
ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਖੇਤੀਬਾੜੀ ਦਫਤਰ ਵਿਖੇ ਮਨਿਸਟੀਰੀਅਲ ਸਟਾਫ ਦੀ ਮੀਟਿੰਗ ਸ੍ਰੀਮਤੀ ਪਵਿੱਤਰ ਕੌਰ ਗਰੇਵਾਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਵੱਖ-2 ਅਹੁੱਦਿਆਂ ਲਈ ਚੋਣ ਹੋਈ।ਸਮੂਹ ਆਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।ਸ੍ਰੀਮਤੀ ਨੀਲਮ ਰਾਣੀ ਸੀਨੀਅਰ ਸਹਾਇਕ ਪ੍ਰਧਾਨ, ਸ੍ਰੀ ਪਰਮਿੰਦਰ ਪਾਲ ਸਿੰਘ ਕਲੱਰਕ ਜਨਰਲ ਸਕੱਤਰ, ਸ੍ਰੀ ਚੰਦਨ ਕਲਰਕ ਵਿੱਤ ਸਕੱਤਰ, ਸ੍ਰੀ ਪ੍ਰਸੋਤਮ ਲਾਲ ਸੀਨੀਅਰ ਸਹਾਇਕ ਪ੍ਰੈਸ ਸਕੱਤਰ, ਸ੍ਰੀਮਤੀ ਰਾਜਬੀਰ ਕੋਰ ਸੀਨੀਅਰ ਸਹਾਇਕ ਉਪ ਪ੍ਰਧਾਨ ਅਤੇ ਸ੍ਰੀ ਗੁਰਦਿਆਲ ਸਿੰਘ ਸੁਪਰਡੰਟ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।ਇਸ ਮੀਟਿੰਗ ਵਿੱਚ ਸੂਬਾ ਚੇਅਰਮੈਨ ਸ੍ਰੀ ਬਲਜਿੰਦਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਸ੍ਰੀ ਇੰਦਰਜੀਤ ਸਿੰਘ, ਜੋਨਲ ਪ੍ਰਧਾਨ ਸ੍ਰੀ ਅਵੀਨਾਸ ਸਿੰਘ ਭੱਲਾ, ਜੋਨਲ ਪ੍ਰਧਾਨ ਸ੍ਰੀ ਮਨਦੀਪ ਸਿੰਘ ਨੇ ਵਿਸੇਸ ਤੌਰ ਤੇ ਸਮੂਲੀਅਤ ਕੀਤੀ।ਇਸ ਮੌਕੇ ਜਿਲ੍ਹਾ ਪ੍ਰਧਾਨ ਸ੍ਰੀਮਤੀ ਨੀਲਮ ਰਾਣੀ ਨੇ ਸਮੂਹ ਸੂਬਾ ਕਮੇਟੀ ਦਾ ‘ਜੀ ਆਇਆਂ’ ਆਖਦੇ ਹੋਏ ਧੰਨਵਾਦ ਕੀਤਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media