
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਚੁਸਤ ਦਰੁਸਤ ਬਣਾਉਣ ਅਤੇ ਪ੍ਰਫੁਲਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਬਲਾਕ ਪੱਧਰੀ ਬਹੁ ਖੇਡ ਪ੍ਰਤੀਯੋਗਤਾਵਾਂ ਦੇ ਸਿਲਸਿਲੇ ਤਹਿਤ ਜ਼ਿਲ੍ਹਾਂ ਖੇਡ ਦਫਤਰ ਦੇ ਵੱਲੋਂ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਦੀ ਅਗਵਾਈ ਹੇਠ ਇਕ ਜਰੂਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਵੱਖ-ਵੱਖ ਖੇਡਾਂ ਦੇ ਦਰਜ਼ਨਾਂ ਕੋਚਾਂ ਨੇ ਵਿਸ਼ੇਸ਼ ਤੋਰ ‘ਤੇ ਸਮੂਲੀਅਤ ਕੀਤੀ।ਇਸ ਦੋਰਾਨ 23 ਸੰਬਰ ਤੋ ਲੈ ਕੇ 30 ਸਤੰਬਰ ਤੱਕ ਕਰਵਾਈਆਂ ਜਾਣ ਵਾਲੀਆਂ ਬਲਾਕ ਪੱਧਰੀ ਖੇਡਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ।ਇਸ ਮੋਕੇ ਜ਼ਿਲ੍ਹਾਂ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਨੇ ਵੱਖ-ਵੱਖ ਕੋਚਾਂ ਦੀਆਂ ਡਿਊਟੀਆ ਲਗਾਉਦਿਆਂ ਦੱਸਿਅ ਾਕਿ ਇਸ ਦੋਰਾਨ ਅੰਡਰ 19 ਸਾਲ ਉਮਰ ਵਰਗ ਜੂਨੀਅਰ ਲੜਕੇਫ਼ ਲੜਕੀਆਂ ਦੇ ਐਥਲੈਟਿਕਸ, ਜਿਮਨਾਸਟਿਕ, ਵੇਟਲਿਫਟਿੰਗ, ਜੁਡੋ, ਕੁਸ਼ਤੀ, ਬਾਕਸਿੰਗ, ਵਾਲੀਬਾਲ, ਕਬੱਡੀ, ਫੁੱਟਬਾਲ, ਹਾਕੀ ਦੇ ਮੁਕਾਬਲੇ ਜਦੋ ਕਿ 25 ਸਾਲ ਉਮਰ ਵਰਗ ਮਹਿਲਾ ਪੁਰਸ਼ਾ ਦੇ ਐਥਲੈਟਿਕਸ, ਬਾਕਸਿੰਗ, ਬੈਡਮਿੰਟਨ, ਵੇਟਲਿਫਟਿੰਗ, ਤੈਰਾਕੀ, ਕੁਸ਼ਤੀ, ਫੁੱਟਬਾਲ, ਹਾਕੀ, ਬਾਸਕਿਟਬਾਲ, ਹੈਡਬਾਲ ਦੇ ਮੁਕਾਬਲੇ ਆਯੋਜਿਤ ਹੋਣਗੇ।ਉਨ੍ਹਾਂ ਅੱਗੇ ਦੱਸਿਆਂ ਕਿ ਇਸ ਦੋਰਾਨ ਮੋਹਰੀ ਰਹਿਣ ਵਾਲੀਆਂ ਟੀਮਾਂ ਦੇ ਜ਼ਿਲ੍ਹਾਂ ਪੱਧਰੀ ਟੂਰਨਾਮੈਂਟ ਕਰਵਾ ਕੇ ਤੇ ਫਿਰ ਉਨ੍ਹਾਂ ਵਿੱਚੋ ਚੰਗੀਆ ਟੀਮਾਂ ਦੀ ਚੋਣ ਕਰਕੇ ਵੂਮੈਨ ਫੈਸਟੀਵਲ ਵਿਚ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਪਰੋਕਤ ਖੇਡਾਂ ਵਿਚ ਪਹਿਲਾ ਵੀ ਚੰਗੇ ਖਿਡਾਰੀਆ ਨੂੰ ਮੋਕਾ ਦਿੱਤਾ ਜਾਦਾ ਰਿਹਾ ਹੈ ਤੇ ਭਵਿੱਖ ਵਿਚ ਵੀ ਦਿੱਤਾ ਜਾਵੇਗਾ।ਇਸ ਮੋਕੇ ਹਰਮੀਤ ਸਿੰਘ, ਸੁੱਚਾ ਸਿੰਘ, ਕਰਮਜੀਤ ਸਿੰਘ, ਵਿਨੋਦ ਸਾਗਵਾਨ, ਸਿਮਰਨਜੀਤ ਸਿੰਘ, ਇੰਦਰਵੀਰ ਸਿੰਘ, ਅਸ਼ੋਕ ਕੁਮਾਰ, ਕਰਨ ਸ਼ਰਮਾਂ, ਬਲਬੀਰ ਸਿੰਘ, ਨੀਤੂ, ਕੁਲਦੀਪ ਕੋਰ, ਰਜ਼ਨੀ ਸੈਨੀ, ਅਕਾਸ਼ਦੀਪ ਸਿੰਘ, ਪਦਾਰਥ ਸਿੰਘ ਕੋਹਾਲੀ, ਰਾਜਬੀਰ ਕੋਰ, ਜਸਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਹਰਭਜਨ ਸਿੰਘ ਆਦਿ ਜ਼ਿਲ੍ਹਾਂ ਕੋਚ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media