
ਫਾਜ਼ਿਲਕਾ, 3 ਅਕਤੂਬਰ (ਵਨੀਤ ਅਰੋੜਾ) – ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਫਾਜਿਲਕਾ ਡਾ. ਸੁਖਵੀਰ ਸਿੰਘ ਬਲ ਨੇ ਦੱਸਿਆ ਕਿ ਭਾਰਤ-ਪਾਕ ਸੀਮਾ ਤੇ ਤਨਾਅ ਦੀ ਸਥਿਤੀ ਹੋਣ ਕਾਰਣ ਜਿਲ੍ਹਾ ਪ੍ਰਸ਼ਾਸਨ ਵੱਲੋ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਫਾਜਿਲਕਾ ਦੇ ਕੁੱੱਲ 73 ਅੱਪਰ ਪ੍ਰਾਈਮਰੀ ਸਕੂਲ ਅਤੇ 182 ਪ੍ਰਾਈਮਰੀ ਸਕੂਲਾ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਗਿਆ ਹੈ। ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਡਾ. ਬੱਲ ਵੱਲੋ ਅੱਜ 6 ਰਾਹਤ ਕੇੱਦਰਾਂ ਦਾ ਦੌਰਾ ਕੀਤਾ ਗਿਆ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਫਾਜਿਲਕਾ ਲਈ ਨਿਯੁਕਤ ਕੀਤੇ ਗਏ, ਡਿਪਟੀ ਡਾਇਰੈਕਟਰ ਡਾ. ਫਿਜੀਕਲ ਐਜੂਕੇਸ਼ਨ ਸ਼੍ਰੀ ਮੇਵਾ ਸਿੰਘ ਵੱਲੋ ਅੱਜ ਕਈ ਰਾਹਤ ਕੇਂਦਰਾ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਮੌਕੇ ਤੇ ਡਾ. ਬਲ ਵੀ ਉਹਨਾ ਨਾਲ ਮੋਜੂਦ ਸਨ। ਇਹ ਜਾਣਕਾਰੀ ਦਿੰਦਿਆਂ ਡਾ: ਬੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ ਪਿੰਡਾ ਤੋਂ ਆ ਰਹੇ ਸ਼ਰਨਾਰਥੀਆਂ ਦੇ ਲਈ 14 ਅੱਪਰ ਪ੍ਰਾਈਮਰੀ ਅਤੇ 1 ਪ੍ਰਾਈਮਰੀ ਸਕੂਲ ਵਿਖੇ ਰਾਹਤ ਕੈਂਪ ਬਣਾਏ ਗਏ ਹਨ। ਸਿੱਖਿਆ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਹਤ ਕੇਂਦਰਾਂ ਵਾਲੇ ਸਕੂਲਾਂ ਵਿੱਚ ਠਹਿਰੇ ਬੱਚਿਆ ਦੀ ਪੜ੍ਹਾਈ ਦਾ ਪ੍ਰਬੰਧ ਉਸ ਸਕੂਲ ਵਿੱਚ ਹੀ ਕੀਤਾ ਜਾਣਾ ਹੈ ਜਿੱਥੇ ਉਹ ਠਹਿਰੇ ਹੋਏ ਹਨ ਅਤੇ ਜਿਸ ਸਕੂਲ ਵਿੱਚ ਰਾਹਤ ਕੈਂਪ ਬਣਿਆ ਹੈ, ਉੱਸ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪ੍ਰਬੰਧ,ਉਹਨਾ ਸਕੂਲਾਂ ਵੱਲੋ ਦਿੱਤੀ ਤਜ਼ਵੀਜ ਮੁਤਾਬਕ ਨਾਲ ਲਗਦੇ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ। ਕਿਸੇ ਵੀ ਕਿਸਮ ਦੀ ਸਮੱਸਿਆ ਲਈ ਸਿੱਖਿਆ ਵਿਭਾਗ ਦੀ ਹੈਲਪ ਲਾਈਨ ਨੰ ਪ੍ਰਾਈਮਰੀ ਲਈ 01638265234 ਅਤ ਅੱਪਰ ਪ੍ਰਾਈਮਰੀ ਲਈ 01638260363 ਜਾਰੀ ਕੀਤਾ ਗਿਆ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media