Sunday, March 15, 2026

ਸਿਆਸੀ ਧਿਰਾਂ ਵਲੋਂ ਪੰਜਾਬ ਤੇ ਪੰਥ ਕੀਤੇ ਜਾਂਦੇ ਵਾਅਦਿਆਂ ‘ਤੇ ਬਾਜ਼ ਅ’ਖ ਰ’ਖਾਂਗੁੇ ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂਆਂ-ਭਗਤਾਂ ਦੀ ਚਰਨ ਛੋਹ ਪ੍ਰਾਪਤ ਹਰ ਅਸਥਾਨ ਮੁੱਢ ਤੋਂ ਪਵਿੱਤਰ ਹੈ ਅਤੇ ਪਵਿੱਤਰ ਰਹੇਗਾ।ਪਰ ਉਹਨਾਂ ਅਸਥਾਨਾਂ ਦੁਆਲੇ ਲਾਲਚ ਤੇ ਲਾਲਸਾ ਅਧੀਨ ਸ਼ਰਾਬ, ਕਬਾਬ, ਤੰਬਾਕੂ ਅਤੇ ਹੋਰ ਨਸ਼ਿਆਂ ਆਦਿ ਦੀ ਵਰਤੋਂ ਅਤੇ ਵਪਾਰ ਹਰ ਸ਼ਰਧਾਲੂ ਨੂੰ ਪੀੜ੍ਹਤ ਕਰਦਾ ਹੈ। ਜਿਸ ਲਈ ਹਰ ਸ਼ਰਧਾਲੂ ਕਹਿ ਉੱਠਦਾ ਹੈ ਕਿ ਪਵਿੱਤਰ ਅਸਥਾਨ ਦਾ ਅਪਮਾਨ ਹੋ ਰਿਹਾ ਹੈ।ਇਸੇ ਲਈ ਵਾਰ ਵਾਰ ਮੰਗ ਕੀਤੀ ਜਾਂਦੀ ਹੈ ਕਿ ਪਵਿੱਤਰ ਸ਼ਹਿਰ ਕਰਾਰ ਦਿੱਤਾ ਜਾਵੇ। ਜੇਕਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਇਹ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਬਣਨ ਤੇ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤਾ ਜਾਵੇਗਾ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ। ਪਰ ਸ’ਤਾਧਾਰੀ ਤੇ ਸ’ਤਾਯਾਤਰੀ ਧਿਰਾਂ ਵਲੋਂ ਪਾਣੀ ਪੀ ਪੀ ਕੇ ਕੋਸਿਆ ਜਾ ਰਿਹਾ ਹੈ ਜਿਵੇਂ ਕਿ ਉਹਨਾਂ ਦੇ ਪੈਰ ਹੇਠੋਂ ਕੋਈ ਬਟੇਰਾ ਨਿਕਲ ਗਿਆ ਹੋਵੇ। ਤ੍ਰਾਸਦੀ ਇਹ ਹੈ ਕਿ ਅੱਜ ਤੱਕ ਸਰਕਾਰਾਂ ਵਲੋਂ ਵਿਖਾਈ ਜਾ ਰਹੀ ਢਿ’ਲ ਨੂੰ ਸਭ ਧਿਰਾਂ ਨੇ ਸਵੀਕਾਰਿਆ ਹੋਇਆ ਹੈ ਅਤੇ ਕਦੇ ਗੰਭੀਰਤਾ ਨਾਲ ਵਿਰੋਧ ਨਹੀਂ ਕੀਤਾ।ਸਬੂਤ ਹੈ ਕਿ ਕਿਸੇ ਵੀ ਸਰਕਾਰ ਵਲੋਂ ਕਦੇ ਵੀ ਪਵਿੱਤਰ ਸ਼ਹਿਰ ਕਰਾਰ ਦਿੰਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।ਨਿਯਮ ੧੯੫੬ ਦਾ ਸੈਕਸ਼ਨ ੧੯ ਏ ਪਵਿੱਤਰ ਸ਼ਹਿਰਾਂ ਤੇ ਅੰਮ੍ਰਿਤਸਰ ਅੰਦਰ ਸ਼ਰਾਬ ਦੀ ਵਿਕਰੀ ਤੇ ਰੋਕ ਲਾਉਂਦਾ ਹੈ।ਜਿਸ ਅਧੀਨ ਕਦੇ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ।
ਜੇਕਰ ਅੰਮ੍ਰਿਤਸਰ ਦੀ ਇਕ ਸਿ’ਖ ਜਥੇਬੰਦੀ ਦੇ ਵਕੀਲ ਅਹੁਦੇਦਾਰ ਦੀ ਪਹਿਲਕਦਮੀ ‘ਤੇ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਤਾਂ ਉਸ ਦੀ ਵੀ ਸਰਕਾਰ ਵਲੋੰ ਵਿਰੋਧਤਾ ਕੀਤੀ ਗਈ।ਖੁਸ਼ਕਿਸਮਤੀ ਕਿ ਅਦਾਲਤ ਨੇ ਲੋਕ ਹਿਤ ਵਿਚ ਫੈਸਲਾ ਦਿੱਤਾ।ਜਿਸ ਤੋਂ ਬਾਅਦ ਹੀ ਸ਼ਰਾਬ ਦੀਆਂ ਦੁਕਾਨਾਂ ਤਾਂ ਹਟਾਈਆਂ ਗਈਆਂ, ਪਰ ਤੰਬਾਕੂ ਸਿਗਰਟ ਬੀੜੀ ਦੀ ਵਿਕਰੀ ਤੇ ਵਰਤੋਂ ਬਰਕਰਾਰ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਅਪੀਲ ਕੀਤੀ ਕਿ ਨਸ਼ਿਆਂ, ਵਾਤਾਵਰਣ, ਸਿਹਤ ਅਤੇ ਵਿੱਦਿਆ ਆਦਿਕ ਮੁੱਦਿਆਂ ਤੇ ਕਿਸੇ ਧਿਰ ਵਲੋਂ ਵੀ ਵਿਖਾਈ ਜਾਂਦੀ ਸੰਜੀਦਗੀ ਨੂੰ ਰਾਜਨੀਤੀ ਦੇ ਵਹਿਣ ਵਿਚ ਨਾ ਵਹਾਇਆ ਜਾਵੇ ਬਲਕਿ ਜਵਾਬਦੇਹੀ ਲਈ ਵਿਉਂਤਬੰਦੀ ਕੀਤੀ ਜਾਵੇ।ਸੰਗਠਨ ਹਰ ਸ’ਤਾਧਾਰੀ ਤੇ ਸ’ਤਾ ਲਈ ਯਤਨਸ਼ੀਲ ਧਿਰ ਵਲੋਂ ਪੰਜਾਬ ਤੇ ਪੰਥ ਲਈ ਕੀਤੇ ਜਾਂਦੇ ਵਾਅਦਿਆਂ ਤੇ ਦਾਅਵਿਆਂ ਉਤੇ ਬਾਜ਼ ਅ’ਖ ਰੱਖੇਗਾ ਤਾਂ ਕਿ ਲੋਕ ਭਾਵਨਾਵਾਂ ਨਾਲ ਹੁੰਦੇ ਖਿਲਵਾੜ ਵਿਰੁੱਧ ਅਵਾਜ਼ ਬੁਲੰਦ ਕੀਤੀ ਜਾ ਸਕੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply