Monday, August 10, 2026

ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੀ ਝੰਡੀ ਰਹੇਗੀ – ਸਖੀਰਾ

ppn1509201624

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਮਹਿਲਾ ਪੁਰਸ਼ਾਂ ਦੀ ਦੋ ਦਿਨਾਂ ਜ਼ਿਲ੍ਹਾ ਐਥਲੈਟਿਕਸ ਮੀਟ 2016 ਗੁਰੂ ਅਰਜਨ ਦੇਵ ਐਸਟ੍ਰੋਟਰਫ ਐਥਲੈਟਿਕਸ ਸਟੇਡੀਅਮ ਵਿਖੇ ਦੇਰ ਸ਼ਾਮ ਗਏ ਸੰਪੰਨ ਹੋ ਗਈ। ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਸੈਕਟਰੀ ਤੇ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਜਰਨੈਲ ਸਿੰਘ ਸਖੀਰਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਜ਼ਿਲ੍ਹੇ ਦੇ 500 ਮਹਿਲਾ ਪੁਰਸ਼ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡਸ਼ੈਲੀ ਦਾ ਪ੍ਰਦਰਸ਼ਨ ਕੀਤਾ ਤੇ ਵਾਹ-ਵਾਹ ਲੁੱਟੀ। ਡੀ.ਐਸ.ਓ. ਸੁਖਬੀਰ ਕੌਰ, ਕੋਚ ਹਰਭਜਨ ਸਿੰਘ, ਕੋਚ ਕੁਲਵਿੰਦਰ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਇਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਪਹੁੰਚੇ ਖਿਡਾਰੀਆਂ, ਕੋਚਾਂ, ਟੀਮ ਮੈਨੇਜਰਾਂ ਤੇ ਇੰਚਾਰਜਾਂ ਦਾ ਧੰਨਵਾਦ ਕਰਦਿਆਂ ਸੈਕਟਰੀ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਐਥਲੈਟਿਕਸ ਦੇ ਵੱਖ-ਵੱਖ ਉਮਰ ਵਰਗ ਤੇ ਪ੍ਰਤੀਯੋਗਤਾਵਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ ਉਹ ਬੜੇ ਪ੍ਰਸ਼ੰਸ਼ਾਯੋਗ ਤੇ ਹੈਰਾਨੀ ਜਨਕ ਹਨ। ਉਨ੍ਹਾਂ ਕਿਹਾ ਕਿ ਇਹਨਾਂ ਨਤੀਜੀਆਂ ਨੇ ਇਹ ਸਾਫ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੀ ਝੰਡੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਐਥਲੈਟਿਕਸ ਦੇ ਖੇਡ ਖੇਤਰ ਦੇ ਗ੍ਰਾਫ ਤੇ ਨਜ਼ਰ ਦੌੜਾਈ ਜਾਵੇ ਤਾਂ ਉਸ ਤੋਂ ਇਕ ਗੱਲ ਸਾਫ ਤੌਰ ਤੇ ਸਾਹਮਣੇ ਆ ਜਾਂਦੀ ਹੈ ਕਿ ਜ਼ਿਲ੍ਹੇ ਦਾ ਖੇਡ ਪ੍ਰਾਪਤੀਆਂ ਦਾ ਇਤਿਹਾਸ ਬੇਮਿਸਾਲ ਰਿਹਾ ਹੈ ਤੇ ਅੱਗੇ ਵੀ ਇਸੇ ਤਰ੍ਹਾ ਰਹੇਗਾ।ਉਨ੍ਹਾਂ ਅੱਗੇ ਕਿਹਾ ਕਿ ਅਗਰ ਪੰਜਾਬ ਦੇ ਵਿਚੋਂ ਦੇ ਦੈਂਤ ਨੂੰ ਮਾਰ ਭਜਾਉਣਾ ਹੈ ਤਾਂ ਖੇਡ ਖੇਤਰ ਨੂੰ ਹੋਰ ਵੀ ਚੁਸਤ-ਫੁਰਤ ਤੇ ਉਤਸ਼ਾਹਤ ਕਰਨਾ ਹੋਵੇਗਾ। ਇਸ ਮੌਕੇ ਸਮੂਹਿਕ ਖਿਡਾਰੀਆਂ ਨੇ ਨਸ਼ਿਆਂ ਦੇ ਖਿਲਾਫ ਡੱਟਨ ਦਾ ਅਹਿਦ ਲੈਣ ਦੇ ਨਾਲ ਨਾਲ ਖੇਡ ਖੇਤਰ ਦੇ ਵਿੱਚ ਚੁਸਤੀ ਫੁਰਤੀ ਨਾਲ ਵੱਧਣ ਦਾ ਪ੍ਰਣ ਲਿਆ। ਇਸ ਮੌਕੇ ਦਵਿੰਦਰ ਸਿੰਘ, ਸਿਕੰਦਰ ਸਿੰਘ ਵਰਾਣਾ, ਜਸਵਿੰਦਰ ਸਿੰਘ ਚੋਹਲਾ ਸਾਹਿਬ, ਰਣਜੀਤ ਸਿੰਘ ਰਾਣਾ, ਹਰਬੀਰ ਸਿੰਘ ਸੰਧੂ, ਸੁਰਮੱਖ ਸਿੰਘ ਸਖੀਰਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply