Sunday, April 5, 2026

ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ.ਵੀ ਬਿਜਲੀ ਘਰ ਦਾ ਉਦਘਾਟਨ

ppn2609201602
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਹਲਕਾ ਵਿਧਾਇਕ ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ ਵੀ ਬਿਜਲੀ ਘਰ ਦਾ ਉਦਘਾਟਨ ਕੀਤਾ ਗਿਆ ਇਸ ਮੋਕੇ ਬੋਲਦੇ ਹੋਏ ਪੋ੍ਰ. ਵਲਟੋਹਾ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਵਾਧੂ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ।ਪੋ੍ਰ. ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਬਿਜਲੀ ਦੇ ਬਿਲ ਮਾਫ ਕੀਤੇ ਗਏ, ਉਥੇ ਨਹਿਰੀ ਪਾਣੀ ਵੀ ਮੁਫਤ ਦਿੱਤਾ ਜਾ ਰਿਹਾ ਹੈ। ਬੀ ਪੀ ਐਲ ਪਰਿਵਾਰਾਂ ਨੂੰ ਵੀ ਬਿਜਲੀ ਮੁਫਤ ਮੁਹਈਆ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਕਾਂਗਰਸ 60 ਸਾਲ ਰਾਜ ਕਰਨ ‘ਤੇ ਵੀ ਕੁੱਝ ਨਹੀਂ ਸਕੀ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾ ਕਿਸੇ ਭੇਦ ਭਾਵ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇ ਕੇ ਨਿਵਾਜਿਆ ਹੈ।ਉਹਨਾ ਕਿਹਾ ਕਿ ਆਮ ਪਾਰਟੀ ਦੁਸਰੀਆਂ ਪਾਰਟੀਆਂ ਵਿਚੋ ਭਗੋੜੇ ਹੋ ਕੇ ਸੱਤਾ ਦੇ ਲਾਲਚ ‘ਚ ਆਏ ਲੋਕਾਂ ਦਾ ਇਕੱਠ ਹੈ ।
ਇਸ ਮੋਕੇ ਚੀਫ ਜਗਜੀਤ ਸਿੰਘ ਸੁੱਚੁ, ਚੈਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆ, ਦਵਿੰਦਰਪਾਲ ਸਿੰਘ ਚੇਅਰਮੈਨ ਅਮਰਜੀਤ ਸਿੰਘ ਕਲਸੀਆਂ, ਸਰਪੰਚ ਬਲਵਿੰਦਰ ਸਿੰਘ ਕਲਸੀਆਂ, ਐਕਸਨ ਭੁਪਿੰਦਰ ਸਿੰਘ, ਐਸ.ਡੀ.ਓ ਜਸਪਾਲ ਸਿੰਘ, ਗੁਰਚਰਨ ਸਿੰਘ, ਚੇਅਰਮੈਨ ਆਈ.ਟੀ.ਕਾਲਜ ਇੰਦਰਜੀਤ ਸਿੰਘ, ਬਲਜੀਤ ਸਿੰਘ ਸਰਪੰਚ ਫਤਿਹਪੁਰ, ਹਰਕਵਲ ਸਿੰਘ, ਰਸ਼ਪਾਲ ਸਿੰਘ ਮੱਤਾ, ਨਬੰਰਦਾਰ ਮਨਜਿੰਦਰ ਸਿੰਘ ਮੱਤਾ, ਸਰਪੰਚ ਉਧਮ ਸਿੰਘ, ਬਲਵਿੰਦਰ ਸਿੰਘ, ਸਰਪੰਚ ਜੁੋਗਿਦੰਰ ਸਿੰਘ ਸਰਪੰਚ, ਚੰਨਣ ਸਿੰਘ, ਕਵਲਜੀਤ ਸਿੰਘ ਬਾਠ ਐਡਵੋਕੇਟ ਨਰਿੰਦਰ ਸਿੰਘ ਸਾਬਕਾ ਸਰਪੰਚ, ਬਾਉ ਰਾਮ ਅਲਗੋਕੋਠੀ, ਗੁਰਬੀਰ ਸਿੰਘ, ਹਰਜੀਤ ਸਿੰਘ ਸਰਪੰਚ ਬਲੇਰ, ਰਸਾਲ ਸਿੰਘ ਸਰਪੰਚ ਕਾਲੇਕੇ, ਸ਼ਰਨਜੀਤ ਸਿੰਘ, ਸਰਪੰਚ ਸੁਖਦੇਵ ਸਿੰਘ, ਮੇਜਰ ਸਿੰਘ ਦੋੱਧੀ, ਸਜਣ ਸਿੰਘ, ਸਰਪੰਚ ਪਰਗਟ ਸਿੰਘ, ਅਜੀਤ ਸਿੰਘ ਸਾਬਕਾ ਮੈਂਬਰ ਤੇ ਤਰਸੇਮ ਸਿੰਘ ਆਦਿ ਹਾਜਰ ਸਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply