Thursday, October 29, 2026

ਕਿਸਾਨ ਤਾਰਬੰਦੀ ਦੇ ਪਾਰ ਆਪਣੇ ਖੇਤਾਂ ਵਿਚ ਜਾ ਸਕਦੇ ਹਨ- ਡਿਪਟੀ ਕਮਿਸ਼ਨਰ

ppn0110201609ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਭਾਰਤ ਪਾਕਿ ਸਰਹੱਦ ਤੇ ਪਨਪੇ ਤਨਾਅ ਵਾਲੇ ਹਲਾਤਾਂ ਦੇ ਮੱਦੇਨਜ਼ਰ ਪ੍ਰਸਾਸ਼ਨ ਨੇ ਸਪਸੱਟ ਕੀਤਾ ਹੈ ਕਿ ਜਿਹੜੇ ਕਿਸਾਨਾਂ ਦੀ ਤਾਰਬੰਦੀ ਦੇ ਪਾਰ ਜਮੀਨ ਹੈ ਉਹ ਆਪਣੇ ਰੋਜ਼ਮਰਾ ਦੇ ਖੇਤੀ ਕਾਰਜਾਂ ਲਈ ਪਹਿਲਾਂ ਤੋਂ ਨਿਰਧਾਰਮ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਾਰਬੰਦੀ ਦੇ ਪਾਰ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਸ.ਐਫ. ਵੱਲੋਂ ਇਸ ਸਬੰਧੀ ਦੱਸਿਆ ਗਿਆ ਹੈ ਕਿ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ, ਕਟਾਈ ਅਤੇ ਅਗਲੀ ਫਸਲ ਦੀ ਬਿਜਾਈ ਲਈ ਤਾਰਬੰਦੀ ਦੇ ਪਾਰ ਜਾਣ ਤੋਂ ਨਹੀਂ ਰੋਕਿਆ ਜਾਵੇਗਾ ਪਰ ਅਜਿਹੇ ਕਿਸਾਨ ਫਿਰ ਵੀ ਸਮੇਂ ਸਮੇਂ ਤੇ ਸਥਾਨਕ ਪ੍ਰਸਾਸ਼ਨ ਅਤੇ ਬੀ.ਐਸ.ਐਫ. ਦੀਆਂ ਹਦਾਇਤਾਂ ਦਾ ਪਾਲਣ ਕਰਨ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨ ਘਬਰਾਹਟ ਵਿਚ ਕਿਸਾਨ ਝੋਨੇ ਦੀ ਵੱਧ ਨਮੀ ਵਾਲੀ ਫਸਲ ਦੀ ਕਟਾਈ ਨਾ ਕਰਨ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply