹਲਕਾ ਅਟਾਰੀ ਵਿਚ 17, 23 ਸਤੰਬਰ ਤੇ 1, 6 ਅਕਤੂਬਰ ਅਤੇ ਹਲਕਾ ਬਾਬਾ ਬਕਾਲਾ ਵਿਚ 14, 19, 26 ਸਤੰਬਰ ਤੇ 3 ਅਕਤੂਬਰ ਨੂੰ ਰੈਲੀਆਂ ਹੋਣਗੀਆਂ।
Punjab Post Daily Online Newspaper & Print Media