Friday, August 1, 2025
Breaking News

ਸਮਾਜਿਕ ਬੁਰਾਈਆਂ ਦੇ ਖਿਲਾਫ਼ ਗਰਜ਼ੀਆਂ ਯੂਥ ਵਿਰਾਂਗਨਾਵਾਂ-ਤਿੰਨ ਪਿੰਡਾਂ ‘ਚ ਕੱਢੀਆਂ ਜਾਗਰੂਕਤਾ ਰੈਲੀਆਂ

PPN2751416

ਫਾਜਿਲਕਾ: 27 ਮਈ (ਵਿਨੀਤ ਅਰੋੜਾ): ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦੇ ਵਾਸੀਆਂ ਨੂੰ ਨਸ਼ਿਆਂ ਵਰਗੀਆਂ ਵੱਖ ਵੱਖ ਸਮਾਜਿਕ ਬੁਰਾਈਆਂ ਖੋਖਲਾ ਕਰ ਰਹੀਆਂ ਹਨ। ਇਸ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਇਲਾਕਾ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਲਈ ਯੂਥ  ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਅੱਜ ਉਪਮੰਡਲ ਦੇ ਤਿੰਨ ਪਿੰਡਾਂ ਚੱਕਰ ਵਾਲੇ ਝੁੱਗੇ, ਅਮਰ ਪੁਰਾ ਅਤੇ ਆਲਮਸ਼ਾਹ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਰੈਲੀਆਂ ਨੂੰ ਪਿੰਡ ਚੱਕਰ ਵਾਲੇ ਝੁੱਗੇ ‘ਚ ਸਾਬਕਾ ਕੋਂਸਲਰ ਦਵਿੰਦਰ ਸਚਦੇਵਾ, ਅਮਰਪੁਰਾ ‘ਚ  ਕੁਲ ਹਿੰਦ ਕਿਸਾਨ ਸਭਾ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਕਾਮਰੇਡ ਬਲਵੀਰ ਸਿੰਘ ਅਤੇ ਪਿੰਡ ਆਲਮਸ਼ਾਹ ‘ਚ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਪਿੰਡਾਂ ਦੀਆਂ ਗਲੀਆਂ ਵੱਲ ਰਵਾਨਾ ਕੀਤਾ। ਰੈਲੀਆਂ ‘ਚ ਵਿੰਗ ਦੀਆਂ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ, ਪ੍ਰੀਤੀ ਕੁੱਕੜ ਅਤੇ ਸੁਨੀਤਾ ਕੰਬੋਜ, ਸੁਨੀਤਾ ਸੇਠੀ, ਸੋਨਾ, ਕੈਲਾਸ਼, ਵੀਨਾ ਅਤੇ ਵੱਡੀ ਗਿਣਤੀ ‘ਚ ਫਾਜ਼ਿਲਕਾ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਅਤੇ ਸ਼ਾਮ ਲਾਲ ਗਾਂਧੀ, ਰਾਮ ਬਹਾਦੁਰ, ਮਿਲਖ ਰਾਜ, ਮਲਕੀਤ ਸਿੰਘ, ਰਾਮੂ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।ਰੈਲੀਆਂ ਦੌਰਾਨ ਯੂਥ ਵਿਰਾਂਗਨਾਵਾਂ ਨੇ ਹੱਥਾਂ ‘ਚ ਇਹ ਧੀਆਂ ਇਨੀਆਂ ਪਿਆਰੀਆਂ, ਤਾਂ ਕੁੱਖਾਂ ਵਿਚ ਕਿਉਂ ਮਾਰੀਆਂ’,’ ਬੀੜੀ ਪੀਕੇ ਖਾਂਸ ਰਹਾ ਹੈ, ਮੌਤ ਕੇ ਆਗੇ ਨਾਚ ਰਹਾ ਹੈ’, ‘ਯੂਥ ਵਿਰਾਂਗਨਾਵਾਂ ਨੇ ਬੀੜਾ ਚੁੱਕਿਆ ਹੋਣ ਨਹੀਂ ਦੇਣੀ ਭਰੂਣ ਹੱÎਤਿਆ,  ‘ਸ਼ਰਾਬ, ਭੁੱਕੀ ਅਤੇ ਅਫ਼ੀਮ, ਬਰਬਾਦੀ ਦੀ ਹੈ ਸਕੀਮ’, ‘ਬੇਟੀ ਨੂੰ ਮਰਵਾਓਗੇ, ਤੋ ਬਹੁ ਕਹਾਂ ਸੇ ਲਾਓਗੇ’, ‘ ਜੇਕਰ ਚਾਹੁੰਦੇ ਹੋ ਸੁੱਖੀ ਪਰਿਵਾਰ, ਧੀਆਂ ਨੂੰ ਦਿਓ ਪੂਰਾ ਪਿਆਰ’, ਆਦਿ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਅਤੇ  ਪਿੰਡਾਂ ਦੀਆਂ ਗਲੀਆਂ ‘ਚ ਜ਼ੋਰ-ਜ਼ੋਰ ਨਾਲ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਨਾਅਰੇਬਾਜੀ ਕਰਕੇ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਤੋਂ ਬੱਚਣ ਦੀ ਅਪੀਲ ਕਰ ਰਹੀਆਂ ਸਨ।ਜਾਣਕਾਰੀ ਦਿੰਦਿਆਂ ਜ਼ਿਲਾ ਕਮੇਟੀ ਦੀਆਂ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਅੱਜ ਉਪਮੰਡਲ ਦੇ ਤਿੰਨ ਪਿੰਡਾਂ ‘ਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ।ਉਨ੍ਹਾਂ ਪਿੰਡਾਂ ਦੇ  ਵਾਸੀਆਂ ਨੂੰ ਅਪੀਲ ਕੀਤੀ ਕਿ  ਉਹ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਰੋਕਣ ‘ਚ ਉਨ੍ਹਾਂ ਦਾ ਸਹਿਯੋਗ ਕਰਨ ਤਾਂ ਕਿ ਇੱਕ ਚੰਗੇ ਸਮਾਜ ਦੀ ਰਚਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਉਨ੍ਹਾਂ ਦੀ ਸੰਸਥਾ ਵੱਲੋਂ ਉਸ ਵਿਅਕਤੀ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਯੂਥ ਵਿਰਾਂਗਨਾਵਾਂ ਨੇ ਇਲਾਕਾ ਵਾਸੀਆਂ ਨੂੰ ਕੰਨਿਆ ਭਰੂਣ ਹੱਤਿਆ, ਨਸ਼ਾ ਖੋਰੀ, ਵੇਸਵਾਪੁਣੇ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਖੂਨਦਾਨ ਕਰਨ, ਬੂਟੇ ਲਗਾਉਣ ਅਤੇ ਅੱਖਾਂ ਦਾਨ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਪਿੰਡਾਂ ਦੇ ਨੁਮਾਇੰਦਿਆਂ ਨੇ ਯੂਥ ਵਿਰਾਂਗਨਾਵਾਂ ਵੱਲੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕੱਢੀਆਂ ਗਈਆਂ ਰੈਲੀਆਂ ਦੀ ਸ਼ਲਾਘਾ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply