
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਵਰਲਡ ਨੋ ਤੰਬਾਕੂ ਡੇ ਮੌਕੇ ਸਲੋਗਨ ਰਾਇਟਿੰਗ ਮੁਕਾਬਲੇ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ( ਸੀ . ਸੈ . ) ਸ਼੍ਰੀ ਸੰਦੀਪ ਧੂੜੀਆ ਜੀ ਦੇ ਦਿਸ਼ਾਨਿਰਦੇਸ਼ਾਂ ਤੇ ਅੱਜ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ ਵਲਰਡ ਨੋ ਤੰਬਾਕੂ ਡੇ ਪ੍ਰੋਗਰਾਮ ਦੇ ਤਹਿਤ 6ਵੀਂ ਤੋਂ 10ਵੀਂ ਦੇ ਬੱਚਿਆਂ ਦੇ ਵਿੱਚ ਸਲੋਗਨ ਰਾਇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੱਗਭੱਗ 20 ਬੱਚਿਆਂ ਨੇ ਜੋਸ਼ ਦੇ ਨਾਲ ਹਿੱਸਾ ਲਿਆ । ਇਸ ਮੁਕਾਬਲੇ ਵਿੱਚ ਸ਼ੇਰ ਸਿੰਘ ਨੇ ਪਹਿਲਾ , ਪਰਮਜੀਤ ਤੇ ਮੁਕੇਸ਼ ਨੇ ਦੂਜਾ ਸਥਾਨ ਅਤੇ ਲਵਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਕੂਲ ਪ੍ਰਮੁੱਖ ਸ਼੍ਰੀ ਸੰਦੀਪ ਸਚਦੇਵਾ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਇਸ ਪ੍ਰੋਜੇਕਟ ਦੇ ਇਨਚਾਰਜ ਸ਼੍ਰੀ ਰਾਮ ਸਰੂਪ ਅਤੇ ਸ਼੍ਰੀ ਵਿਜੈ ਪਾਲ ਨੇ ਪੂਰੀ – ਪੂਰੀ ਮਿਹਨਤ ਨਾਲ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ । ਅੰਤ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ।
Punjab Post Daily Online Newspaper & Print Media