Wednesday, December 25, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 19 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=72890

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਕਸ਼ਮੀਰ ਦੇ ਉੜੀ ਫੌਜੀ ਕੈਂਪ ‘ਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਆਤਮਘਾਤੀ ਹਮਲਾ- 17 ਜਵਾਨ ਸ਼ਹੀਦ – 19 ਜਖਮੀ, 4 ਅੱਤਵਾਦੀ ਢੇਰ।

▶ ਪੀ.ਓ.ਕੇ ਤੋਂ ਜੇਹਲਮ ਦਰਿਆ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਏ ਜੈਸ਼ੇ ਮੋਹੰਮਦ ਦੇ ਚਾਰ ਫਿਦਾਇਨ।

▶ ਮਾਰੇ ਗਏ ਅੱਤਵਾਦੀਆਂ ਪਾਸੋਂ 4 ਏ.ਕੇ 47, ਪਾਕਿਸਤਾਨੀ ਮਾਰਕੇ ਦੇ ਗਰਨੇਡ ਤੇ ਆਟੋਮੈਟਿਕ ਹਥਿਆਰ ਬਰਾਮਦ ।

▶ 200 ਦੇ ਕਰੀਬ ਅੱਤਵਾਦੀ ਕਸ਼ਮੀਰ ਵਿੱਚ ਕਰ ਸਕਦੇ ਹਨ ਘੁਸਪੈਠ – ਬੀ.ਐਸ.ਐਫ।

▶ ਉੜੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਰੂਸ ਤੇ ਅਮਰੀਕਾ ਦਾ ਦੌਰਾ ਕੀਤਾ ਰੱਦ, ਰਿਹਾਇਸ਼ ‘ਤੇ ਕੀਤੀ ਉਚ ਪੱਧਰੀ ਬੈਠਕ।

▶ ਜਲੰਧਰ ਆਏ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਉੜੀ ਹਮਲੇ ਨੂੰ ਪਾਕਿਸਤਾਨ ਦੀ ਬੁਖਲਾਹਟ ਦੱਸਦਿਆਂ ਕੀਤੀ ਸਖਤ ਨਿਖੇਧੀ।

▶ ਉੜੀ ‘ਚ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ– ਜੰਮੂ ਕਸ਼ਮੀਰ ਨਾਲ ਲੱਗਦੀ ਸੀਮਾ ਸੀਲ – ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ।

▶ ਭਾਰਤ ਦੇ ਹਵਾਈ ਅੱਡਿਆਂ ਅਤੇ ਅੰਬਾਲਾ ਕੈਂਟ ਦੀ ਸੁਰੱਖਿਆ ਵਧਾਈ– ਰੱਖੀ ਜਾ ਰਹੀ ਹੈ ਚੌਕਸੀ।

▶ ਪੰਜਾਬ ਦੇ ਬਦਲਦੇ ਸਮੀਕਰਣਾ ਦਾ ਮਿਲੇਗਾ ਲਾਭ, ਜਿੱਤ ਦੀ ਹੈਟਰਿਕ ਬਣਾਏਗਾ ਗਠਜੋੜ– ਜੇਤਲੀ।

▶ ਅਜੇ ਵੀ ਜਵਾਨ ਹਾਂ ਮੈਂ, ਜਵਾਨੀ ਦੀ ਨਹੀਂ ਹੁੰਦੀ ਕੋਈ ਉਮਰ – ਸੀ.ਐਮ. ਬਾਦਲ।

▶ ਜਾਤੀ ਸੂਚਿਤ ਲਫਜ਼ ਬੋਲਣ ‘ਤੇ ਵਿਰਸਾ ਸਿੰਘ ਵਲਟੋਹਾ ਖਿਲਾਫ ਅਬੋਹਰ ਦੇ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ।

▶ ਅੰਮ੍ਰਿਤਸਰ ਵਿੱਚ ਮਨੁੱਖੀ ਅਧਿਕਾਰ ਕਮੇਟੀ ਨੇ ਕੱਢਿਆ ਕੈਂਡਲ ਮਾਰਚ– ਉੜੀ ਫੌਜੀ ਕੈਂਪ ‘ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ।

▶ ਸ਼੍ਰੋਮਣੀ ਕਮੇਟੀ ਵਲੋਂ 25-26 ਸਤੰਬਰ ਨੂੰ ਕਾਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਰੱਦ -ਐਡੀਸ਼ਨਲ ਸਕੱਤਰ ਬੇਦੀ ਨੇ ਕੀਤਾ ਐਲਾਨ, ਪਹਿਲਾਂ ਅੱਗੇ ਵਧਾਈ ਗਈ ਸੀ ਤਰੀਕ।

▶ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਕਿਹਾ ਏਅਰਪੋਰਟ ਦਾ ਨਾਮ ਮੋਹਾਲੀ ਨਹੀਂ ਚੰਡੀਗੜ੍ਹ ਹੈ।

▶ ਨੇਪਾਲ ਦੀ ਧਰਤੀਂ ਤੋਂ ਨਹੀਂ ਹੋਣ ਦੇਵਾਂਗੇ ਭਾਰਤ ਵਿਰੋਧੀ ਕੋਈ ਵੀ ਕਾਰਵਾਈ– ਨਿਪਾਲੀ ਪੀ.ਐਮ ਪ੍ਰਚੰਡ।

▶ ਮਹਾਂ ਕਿਸਾਨ ਯਾਤਰਾ ਦੌਰਾਨ ਯੂ.ਪੀ ਦੇ ਬੁੰਦੇਲਖੰਡ ‘ਚ ਬੋਲੇ ਰਾਹੁਲ– ਕਾਂਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਕਰਾਂਗੇ ਮੁਆਫ।

▶ ਸੀ.ਆਈ.ਏ ਪੁਲਿਸ ਨੇ ਤਰਨ ਤਾਰਨ ‘ਚੋਂ ਬਰਾਮਦ ਕੀਤੀ 30 ਕਰੋੜ ਮੁੱਲ ਦੀ 6 ਕਿਲੋ ਹੈਰੋਇਨ।

▶ ਹਰਿਆਣਾ ਸਿੱਖਿਆ ਵਿਭਾਗ ਦਾ ਫੈਸਲਾ– ਸਕੂਲਾਂ ਵਿੱਚ ਹਰ ਸ਼ਨੀਵਾਰ ਹੋਵੇਗਾ ਬੈਗ ਫ੍ਰੀ ਦਿਨ ।

▶ ਉੜੀ ਅੱਤਵਾਦੀ ਹਮਲੇ ‘ਚ ਭਾਰਤ ਦੇ ਦੋਸ਼ਾਂ ਨੂੰ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਨਕਾਰਿਆ, ਕਿਹਾ ਬਿਨ੍ਹਾਂ ਜਾਂਚ ਭਾਰਤ ਵਲੋਂ ਲਗਾਏ ਜਾਂਦੇ ਹਨ ਹਮਲੇ ਦੇ ਦੋਸ਼।

▶ ਹਿਮਾਚਲ ਦੀ ਗੋਬਿੰਦ ਸਾਗਰ ਝੀਲ ‘ਚ ਜਲੰਧਰ ਦੇ 2 ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌਤ – ਪੀਰ ਨਿਗਾਹੇ ਦੇ ਮੰਦਰ ‘ਚ ਗਏ ਸਨ ਮੱਥਾ ਟੇਕਣ।

▶ ਮੋਦੀ ਦੇ ਹੱਥਾਂ ‘ਚ ਦੇਸ਼ ਸੁਰੱਖਿਅਤ ਨਹੀਂ– ਲਾਲੂ ਯਾਦਵ, ਕਿਹਾ ਸਿਰਫ ਨਿੰਦਿਆ ਕਰਨ ਨਾਲ ਨਹੀਂ ਮੁੱਕਦੀ ਗੱਲ।

▶ ਖਤਰੇ ਵਾਲੀ ਸਥਿਤੀ ਬਣਨ ਸਮੇਂ ਭਾਰਤ ‘ਤੇ ਪ੍ਰਮਾਣੂ ਹਮਲਾ ਕਰ ਸਕਦਾ ਹੈ ਪਾਕਿਸਤਾਨ– ਪਾਕਿ ਰੱਖਿਆ ਮੰਤਰੀ ਆਸਿਫ ਨੇ ਦਿੱਤੀ ਧਮਕੀ।

▶ ਬੈਂਗਲੁਰੂ ‘ਚ ਜੀਭ ਦੀ ਸਰਜਰੀ ਕਰਵਾ ਕੇ ਵਾਪਿਸ ਦਿੱਲੀ ਪੁੱਜੇ ਅਰਵਿੰਦ ਕੇਜ਼ਰੀਵਾਲ, ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਦੇ ਵੀ ਫਿੰਨਲੈਂਡ ਤੋਂ ਅੱਜ ਦਿੱਲੀ ਪੁੱਜਣ ਦੀ ਸੰਭਾਵਨਾ।

▶ ਪੀ.ਐਮ ਮੋਦੀ ਖਿਲਾਫ ਬੋਲਣ ‘ਤੇ ਕੇਜਰੀਵਾਲ ਨੂੰ ਕਟੋਣੀ ਪਈ ਲੰਬੀ ਹੋਈ ਜੁਬਾਨ– ਮਨੋਹਰ ਪਾਰੀਕਰ।

▶ ਪ੍ਰਧਾਨ ਮੰਤਰੀ ਨੇ ਉੜੀ ਫੋਜ਼ੀ ਕੈਂਪ ‘ਤੇ ਅੱਤਵਾਦੀ ਹਮਲੇ ਨੂੰ ਅੱਤਵਾਦੀਆਂ ਦੀ ਕਾਇਰਤਾ ਦੱਸਦਿਆਂ ਕੀਤੀ ਸਖ਼ਤ ਨਿਖੇਧੀ।

▶ ਅਸਮ ‘ਚ ਕੁੱਝ ਇਲਾਕਿਆਂ ‘ਚ ਲੱਗੇ ਭੂਲਾਚ ਦੇ ਝਟਕੇ – ਤੀਬਰਤਾ ਰਹੀ 3.2

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply