ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੁਨਿਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਪਠਾਨਕੋਟ ਵਿਖੇ ਵਿਸਵ ਸਾਖਰਤਾ ਦਿਵਸ ਤੇ ਵਿਸੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਮੋਕੇ ਤੇ ਕਾਲਜ ਦੀ ਪਿੰਸੀਪਲ ਡਾ. ਅਰਪਨਾ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਸਮਾਰੋਹ ਦਾ ਆਰੰਭ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਪੂਨਮ ਮਹਾਜਨ, ਰਾਹੁਲ ਵਰਮਾ, ਮਨੋਜ ਠਾਕੁਰ ਵਿਸ਼ੇਸ ਰੁਪ ਵਿੱਚ ਹਾਜਰ ਹੋਏ।ਇਸ ਮੋਕੇ ੇ ਰਾਹੁਲ ਸ਼ਰਮਾ ਅਤੇ ਡਾ. ਪੂਨਮ ਮਹਾਜਨ ਨੇ ਬੱਚਿਆਂ ਨੂੰ ਵਿਸਵ ਸਾਖਰਤਾ ਦਿਵਸ ਤੋਂ ਜਾਣੂ ਕਰਵਾਇਆ। ਇਸ ਮੋਕੇ ਤੇ ਵਿਦਿਆਰਥੀ ਨਵੀਨ ਕੁਮਾਰ, ਸਿਵਾਲਿਕਾ ਅਤੇ ਰਜਨੀ ਦੇਵੀ ਨੇ ਵੀ ਆਪਣੇ ਵਿਚਾਰ ਪੇਸ ਕੀਤੇ। ਇਸ ਮੋਕੇ ਤੇ ਸੰਬੋਧਨ ਕਰਦਿਆ ਪ੍ਰਿੰਸੀਪਲ ਡਾ. ਅਰਪਨਾ ਨੇ ਬੱਚਿਆ ਨੂੰ ਕਿਹਾ ਕਿ ਸਾਨੂੰ ਹਰ ਸਮੇਂ ਕੁਝ ਨਾ ਕੁਝ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਹਮੇਸਾ ਜੀਵਨ ਵਿੱਚ ਕੰਮ ਆਉਂਦੀ ਹੈ ਅਤੇ ਸਾਨੂੰ ਆਧੁਨਿਕ ਸਮੇਂ ਅੰਦਰ ਸਮਾਜ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਆਧੁਨਿਕ ਸਿੱਖਿਆਂ ਬਾਰੇ ਜਾਣਕਾਰੀ ਰੱਖਣਾ ਬਹੁਤ ਜਰੁਰੀ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media