ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਿੰਲਡਿੰਗ ਕਮੇਟੀ ਦੇ ਚੇਅਰਮੈਨ ਮਾਣਯੋਗ ਜਸਟਿਸ ਸ੍ਰੀ ਟੀ.ਪੀ.ਐਸ. ਮਾਨ ਅਤੇ ਸੈਸ਼ਨ ਡਵੀਜ਼ਨ ਫਿਰੋਜ਼ਪੁਰ/ਫਾਜ਼ਿਲਕਾ ਦੇ ਪ੍ਰਬੰਧਕੀ ਜੱਜ ਮਾਣਯੋਗ ਜਸਟਿਸ ਸ੍ਰੀ ਐਮ.ਐਮ. ਐਸ. ਬੇਦੀ ਨੇ ਇੱਥੇ ਨਵੇਂ ਬਣੇ ਜ਼ਿਲ੍ਹਾ ਪੱਧਰੀ ਜੁਡੀਸ਼ੀਅਲ ਕੰਪਲੈਕਸ ਅਤੇ ਏ.ਡੀ.ਆਰ. ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਣਯੋਗ ਐਸ.ਕੇ. ਅਗਰਵਾਲ, ਕਮਿਸ਼ਨਰ ਸ੍ਰੀ ਵੀ ਕੇ ਮੀਨਾ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ ਵੀ ਹਾਜਰ ਸਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਿੰਲਡਿੰਗ ਕਮੇਟੀ ਦੇ ਚੇਅਰਮੈਨ ਮਾਣਯੋਗ ਜਸਟਿਸ ਸ੍ਰੀ ਟੀ.ਪੀ.ਐਸ. ਮਾਨ ਨੇ ਦੱਸਿਆ ਕਿ ਇੱਥੇ 11 ਕੋਰਟ ਰੂਮ ਬਣਾਏ ਗਏ ਹਨ ਜਦ ਕਿ ਇਸ ਵਿਚ 13 ਹੋਰ ਕੋਰਟ ਰੂਮ ਬਣਾਉਣ ਦੀ ਥਾਂ ਹੈ। ਉਨ੍ਹਾਂ ਕਿਹਾ ਕਿ ਇੱਥੇ ਬਣਾਇਆ ਏ.ਡੀ.ਆਰ. ਸਮਝੌਤਾ ਕੇਂਦਰਾ ਆਪਸੀ ਸਹਿਮਤੀ ਨਾਲ ਕੇਸਾਂ ਦੇ ਨਬੇੜੇ ਲਈ ਅਹਿਮ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਵਿਖੇ ਸੈਸ਼ਨ ਡਵੀਜ਼ਨ ਦੀ ਸਥਾਪਨਾ ਵੀ ਮਾਣਯੋਗ ਹਾਈਕੋਰਟ ਦੇ ਵਿਚਾਰਅਧੀਨ ਹੈ ਅਤੇ ਜਲਦ ਹੀ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ। ਸੈਸ਼ਨ ਡਵੀਜ਼ਨ ਫਿਰੋਜ਼ਪੁਰ/ਫਾਜ਼ਿਲਕਾ ਦੇ ਪ੍ਰਬੰਧਕੀ ਜੱਜ ਮਾਣਯੋਗ ਜਸਟਿਸ ਸ੍ਰੀ ਐਮ.ਐਮ. ਐਸ. ਬੇਦੀ ਨੇ ਇਸ ਨਵੀਂ ਇਮਾਰਤ ਨੂੰ ਇਨਸਾਫ ਦਾ ਮੰਦਰ ਦੱਸਦਿਆਂ ਕਿਹਾ ਕਿ ਇੱਥੋਂ ਸਭ ਨੂੰ ਨਿਆਂ ਮਿਲੇ ਅਜਿਹੀ ਭਾਵਨਾ ਨਾਲ ਸਭ ਨੇ ਇੱਥੇ ਕੰਮ ਕਰਨਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸਾ ਕਾਲੀਆ ਨੇ ਨਵੇਂ ਜੁਡੀਸ਼ੀਅਲ ਕੰਪਲੈਕਸ ਦੇ ਉਦਘਾਟਨ ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇੱਥੇ ਪਹੁੰਚਣ ਤੇ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੇ ਇੱਥੇ ਪੌਦੇ ਵੀ ਲਗਾਏ।
ਇਸ ਮੌਕੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਲੱਛਮਣ ਸਿੰਘ, ਡਾ: ਗੋਪਾਲ ਅਰੋੜਾ, ਸ੍ਰੀ ਅਰੁਣ ਅਗਰਵਾਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਪ੍ਰਿਤਪਾਲ ਸਿੰਘ, ਜੱਜ ਸਹਿਬਾਨ ਸ੍ਰੀ ਕੇ.ਕੇ. ਬਾਂਸਲ, ਸ੍ਰੀ ਜੇ.ਪੀ.ਐਸ. ਸਿੰਘ ਵੈਹਨੀਵਾਲ, ਸ੍ਰੀ ਨੀਰਜ਼ ਗੋਇਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਵੀਨ ਧੰਜੂ, ਐਸ.ਡੀ.ਐਮ. ਸ੍ਰੀ ਸੁਭਾਸ਼ ਖੱਟਕ, ਕਾਰਜਕਾਰੀ ਇੰਜਨੀਅਰ ਸ੍ਰੀ ਪ੍ਰੇਮ ਕੁਮਾਰ, ਰਣਜੀਤ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਅਤੇ ਵਕੀਲ ਭਾਈਚਾਰਾ ਹਾਜਰ ਸੀ।
ਇੱਥੇ ਜ਼ਿਕਰਯੋਗ ਹੈ ਕਿ ਇਸ ਦੇ ਪ੍ਰੋਜੈਕਟ ਦੀ ਕੁੱਲ ਲਾਗਤ 70.11 ਕਰੋੜ ਰੁਪਏ ਹੈ। ਇਹ ਕੰਪਲੈਕਸ 12 ਏਕੜ ਵਿਚ ਫੈਲਿਆ ਹੈ।ਕੁੱਲ ਛੱਤਿਆ ਖੇਤਰਫਲ 3.5 ਲੱਖ ਵਰਗ ਫੁੱਟ ਹੈ।ਇਸ ਵਿਚ ਪਬਲਿਕ ਬਲਾਕ, ਕੋਰਟ ਬਲਾਕ, ਰੈਪ ਬਲਾਕ, ਮਲਟੀਲੈਵਲ ਪਾਰਕਿੰਗ ਬਲਾਕ, ਇਲੈਕਟ੍ਰਿਕ ਸਬ ਸਟੇਸ਼ਨ ਬਣਾਏ ਗਏ ਹਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media