
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਪੱਤਰਕਾਰਾਂ ‘ਤੇ ਅੰਮ੍ਰਿਤਸਰ ਵਿੱਚ ਹੋਏ ਲਾਠੀਚਾਰਜ ਨੂੰ ਲੈ ਕੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿ: ਪੰਜਾਬ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਦੇ ਕੇ ਉਚਿਤ ਢੰਗ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ।
ਬੀਤੀ 7 ਸਤੰਬਰ ਨੂੰ ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ‘ਤੇ ਪੁਲਿਸ ਵਲੋਂ ਲਾਠੀਆਂ ਚਲਾਉਣ ਵਿਰੁੱਧ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਲੋਂ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ‘ਚ ਜਿਲ੍ਹਾ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੂੰ ਮੰਗ ਪੱਤਰ ਦਿਤਾ ਗਿਆ।ਜਿਸ ਵਿੱਚ ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਦੀ ਤੁਰੰਤ ਨਿਰਪੱਖ ਜਾਂਚ ਕਰਵਾਉਣ ਦੇ ਅਦੇਸ਼ ਜਾਰੀ ਕਰਨ ਸੀ ਮੰਗ ਕੀਤੀ ਗਈ।ਪੱਤਰਕਾਰਾਂ ਦੇ ਵਫ਼ਦ ਨੂੰ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਸਬੰਧੀ ਉਹਨਾਂ ਨੂੰ ਵੀ ਅਫ਼ਸੋਸ ਹੈ ਤੇ ਇਸ ਸਾਰੇ ਮਾਮਲੇ ਦੀ ਉਹ ਬਰੀਕੀ ਨਾਲ ਮਜ਼ਿਸਟਰੇਟੀ ਜਾਂਚ ਜਲਦ ਕਰਵਾਉਣਗੇ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਸਮੇਂ ਪੁੰਜ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵਲੋਂ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਐਸੋਸੀਏਸ਼ਨ ਆਪਣਾ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਸੁਨੀਲ ਗੁਪਤਾ, ਰਜੇਸ਼ ਕੋਂਡਲ, ਦਵਾਰਕਾ ਨਾਥ ਰਾਣਾ, ਧਿਆਨ ਚੰਦ, ਹਰਜੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਮਾਹਲ, ਜੌਗਿੰਦਰ ਜੌੜਾ, ਵਿਜੇ ਕੁਮਾਰ, ਜਤਿੰਦਰ ਸਿੰਘ ਪਟਿਆਲ, ਨਿਰਮਲ ਸਿੰਘ ਚੌਹਾਨ, ਨਿਤਿਨ ਕਾਲੀਆ, ਰਜਨੀਸ਼ ਕੋਸ਼ਲ, ਨਰਿੰਦਰ ਸੇਠੀ, ਦੀਪਕ ਕੁਮਾਰ, ਹਰਸ਼ ਪੁੰਜ, ਸੋਨੂੰ ਨਰੂਲਾ, ਜਗਬੀਰ ਸਿੰਘ ਜੀਰੂ, ਸ਼ਿਵ ਕੁਮਾਰ, ਵਿਜੇ ਅਗਨੀਹੋਤਰੀ, ਲਲਿਤ ਸ਼ਰਮਾ, ਹਰਦੇਵ ਔਲਖ ਆਦਿ ਮੌਜੂਦ ਸਨ।
Punjab Post Daily Online Newspaper & Print Media