Sunday, March 15, 2026

ਅਲਵਰ ਦੀ ਸਿੱਖ ਸੰਗਤ ਨੂੰ ਆਪਸੀ ਧੜੇਬਾਜ਼ੀ ਦੂਰ ਕਰਨ ਦੀ ਦਿੱਲੀ ਕਮੇਟੀ ਆਗੂਆਂ ਨੇ ਦਿੱਤੀ ਨਸੀਹਤ

ppn0410201605
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਵਰ ਦੀ ਸਮੂਹ ਸਿੱਖ ਸੰਗਤ ਨੂੰ ਆਪਸ ਵਿਚ ਪਿਆਰ ਅਤੇ ਇਤਫ਼ਾਕ ਕਾਇਮ ਕਰਕੇ ਧੜ੍ਹੇਬਾਜ਼ੀ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦਫ਼ਤਰ ਵਿੱਚ ਆਪਣੀ ਪਰੇਸ਼ਾਨੀਆਂ ਨੂੰ ਲੈ ਕੇ ਪੁੱਜੇ ਵਫ਼ਦ ਨਾਲ ਗੱਲਬਾਤ ਦੌਰਾਨ ਉਕਤ ਨਸੀਹਤ ਦਿੱਤੀ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਿੱਲੀ ਦੇ ਨਾਲ ਹੀ ਪੂਰੇ ਐਨ.ਸੀ.ਆਰ ਦੀਆਂ ਗੁਰਦੁਆਰਾ ਕਮੇਟੀਆਂ ਨਾਲ ਤਾਲਮੇਲ ਬਿਠਾ ਕੇ ਕੌਮ ਦਾ ਪ੍ਰਚਾਰ ਕਰਨ ਦਾ ਜਤਨ ਕਰ ਰਹੀ ਹੈ ਅਤੇ ਇਸ ਕੜੀ ਵਿਚ ਅਲਵਰ ਦਾ ਗੁਰਮਤਿ ਪ੍ਰਚਾਰ ਕੇਂਦਰ ਵੱਡੀ ਭੂਮਿਕਾ ਨਿਭਾ ਰਿਹਾ ਹੈ। ਜੀ.ਕੇ. ਨੇ ਆਗੂਆਂ ਨੂੰ ਜਾਤ-ਬਿਰਾਦਰੀ ਤੋਂ ਉ-ਪਰ ਉਠ ਕੇ ਸਿੱਖ ਪੰਥ ਦੀ ਚੜ੍ਹਦੀਕਲਾਂ ਲਈ ਕਾਰਜ ਕਰਨ ਦੀ ਸਲਾਹ ਦਿੱਤੀ। ਜੀ.ਕੇ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਅਤੇ ਹਿਤ ਨੇ ਦਿੱਲੀ ਕਮੇਟੀ ਪ੍ਰਧਾਨ ਰਹਿੰਦੇ ਅਲਵਰ ਦੇ ਸਿੱਖਾਂ ਨੂੰ ਦਿੱਲੀ ਕਮੇਟੀ ਵਿੱਚ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਸਨ। ਇਸ ਕਰਕੇ ਅਲਵਰ ਦੀ ਸਿੱਖ ਸੰਗਤ ਦਾ ਜੁੜਾਵ ਦਿੱਲੀ ਕਮੇਟੀ ਨਾਲ ਹੈ ਤੇ ਆਪਣੀ ਪ੍ਰਧਾਨਗੀ ਕਾਲ ਦੌਰਾਨ ਵੀ ਉਨ੍ਹਾਂ ਨੇ ਧਰਮ ਪ੍ਰਚਾਰ ਦੇ ਕਿਸੇ ਮਸਲੇ ਤੇ ਅਲਵਰ ਦੀ ਸੰਗਤ ਦੀ ਅਰਜ਼ੀ ਨੂੰ ਮੁੱਢੋ ਰੱਦ ਨਹੀਂ ਕੀਤਾ।
ਹਿਤ ਨੇ ਕਮੇਟੀ ਵੱਲੋਂ ਅਲਵਰ ਵਿੱਚ ਸਥਾਪਿਤ ਕੇਂਦਰ ਨੂੰ ਆਪਸੀ ਤਾਲਮੇਲ ਨਾਲ ਵੱਧੀਏ ਤਰੀਕੇ ਨਾਲ ਚਲਾਉਣ ਦੀ ਅਪੀਲ ਕਰਦੇ ਹੋਏ ਸਿੱਖ ਆਗੂਆਂ ਨੂੰ ਬਿਰਾਦਰੀਵਾਦ ਤੋਂ ਬਾਹਰ ਨਿਕਲਣ ਦੀ ਨਸ਼ੀਹਤ ਦਿੱਤੀ। ਹਿਤ ਨੇ ਕਿਹਾ ਕਿ ਖੰਡੇ-ਬਾਟੇ ਦੀ ਪਹੁਲ ਛੱਕਣ ਉਪਰੰਤ ਸਾਰੀਆਂ ਬਿਰਾਦਰੀਆਂ ਖਤਮ ਹੋ ਜਾਂਦੀਆ ਹਨ ਇਸ ਕਰਕੇ ਕੋਮ ਨੂੰ ਮਜਬੂਤ ਕਰਨ ਲਈ ਕਾਰਜ ਕਰੋ।
ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਬਾਣੀ ਅਤੇ ਬਾਣੇ ਤੇ ਪਹਿਰਾ ਦੇਣ ਵਾਸਤੇ ਹਰ ਵੇਲੇ ਤਿਆਰ ਹੈ ਪਰ ਇਸ ਮੁਕਾਮ ਦੀ ਪ੍ਰਾਪਤੀ ਲਈ ਸੰਗਤਾਂ ਨੂੰ ਆਪਣਾ ਦਾਇਰਾ ਤੇ ਸੋਚ ਵੱਧਾਉਣ ਦੀ ਵੀ ਲੋੜ ਹੈੈ।ਰਾਣਾ ਨੇ ਵੱਡੀ ਮਾਤਰਾ ਵਿੱਚ ਸਿਰੋਪੇ ਅਤੇ ਸ਼੍ਰੀ ਸਾਹਿਬ ਦੇਣ ਦੀ ਕਮੇਟੀ ਨੂੰ ਭੇਜੀ ਜਾਂਦੀ ਮੰਗਾਂ ਦੇ ਰੁਝਾਨ ਨੂੰ ਰੋਕਣ ਦੀ ਆਗੂਆਂ ਨੂੰ ਬੇਨਤੀ ਕੀਤੀ। ਰਾਣਾ ਨੇ ਕਿਹਾ ਕਿ ਬੇਲੋੜੇ ਸਿਰੋਪਾਉ ਵੰਡਣ ਨਾਲ ਪੰਥ ਦਾ ਭਲਾ ਨਹੀਂ ਹੋਣ ਵਾਲਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply