Sunday, March 15, 2026

ਸੈਨਿਟ ਉਮੀਦਵਾਰ ਜਗਜੀਤ ਸਿੰਘ ਲੁਧਿਆਣਾ ਵੱਲੋਂ ਬਟਾਲਾ ਦਾ ਦੌਰਾ ਵੋਟਾਂ 25 ਨੂੰ

ppn1809201603

ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਸੈਨਿਟ ਦੀਆ ਚੋਣਾ ਮਿਤੀ 25 ਸਤੰਬਰ ਨੂੰ ਪੈ ਰਹੀਆਂ ਹਨ।ਚੋਣਾਂ ਵਿਚ ਲੜੀ ਨੰਬਰ 14 ਤੇ ਚੋਣ ਲੜ ਰਹੇ ਉਮੀਦਵਾਰ ਨੇ ਬਟਾਲਾ ਦਾ ਅੱਜ ਦੌਰਾ ਕੀਤਾ।ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪੰਜਾਬ ਦੇ ਵਿਤ ਸਕੱਤਰ ਜਗਜੀਤ ਸਿੰਘ ਦਾ ਬਟਾਲਾ ਵਿਖੇ ਪਹੁੰਚਣ ਤੇ ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਂਨ ਤੇ ਉਹਨਾ ਦੇ ਸਾਥੀਆਂ ਵੱਲੋਂ ਜਗਜੀਤ ਸਿਘ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਚਾਰ ਵਿਚ ਬਲਦੇਵ ਸਿੰਘ ਬੁਟਰ ਤੇਉਹਨਾਂ ਦੀ ਟੀਮ ਨੇ ਦੱਸਿਆ ਕਿ ਸੈਨਿਟ ਉਮੀਦ ਦੇ ਹੱਕ ਵਿਚ ਪ੍ਰਚਾਰ ਕਰਨ ਵਾਸਤੇ ਪਿੰਡ ਪਿੰਡ, ਘਰ ਘਰ ਜਾ ਰਿਹਾ ਹੈ। ਉਮੀਦ ਦੀ ਜਿਤ ੇ ਯਕੀਨੀ ਬਣਾਉਣ ਵਾਸਤੇ ਦਿਨ ਰਾਤ ਇਕ ਕਰ ਦਿਤਾ ਜਾਵੇਗਾ।ਇਸ ਮੌਕੇ ਉਮੀਦਵਾਰ ਜਗਜੀਤ ਸਿਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿਚ ਪੜ ਰਹੇ।
ਵਿਦਿਆਰਥੀਆ ਦੇ ਮਸਲਿਆ ਵਾਸਤੇ ਇਕ ਯੋਗ ਉਮੀਦਵਾਰ ਦੀ ਲੋੜ ਰਹੇ ਇਸੇ ਕਾਰਨ ਹੀ ਸੈਨਿਟ ਦੀ ਚੋਣ ਲੜੀ ਜਾ ਰਹੇ ਹੈ। ਬਟਾਲਾ ਕਲੱਬ ਵਿਖੇ ਕੀਤੀ ਮੀਟਿੰਗ ਦੌਰਾਨ ਜਗਜੀਤ ਸਿੰਘ ਲੁਧਿਆਣਾ ਨੂੰ ਜਿਤਾਉਣ ਵਾਸਤੇ ਦਿਨ ਰਾਤ ਇਕ ਕਰਨ ਦਾ ਪ੍ਰਣ ਲਿਆ।ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿਚ ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ, ਦਲਵਿੰਦਰਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਸਿੱਧੂ ਪ੍ਰਧਾਂਨ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ, ਸਮਸੇਰ ਸਿੰਘ ਕਾਹਲੋ, ਨਿਰਮਲ ਸਿੰਘ ਰਿਆੜ, ਗੁਰਮੀਤ ਸਿੰਘ ਭੁੱਲਰ, ਮੁਖਵਿੰਦਰਪਾਲ ਸਿੰਘ, ਹੀਰਾ ਸਿੰਘ ਅਲੀਵਾਲ, ਪ੍ਰਿੰਸੀਪਲ ਹਰਬੰਸ ਸਿੰਘ ਪ੍ਰਧਾਨ ਸੀਨੀਅਰ ਸਿਟੀਜਨ ਬਟਾਲਾ, ਨਰਿੰਦਰ ਸਿੰਘ ਬਿਸਟ, ਰਾਮੇਸ ਕੁਮਾਰ ਅਗਰਵਾਲ, ਤਰਸੇਮ ਪਾਲ ਸਰਮਾ ਜਨਰਲ ਸਕੱਤਰ ਅਧਿਆਪਕ ਦਲ, ਅਮਰੀਕ ਸਿੰਘ, ਵਿਨੋਧ ਕੁਮਾਰ , ਲੈਕਚਰਾਰ ਕੰਸ ਰਾਜ, ਨਰਿੰਦਰ ਸਿੰਘ, ਆਦਿ ਮਾਸਟਰ ਕੇਡਰ ਦੇ ਅਧਿਆਪਕ ਤੇ ਸਾਬਕਾ ਅਧਿਆਪਕ ਤੇ ਜਥੇਬੰਦੀਆਂ ਦੇ ਮੁਖੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply