
ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਹਲਕਾ ਦੱਖਣੀ ਇੰਚਾਰਜ ਤੇ ਅਕਾਲੀ ਜਥਾ ਸ਼ਹਿਰੀ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਦੇ ਯਤਨਾਂ ਸਦਕਾ 10 ਕੱਟੜ ਕਾਂਗਰਸੀ ਦਲਿਤ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਨਗਰ ਨਿਗਮ ਵਾਰਡ ਨੰਬਰ 31 ਦੇ ਇਲਾਕੇ ਪਿੰਡ ਸੁਲਤਾਨਵਿੰਡ ਦੇ 6 ਵਾਰਡ ਪੰਡੋਰਾ ਵਿਖੇ ਹੋਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆਏ ਰਾਮ ਸਿੰਘ, ਅਮਰੀਕ ਸਿਘ, ਨਿਸ਼ਾਨ ਸਿਘ, ਸੁਖਵਿਦਰ ਸਿਘ, ਸਤਨਾਮ ਸਿਘ, ਬਲਵਿਦਰ ਸਿਘ ਸੁੱਚਾ ਸਿਘ, ਪਰਮਜੀਤ ਸਿਘ, ਚਨ ਮੌਜੀ ਤੇ ਕੁਲਵਤ ਸਿਘ ਆਦਿ ਦਾ ਵਿਸ਼ੇਸ਼ ਤੌਰ ‘ਤੇ ਪੁੱਜੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿਘ ਟਿੱਕਾ ਨੇ ਸਿਰੋਪੇ ਦੇ ਕੇ ਉਨਾਂ ਦਾ ਸਵਾਗਤ ਕੀਤਾ।
ਇਸ ਸਮੇਂ ਗੁਰਪ੍ਰਤਾਪ ਸਿਘ ਟਿੱਕਾ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਤੇ ਪ੍ਰੇਸ਼ਾਨ ਹੋ ਕੇ ਦਲਿਤ ਪਰਿਵਾਰ ਅਕਾਲੀ ਦਲ ਵਿੱਚ ਵੱਡੇ ਪੱਧਰ ‘ਤੇ ਸ਼ਾਮਲ ਹੋ ਰਹੇ ਹਨ।ਉਨਾਂ ਕਿਹਾ ਕਿ ਇਹ ਸਿਰਫ ਅਕਾਲੀ ਸਰਕਾਰ ਹੀ ਹੈ, ਜਿਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਦੀ ਅਗਵਾਈ ਵਿੱਚ ਦਲਿਤ ਭਾਈਚਾਰੇ ਨੂੰ ਪੂਰਾ ਆਦਰ ਮਾਨ ਦਿੱਤਾ ਹੈ ਅਤੇ ਉਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ।ਜਿੰਨਾਂ ਵਿੱਚ ਨੀਲੇ ਕਾਰਡ ‘ਤੇ ਮਿਲਦੀ ਸਸਤੇ ਰੇਟਾਂ ਦੀ ਆਟਾ-ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਵਿਧਵਾ ਤੇ ਅਗਹੀਣ ਪੈਨਸ਼ਨ ਆਦਿ ਸ਼ਾਮਿਲ ਹਨ।ਮੁਖਤਾਰ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਬਹੁੱਪੱਖੀ ਵਿਕਾਸ ਯੋਜਨਾਵਾਂ ਨੂੰ ਦੇਖਦਿਆਂ ਹੋਇਆਂ ਦਲਿਤ ਭਾਈਚਾਰਾ ਅਕਾਲੀ ਦਲ ਨਾਲ ਜੁੜ ਰਿਹਾ ਹੈ।ਉਨਾਂ ਦਾਅਵਾ ਕੀਤਾ ਕਿ ਅਕਾਲੀ ਦਲ ਵਿਕਾਸ ਦੇ ਨਾਮ ‘ਤੇ 2017 ਵਿੱਚ ਮੁੱੜ ਤੀਜੀ ਵਾਰ ਸਰਕਾਰ ਬਣਾਏਗਾ, ਜਿਸ ਦਲਿਤ ਭਾਈਚਾਰੇ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਮਹਾਂਬੀਰ ਸਿੰਘ ਸੁਲਤਾਨਵਿੰਡ, ਵਿੱਕੀ ਚੀਦਾ, ਕੌਂਸਲਰ ਭੁਪਿਦਰ ਸਿਘ ਰਾਹੀ, ਰਾਣਾ ਪਲਵਿਦਰ ਸਿਘ, ਸਾਬਕਾ ਡਿਪਟੀ ਮੇਅਰ ਅਜੇਬੀਰਪਾਲ ਸਿੰਘ ਰੰਧਾਵਾ, ਸੰਤੋਖ ਸਿੰਘ, ਕੁਲਤਾਰ ਸਿੰਘ, ਬਲਦੇਵ ਸਿੰਘ ਬੱਬੀ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media