📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=74098
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਚੰਡੀਗੜ੍ਹ ‘ਚ ਹੋਈ ਪੰਜਾਬ ਕੈਬਨਿਟ ਮੀਟਿੰਗ – ਜੰਗੀ ਵਿਧਵਾਵਾਂ ਤੇ ਪਰਿਵਾਰਾਂ ਨੂੰ ਨਗਦ ਗਰਾਂਟਾਂ ਤੇ ਸਰਹੱਦੀ ਵਾਸੀਆਂ ਦੀਆਂ ਮੁਸ਼ਕਲਾਂ ਸਬੰਧੀ ਕਮੇਟੀ ਦਾ ਗਠਨ।
▶ ਪੰਜਾਬ ਸਰਕਾਰ ਨੇ ਕੇਂਦਰ ਕੋਲੋ ਮੰਗੀਆਂ ਅਰਧ ਸੈਨਿਕ ਦਸਤਿਆਂ ਦੀਆਂ 15 ਕੰਪਨੀਆਂ।
▶ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ‘ਚ ਇਕ ਔਰਤ ਵਲੋਂ ਵੇਖੇ ਗਏ ਸ਼ੱਕੀ – ਫੋਜ ‘ਤੇ ਪੁਲਿਸ ਨੇ ਸਰਚ ਅਪਰੇਸ਼ਨ ਕੀਤਾ ਸ਼ੁਰੂ।
▶ ਸਰਜੀਕਲ ਸਟਰਾਈਕ ਤੋਂ ਬਾਅਦ ਪੰਜਾਬ ‘ਚ ਭਖੀ ਸਿਆਸਤ – ਸੀ.ਐਮ. ਬਾਦਲ ਤੋਂ ਬਾਅਦ ਸਰਹੱਦ ‘ਤੇ ਪੁੱਜੇ ਕੈਪਟਨ ਅਮਰਿੰਦਰ ।
▶ ਭਾਰਤ ਪਾਕਿ ਸਰਹੱਦ ‘ਤੇ ਨਹੀਂ ਦਿਖਾਈ ਦਿੱਤੀ ਫੌਜ਼ੀ ਹਰਕਤ – ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਜੰਗ ਦਾ ਮਾਹੌਲ – ਕੈਪਟਨ।
▶ ਸਿਆਸੀ ਫਾਇਦਾ ਲੈਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੇ ਖਾਲੀ ਕਰਵਾਏ ਪੰਜਾਬ ਦੇ ਸਰਹੱਦੀ ਪਿੰਡ – ਸੁਨੀਲ ਜਾਖੜ।
▶ ਨੌਸ਼ਹਿਰਾ (ਜੰਮੂ ਕਸ਼ਮੀਰ) ਇਲਾਕੇ ‘ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ – ਭਾਰਤੀ ਫੋਜ਼ ਨੇ ਦਿੱਤਾ ਢੁੱਕਵਾਂ ਜਵਾਬ।
▶ ਜੰਮੂ ਕਸ਼ਮੀਰ ‘ਚ ਸ਼੍ਰੀਨਗਰ ਦੇ ਕਈ ਇਲਾਕਿਆਂ ਵਿੱਚ 88ਵੇਂ ਦਿਨ ਵੀ ਜਾਰੀ ਰਿਹਾ ਕਰਫਿਊ।
▶ ਅਮਰੀਕਾ ਦੇ ਕੈਲੀਫੋਰਨੀਆਂ ‘ਚ ਬਲਮੀਤ ਸਿੰਘ ਨਾਮੀ ਸਿੱਖ ਨਸਲੀ ਟਿੱਪਣੀ ਦਾ ਹੋਇਆ ਸ਼ਿਕਾਰ।
▶ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਤੇ ਹਮਲੇ ਰੋਕਣ ਅਤੇ ਸਿੱਖ ਦੀ ਪਛਾਣ ਦੱਸਣ ਲਈ ਕਿਤਾਬਚਾ ਜਾਰੀ।
▶ ਫਿਲੌਰ ਨੇੜੇ ਪਟੜੀ ਤੋਂ ਲੱਥੇ ਜੇਹਲਮ ਐਕਸਪ੍ਰੈਸ ਰੇਲ ਗੱਡੀ ਦੇ 10 ਡੱਬੇ – 3 ਜਖਮੀ, ਰੇਲਵੇ ਟ੍ਰੈਕ ਰੁਕਿਆ।
▶ ਕਈ ਗੱਡੀਆਂ ਦੇ ਰਸਤੇ ਬਦਲੇ – 66 ਗੱਡੀਆਂ ਰੱਦ- ਅੰਬਾਲਾ ‘ਚ ਵੀ ਰੇਲ ਯਾਤਰੂ ਹੋਏ ਪ੍ਰੇਸ਼ਾਨ।
▶ ਚੰਡੀਗ੍ਹੜ ਦੇ ਪੀ.ਜੀ.ਆਈ ‘ਚ ਸ਼ਾਰਟ ਫਿਲਮਾਂ ਰਿਲੀਜ਼ – ਅੰਗ ਦਾਨ ਪ੍ਰਤੀ ਲੋਕਾਂ ਨੂੰ ਕਰਨਗੀਆਂ ਜਾਗਰੂਕ।
▶ ਚੰਡੀਗੜ੍ਹ – ਆਰ.ਟੀ.ਆਈ ਦੇ ਜਵਾਬ ‘ਚ ਗਲਤ ਜਾਣਕਾਰੀ ਦੇਣ ‘ਤੇ ਉਦਯੋਗ ਵਿਭਾਗ ਦੀ ਸੁਪਰਡੈਂਟ ਮੁਅੱਤਲ।
▶ ਕਰਨਾਲ (ਹਰਿਆਣਾ) ਦੇ ਨਾਰੀ ਨਿਕੇਤਨ ਤੋਂ ਦੋ ਲੜਕੀਆਂ ਗਾਇਬ – ਸੁਨਣ ਤੇ ਬੋਲਣ ਤੋਂ ਹਨ ਅਸਮਰੱਥ।
▶ ਰਿਜ਼ਰਵ ਬੈਂਕ ਵਲੋਂ 0.25 ਰੇਪੋ ਰੇਟ ‘ਚ ਕਟੋਤੀ – ਕਰਜ਼ਾ ਹੋਇਆ ਸਸਤਾ – ਈ.ਐਮ.ਆਈ ਘਟੇਗੀ।
▶ ਕਾਂਗਰਸੀ ਆਗੂ ਪੀ.ਚਿਦਾਂਬਰਮ ਤੇ ਕੇਜਰੀਵਾਲ ਨੇ ਸਰਜ਼ੀਕਲ ਸਟਰਾਈਕ ‘ਤੇ ਚੁੱਕੇ ਸਵਾਲ।
▶ ਭਾਜਪਾ ਦਾ ਕੇਜਰੀਵਾਲ ‘ਤੇ ਹਮਲਾ – ਆਰਮੀ ਦਾ ਅਪਮਾਨ ਕਰਕੇ ਫੋਜ਼ੀਆਂ ਦਾ ਮਨੋਬਲ ਨਾ ਡੇਗੇ ਕੇਜਰੀਵਾਲ – ਰਵੀ ਸ਼ੰਕਰ ਪ੍ਰਸਾਦ।
▶ ਅਜਨਾਲਾ ਦੀ ਤੋਤਾਗੁਰੂ ਚੌਕੀ ਨੇੜਿਓਂ ਰਾਵੀ ਦਰਿਆ ‘ਚ ਮਿਲੀ ਪਾਕਿਸਤਾਨੀ ਕਿਸ਼ਤੀ – ਪਾਕਿਸਤਾਨੀ ਝੰਡਾ ਵੀ ਬਰਾਮਦ, ਫੌਜ ਵਲੋਂ ਸਰਚ ਅਪਰੇਸ਼ਨ ਕੀਤਾ ਅਰੰਭ।
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਮੁੱਖ ਮੰਤਰੀ ਬਾਦਲ ਨੇ ਜੰਗੀ ਯਾਦਗਾਰ ਦਾ ਅੰਮ੍ਰਿਤਸਰ ‘ਚ ਲਿਆ ਜਾਇਜਾ- 23 ਅਕਤੂਬਰ ਨੂੰ ਹੋਵੇਗਾ ਉਦਘਾਟਨ ।
▶ ਸਰਹੱਦੀ ਖੇਤਰਾਂ ‘ਚੋਂ ਹਮੇਸ਼ਾਂ ਫੌਜ ਖਾਲੀ ਕਰਵਾਉਂਦੀ ਹੈ ਪਿੰਡ, ਪਰ ਹੁਣ ਪੁਲਿਸ ਕਿਉਂ ? – ਸੁਨੀਲ ਜਾਖੜ।
▶ ਮਾਮਲਾ ਸਰਹੱਦੀ ਕਸ਼ੀਦਗੀ ਦਾ- ਵੋਟਾਂ ਬਣਾਉਣ ਦੀ ਤਾਰੀਕ ਵਧਾਉਣ ਦੀ ਕਾਂਗਰਸ ਨੇ ਚੋਣ ਕਮਿਸ਼ਨਰ ਤੋਂ ਕੀਤੀ ਮੰਗ।
▶ ਸੇਵਾਮੁਕਤ ਫੋਜ਼ੀਆਂ ਵਲੋਂ ਨਵੀਂ ‘ਫੌਜ਼ੀ ਜਨਤਾ ਪਾਰਟੀ’ ਬਨਾਉਣ ਦਾ ਫੈਸਲਾ – ਜਿੱਤਣ ਦੀ ਸੰਭਾਵਨਾ ਵਾਲੀਆਂ ਸੀਟਾਂ ‘ਤੇ ਲੜ੍ਹੇਗੀ ਚੋਣ।
▶ ਫੋਜ਼ੀਆਂ, ਕਿਸਾਨਾਂ ਤੇ ਨੌਜ਼ਵਾਨਾਂ ਨੂੰ ਜੋੜ ਕੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵੇਗੀ ‘ਫੌਜ਼ੀ ਜਨਤਾ ਪਾਰਟੀ’, ਗਠਜੋੜ ਲਈ ਦਰਵਾਜ਼ੇ ਖੁੱਲੇ – ਗਰੁੱਪ ਕੈਪਟਨ ਗਾਂਧੀ।
▶ ਚੰਡੀਗੜ ਨਗਰ ਨਿਗਮ ਸੀਟਾਂ ਦੀ ਵੰਡ ‘ਤੇ ਅਕਾਲੀ–ਭਾਜਪਾ ‘ਚ ਵਿਵਾਦ ਆਇਆ ਸਾਹਮਣੇ – ਅਕਾਲੀ ਦਲ ਨੇ 26 ‘ਚੋਂ ਮੰਗੀਆਂ 10 ਸੀਟਾਂ।
▶ ਫਤਹਿਗੜ ਸਾਹਿਬ- ਮੈਡੀਕਲ ਅਫਸਰ ਡਾ. ਰਾਕੇਸ਼ ਕੁਮਾਰ 20000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ।
▶ ਸ਼ਹੀਦ ਸੈਨਿਕ ਬਾਰੇ ਦਿੱਤੇ ਵਿਵਾਦਿਤ ਬਿਆਨ ਦੇ ਮਾਮਲੇ ‘ਚ ਬਾਲੀਵੁੱਡ ਕਲਾਕਾਰ ਓਮ ਪੁਰੀ ਨੇ ਮੰਗੀ ਮੁਆਫੀ।
▶ ਪੈਟਰੋਲ 14 ਪੈਸੇ ‘ਤੇ ਡੀਜ਼ਲ 10 ਪੈਸੇ ਹੋਇਆ ਮਹਿੰਗਾ – ਕੀਮਤਾਂ ਅੱਧੀ ਰਾਤ ਤੋਂ ਲਾਗੂ।
▶ ਅੱਜ 5 ਅਕਤੂਬਰ ਤੋਂ ਆਮ ਵਾਂਗ ਖੁੱਲਣਗੇ ਸਰਹੱਦੀ ਪਿੰਡਾਂ ਦੇ ਸਕੂਲ– ਪੰਜਾਬ ਸਰਕਾਰ ਦਾ ਫੈਸਲਾ।
▶ ਮੁੰਬਈ – 3 ਲੱਖ ਰਿਸ਼ਵਤ ਲੈਂਦਾ ਆਮਦਨ ਕਰ ਅਧਿਕਾਰੀ ਸੀ.ਬੀ.ਆਈ ਵਲੋਂ ਗ੍ਰਿਫਤਾਰ।
▶ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਐਲਾਨ – ਭਾਰਤ ਨਾਲ ਜੰਗ ਕਰਨ ਲਈ ਤਿਆਰ ਹੈ ਪਾਕਿਸਤਾਨ।
▶ 354 ਮਾਓਵਾਦੀਆਂ ਨੇ ਛੱਤੀਸ਼ਗ੍ਹੜ ‘ਚ ਕੀਤਾ ਸਮੂਹਿਕ ਤੌਰ ‘ਤੇ ਆਤਮ ਸਮਰਪਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media