
ਬਠਿੰਡਾ, 3 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਖੇਤੀ ਭਵਨ ਵਿੱਚ ਆਤਮਾ ਦੇ ਸਹਿਯੋਗ ਨਾਲ ਕਰਵਾਏ ਗਏ ਕਿਸਾਨ ਮੇਲੇ ਦੋਰਾਨ ਵੱਖ-ਵੱਖ ਖੇਤੀ ਮਹਿਰਾ ਵਲੋ. ਸਹਾਇਕ ਧੰਦਿਆਂ ਨੂੰ ਅਪਨਉਣ ਅਤੇ ਫਸਲੀ ਵਿਭਿੰਨਤਾ ਦੀ ਲੌੜ ਤੇ ਜੋਰ ਦਿੰਦਿਆ ਕਿਹਾ ਕਿ ਸਹਾਇਕ ਧੰਦੇ ਫਸਲੀ ਵਿਭਿੰਨਤਾ ਅਤੇ ਆਧੁਨਿਕ ਤਕਨੀਕਾਂ ਰਾਹੀਂ ਖੇਤੀ ਸਮੇ ਦੀ ਮੁੱਖ ਮੰਗ ਹੈ।ਇਸ ਮੌਕੇ ਨਰਮੇ-ਕਪਾਹ ਦੀ ਗੋਸ਼ਟੀ, ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਫਸਲੀ-ਵਿਭਿੰਨਤਾ ਸਬੰਧੀ ਨਵੀਨਤਮ ਤਕਨੀਕਾ ਦੀ ਜਾਣਕਾਰੀ ਵੀ ਵਿਸ਼ੇਸ਼ ਤੌਰ ਤੇ ਦਿੱਤੀ ਗਈ।
ਕਿਸਾਨ ਮੇਲੇ ਕੇ ਮੁੱਖ ਮਹਿਮਾਨ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨੂੰ ਬਹੁਤ ਧਿਆਨ ਨਾਲ ਦੇਖਿਆ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਦੇ ਨਾਲ-ਨਾਲ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਸਹਾਇਕ ਧੰਦਿਆਂ ਨੂੰ ਜ਼ਰੂਰ ਅਪਨਾਉਣ ਅਤੇ ਆਪਣਾ ਸੰਪਰਕ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਬਣਾ ਕੇ ਰੱਖੋ।
ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਗਵਰਨਿੰਗ ਬੋਰਡ ਆਤਮਾ ਡਾ ਬਸੰਤ ਗਰਗ ਨੇ ਕੀਤਾ। ਉਨਾਂ ਵੱਖ-ਵੱਖ ਪ੍ਰਦਰਸ਼ਨੀਆਂ ਨੂੰ ਗਹੁ ਨਾਲ ਦੇਖਿਆ ਅਤੇ ਇਸ ਸਬੰਧੀ ਸਵਾਲ ਜਵਾਬ ਵੀ ਕੀਤੇ। ਡਾ. ਗਰਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਜੋ ਘੱਟ ਲਾਗਤ ਨਾਲ ਵੱਧ ਤੋ ਂਵੱਧ ਮੁਨਾਫਾ ਲਿਆ ਜਾਵੇ ਜਿਸ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਹੋਵੇਗਾ।। ਇਸ ਮੇਲੇ ਦੀ ਪ੍ਰਧਾਨਗੀ ਡਾ. ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਪੰਜਾਬ ਮੋਹਾਲੀ ਨੇ ਕੀਤੀ।ਇਸ ਮੌਕੇ ਉਨ੍ਹਾਂ ਵੱਲੋ ਵੱਖ-ਵੱਖ ਵਿਭਾਗਾਂ ਵਲੋਂ ਲਗਵਾਈਆਂ ਗਈਆਂ ਨੁਮਾਇਸ਼ਾਂ ਦਾ ਦੌਰਾ ਕੀਤਾ। ਡਾ. ਬੈਸ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਲਏ ਜਾਣ ਵਾਲੇ ਫੈਸਲਿਆਂ ਲਈ ਜਿਵੇਂ ਕਿ ਚੰਗੇ ਬੀਜ ਦੀ ਚੋਣ, ਖਾਦਾਂ, ਜਹਿਰਾਂ ਦੀ ਵਰਤੋ ਆਦਿ ਹੋਰ ਕੰਮਾਂ ਸਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਜੋ ਘੱਟ ਲਾਗਤ ਨਾਲ ਵੱਧ ਤੋਂ ਵੱਧ ਮੁਨਾਫਾ ਲਿਆ ਜਾਵੇ।ਖੇਤੀ ਸਮੱਸਿਆ ਦੇ ਹੱਲ ਲਈ ਕਿਸਾਨ-ਕਾਲ ਸੈਂਟਰ ਨਾਲ ਸੰਪਰਕ ਕੀਤਾ ਜਾਵੇ।। ਡਾ. ਬਂੈਸ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂਂ ਨੂੰ ਨਰਮੇ ਦੀ ਫਸਲ ਦੀ ਕਾਮਯਾਬੀ ਲਈ ਵਧਾਈ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋ ਨਰਮੇ ਦੀ ਫਸਲ ਦੀ ਕਾਮਯਾਬੀ ਸਬੰਧੀ ਜ਼ਿਲ੍ਹੇ ਦੇ ਮੱੱਖ ਖੇਤੀਬਾੜੀ ਅਫਸਰ ਡਾ.ਨਛੱਤਰ ਸਿੰਘ ਔਲਖ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੱਖ ਆਧਾਰ ਹੈ।ਪੰਜਾਬ ਰਾਜ ਦੇ ਕੱੱਲ ਭੂਗੋਲਿਕ ਰਕਬੇ 50.33 ਲੱਖ ਹੈਕਟੇਅਰ ਵਿਚੋਂ 84 ਪ੍ਰਤੀਸ਼ਤ ਹਿੱਸਾ ਕਾਸ਼ਤ ਅਧੀਨ ਹੈ, ਜਿਸ ਦਾ 97ਪ੍ਰਤੀਸ਼ਤ ਹਿੱਸਾ ਸਿੰਚਾਈ ਅਧੀਨ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੱੱਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਭਾਰਤ ਦਾ 1.5ਪ੍ਰਤੀਸ਼ਤ ਭੂਗੋਲਿਕ ਰਕਬਾ ਹੋਣ ਦੇ ਬਾਵਜੂਦ 20ਪ੍ਰਤੀਸ਼ਤ ਕਣਕ, 11ਪ੍ਰਤੀਸ਼ਤ ਚਾਵਲ ਅਤੇ 12& ਕਪਾਹ ਪੈਦਾ ਕਰਦਾ ਹੈ। ਪਿਛਲੇ 4-5 ਸਾਲਾਂ ਤੋਂ ਖੇਤੀ ਉਤਪਾਦਨ ਵਿਚ ਖੜੋਤ ਆ ਗਈ ਹੈ ਅਤੇ ਖੇਤੀ ਲਾਗਤ ਖਰਚੇ ਬਹੁਤ ਵਧ ਗਏ ਹਨ। ਡਾ. ਬੈਂਸ ਵੱਲੋਂ ਕਿਸਾਨਾਂ ਨੂੰ ਉਨਾਂਂ ਨੁਕਤਿਆਂ ਬਾਰੇ ਜ਼ਿਆਦਾ ਜ਼ੋਰ ਦੇ ਕੇ ਉਤਸ਼ਾਹਿਤ ਕੀਤਾ, ਜਿਨਾਂ ਵੱਲੋਂ ਕਿਸਾਨ ਧਿਆਨ ਨਹੀ ਦਿੰਦੇ ਜਾਂ ਇਸ ਦੀ ਮਹੱਤਤਾ ਦਾ ਪਤਾ ਨਹੀਂ ਹੁੰਦਾ।ਜਿਵੇਂ ਬੀਜ ਸੋਧ, ਮਿੱਟੀ-ਪਰਖ ਆਦਿ ਤਾਂ ਜੋ ਹਾੜ੍ਹੀ ਦੀਆਂ ਫਸਲਾਂ ਦਾ ਪ੍ਰਤੀ ਏਕੜ ਝਾੜ ਅਤੇ ਉਤਪਾਦਨ ਵਧਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਬਾਰੇ ਅਤੇ ਫਸਲਾਂ ਦੀ ਮਾਰਕੀਟ ਦੀਆਂ ਆ ਰਹੀਆਂ ਮੁਸ਼ਕਲਾਂ ਬਾਰੇ ਸੁਚੇਤ ਕੀਤਾ।ਉਨਾਂ ਨੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ-ਸੰਭਾਲ, ਖਾਦਾਂ ਅਤੇ ਪਾਣੀ ਦੀ ਸਹੀ ਵਰਤੋਂਂ, ਵਰਮੀ-ਕੰਪੋਸਟ ਦੀ ਕਾਸ਼ਤ ਕਰਨਾ, ਐਗਰੋ ਫਰੈਸਟਰੀ ਅਤੇ ਬੀ-ਕੀਪਿੰਗ ਆਦਿ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਖਾਸ ਕਰਕੇ ਕਣਕ ਦੇ ਪ੍ਰਮਾਣਿਤ ਬੀਜਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਜਿਵੇਂ ਕਿ ਪਨਸੀਡ, ਪੀ.ਏ.ਯੂ, ਐਨ.ਐਸ.ਸੀ. ਅਤੇ ਪ੍ਰਾਈਵੇਟ ਅਦਾਰਿਆਂ ਆਦਿ ਦੇ ਸਹਿਯੋਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ। ਕਣਕ ਦੇ ਬੀਜ ਤੇ 1000/-ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ ਅਤੇ ਸਕੀਮ ਤਹਿਤ ਇੱਕ ਕਿਸਾਨ ਵੱਧ ਤੋਂ ਵੱਧ 2 ਹੈਕ. ਲਈ ਕਣਕ ਦਾ ਬੀਜ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਅਤੇ ਝੋਨਾ/ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕੀਤਾ।ਖਾਦਾਂ ਦੇ ਸਬੰਧ ਵਿੱਚ ਉਨਾਂਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋ , ਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ਤੇ ਘੱਟ ਹੋਵੇ।ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨਾਂ ਨੂੰ ਸਮੇ-ਸਿਰ ਰਸਾਇਣਿਕ ਖਾਦਾਂ ਮੁਹੱਈਆਂ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਖਾਦਾਂ ਦੀ ਸੀਜ਼ਨ ਦੌਰਾਨ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਭੌ-ਪਰਖ ਪ੍ਰਯੋਗਸ਼ਾਲਾਵਾਂ ਨੂੰ ਛੋਟੇ ਤੱਤ ਜਿਵੇ ਜਿੰਕ, ਲੋਹਾ, ਮੈਗਨੀਜ਼ ਆਦਿ ਦੀ ਟੈਸਟ ਕਰਨ ਲਈ ਸਟਰੈਥ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਆਪਣੀ ਜ਼ਮੀਨ ਦੀ ਟੈਸਟ ਰਿਪੋਰਟ ਦੇ ਅਨੁਸਾਰ ਛੋਟੇ ਤੱਤ ਵੀ ਲੋੜ ਅਨੁਸਾਰ ਵਰਤੋ ਂਕਰ ਸਕਣਗੇ, ਇਸ ਨਾਲ ਜਿੱਥੇ ਵੱਧ ਪੈਦਾਵਾਰ ਹੋਵੇਗੀ ਉਥੇ ਕਿਸਾਨ ਸਹੀ ਮਾਤਰਾ ਵਿਚ ਖਾਦ ਪਾਉਣਗੇ ਅਤੇ ਬੇਲੋੜਾ ਖਰਚ ਵੀ ਘਟਾ ਸਕਣਗੇ।
ਇਸ ਮੌਕੇ ਡਾ. ਨਛੱਤਰ ਸਿੰਘ ਔਲਖ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਹਾੜ੍ਹੀ 2016-17 ਦੌਰਾਨ ਕਣਕ ਹੇਠ 2.52 ਲੱਖ ਹੈਕ. ਅਤੇ ਸਰੋ ਹੇਠ 3000 ਹੈਕ. ਰਕਬੇ ਵਿਚ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿਚੋਂ ਕਰਮਵਾਰ 12.35 ਲੱਖ ਮੀ.ਟਨ ਕਣਕ ਅਤੇ 4000 ਮੀ.ਟਨ ਸਰੋਂ ਪੈਦਾ ਹੋਣ ਦੇ ਅਨੁਮਾਨ ਹਨ।ਉਨਾਂਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਅਤੇ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਨਾ ਕੀਤਾ ਜਾਵੇ।ਅੱਗ ਨਾਲ ਹਵਾ ਵਿਚ ਪ੍ਰਦੁਸ਼ਣ ਫੈਲਦਾ ਹੈ, ਖੇਤਾਂ ਵਿਚ ਬਹੁਤ ਕੀਮਤੀ ਕੁਦਰਤੀ ਤੱਤ ਸੜ ਜਾਂਦੇ ਹਨ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ। ਡਾ. ਔਲਖ ਨੇ ਦੱਸਿਆ ਕਿ ਅਣ-ਅਧਿਕਾਰਤ ਤੌਰ ਤੇ ਬੀਜ ਨਾ ਖਰੀਦਿਆ ਜਾਵੇ ਸਿਰਫ ਮਨਜੂਰ ਸੁੁਦਾ ਅਦਾਰਿਆਂ ਵਲੋ ਬਿੱਲ ਲੈਣ ਉਪਰੰਤ ਹੀ ਪ੍ਰਮਾਣਿਤ ਬੀਜ ਖਰੀਦਿਆ ਜਾਵੇ।
ਡਾ. ਪਰਮੇਸ਼ਵਰ ਸਿੰਘ, ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਵਲੋ ਆਏ ਹੋਏ ਕਿਸਾਨਾਂਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦਾਲਾਂ ਹੇਠ ਰਕਬੇ ਦੀ ਬਿਜਾਈ ਕਰਨ। ਉਨ੍ਹਾਂ ਵਲੋ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਮੰਡੀ ਵਿਚ ਝੋਨਾ ਸੁਕਾ ਕੇ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਸਾਨ ਨੂੰ ਇਹ ਵੀ ਦੱਸਿਆ ਕਿ ਆਤਮਾ ਸਕੀਮ ਇਸ ਜ਼ਿਲ੍ਹੇ ਵਿਚ 2007-08 ਤੋਂ ਲਾਗੂ ਕੀਤੀ ਜਾ ਚੱੱਕੀ ਹੈ। ਇਸ ਸਕੀਮ ਦਾ ਮੁੱਖ ਮੰਤਵ ਨਵੀਂ ਤਕਨਾਲੋਜੀ ਨੂੰ ਕਿਸਾਨਾਂ ਤੱਕ ਛੇਤੀ ਅਤੇ ਸੁਚੱਜੇ ਢੰਗ ਨਾਲ ਪਹੁੰਚਾ ਕੇ ਪੈਦਾਵਾਰ ਅਤੇ ਮੁਨਾਫੇ ਵਿਚ ਵਾਧਾ ਕਰਨਾ ਹੈ।ਇਸ ਮੌਕੇ ਜਿਨਾਂਂ ਕਿਸਾਨਾਂ ਨੇ ਨਰਮੇ ਦੀ ਵਧੀਆ ਪੈਦਾਵਾਰ ਕਰਨ ਲਈ ਜ਼ਿਲ੍ਹੇ ਦੇ ਸੱਤ ਕਿਸਾਨਾਂ ਅਤੇ ਇਸ ਤੋ ਇਲਾਵਾ ਵਿਭਾਗ ਦੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।।
ਇਸ ਮੌਕੇ ਡਾ. ਪਰਮਜੀਤ ਸਿੰਘ, ਡਾਇਰੈਕਟਰ ਪੀ.ਏ.ਯੂ. ਬਠਿੰਡਾ ਅਤੇ ਉਨ੍ਹਾਂ ਨਾਲ ਆਏ ਸਾਇੰਸਦਾਨਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵਲੋ ਪੱੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਵੀ ਦਿੱਤੇ। ਸਟੇਜ ਦਾ ਸੰਚਾਲਨ ਡਾ. ਕੰਵਲ ਕੁਮਾਰ ਏ.ਸੀ.ਈ.ਓ ਰਾਮਪੁਰਾ ਅਤੇ ਡਾ. ਮੁਖਤਿਆਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ ਫੂਲ ਨੇ ਕੀਤਾ। ਅੰਤ ਵਿਚ ਡਾ. ਪਰਮੇਸਵਰ ਸਿੰਘ, ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਵਲੋ ਆਏ ਹੋਏ ਕਿਸਾਨਾਂ ਅਤੇ ਮਹਿਮਾਨਾਂ ਦਾ ਮੇਲੇ ਵਿੱਚ ਆਉਣ ਤੇ ਅਤੇ ਵਿਭਾਗ ਦੇ ਸਮੂਹ ਅਧਿਕਾਰੀਆਂ!/ਕਰਮਚਾਰੀਆਂ ਦਾ ਮੇਲੇ ਦੀ ਕਾਮਯਾਬੀ ਲਈ ਧੰਨਵਾਦ ਕੀਤਾ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media