Wednesday, April 29, 2026

ਸੁਭਾਸ਼ ਮਦਾਨ ਬਲਾਕ ਫਾਜ਼ਿਲਕਾ ਕਾਂਗਰਸ ਬੁਧੀਜੀਵੀ ਸੈਲ ਦੇ ਚੇਅਰਮੈਨ ਨਿਯੁਕਤ

ppn0410201611

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ) – ਪੰਜਾਬ ਕਾਂਗਰਸ ਬੁਧੀਜੀਵੀ ਸੈਲ ਦੇ ਚੇਅਰਮੈਨ ਅਨੀਸ਼ ਸਿਡਾਨਾ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਚੇਅਰਮੈਨ ਸਤਪਾਲ ਪੁਜਾਨੀ ਨੈ ਅੱਜ ਸਥਾਨਕ ਅਨਾਜ਼ ਮੰਡੀ ਵਿਚ ਕਾਂਗਰਸ ਆਗੂ ਸੁਭਾਸ਼ ਮਦਾਨ ਨੂੰ ਬਲਾਕ ਫਾਜ਼ਿਲਕਾ ਬੁਧੀਜੀਵੀ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਸੋਂਪਿਆ ਗਿਆ।ਇਸ ਮੌਕੇ ਜ਼ਿਲ੍ਹਾ ਚੇਅਰਮੈਨ ਸਤਪਾਲ ਪੁਜਾਨੀ ਨੇ ਕਿਹਾ ਕਿ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸੂਠਬੂਠ ਦੇ ਚਲਦੇ ਸੁਭਾਸ਼ ਮਦਾਨ ਨੂੰ ਇਹ ਜਿੰਮੇਵਾਰੀ ਸੋਂਪੀ ਗਈ ਹੈ। ਸੁਭਾਸ਼ ਮਦਾਨ ਨੇ ਅਪਣੀ ਨਿਯੁਕਤੀ ਤੇ ਕਾਂਗਰਸ ਪਾਰਟੀ ਅਤੇ ਪੰਜਾਬ ਬੁਧੀਜੀਵੀ ਸੈਲ ਦੇ ਚੇਅਰਮੈਨ ਅਨੀਸ਼ ਸਿਡਾਨਾ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਸੈਲ ਦੇ ਕੋ ਚੇਅਰਮੈਨ ਵਿਜੈ ਤੰਵਰ, ਕੋ ਕਨਵੀਨਰ ਸੰਦੀਪ ਗੁਲਬਧਰ, ਕੇਵਲ ਕ੍ਰਿਸ਼ਨ, ਅਸ਼ੀਸ ਕੁਮਾਰ, ਮਨੀਸ਼ ਕੁਮਾਰ, ਯੋਗਰਾਜ ਸ਼ਰਮਾ, ਪੰਕਜ ਅਹੂਜਾ, ਮਨੂੰ ਸ਼ਰਮਾ, ਵਿਸ਼ਾਲ ਗੁਲਬਧਰ, ਮੰਗਤ ਰਾਏ, ਰਕੇਸ਼ ਨਾਗਪਾਲ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕਾਲੜਾ ਪੱਪੂ, ਪੀਪੀਸੀਸੀ ਜਨਰਲ ਸਕੱਤਰ ਕੋਸ਼ਲ ਬੂਕ, ਸਤਪਾਲ ਭੁਸਰੀ, ਗੋਰਵ ਕਾਲੜਾ, ਵਿਨੋਦ ਨਾਗਪਾਲ, ਚੇਤਨ ਗਰੋਵਰ, ਕਾਕਾ ਡੋਗਰਾ, ਮਨੂੰ ਠਠਈ, ਪੰਕਜ ਪੁਜਾਨੀ, ਲਵਿਸ਼ ਪੁਜਾਨੀ, ਜਗਦੀਸ਼ ਕੁੱਕੜ, ਅਸੀਮ ਕਾਲੜਾ ਅਤੇ ਹੋਰ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply