Friday, July 17, 2026

ਮਿਡ ਡੇ ਮੀਲ ਵਰਕਰਾਂ ਨੇ ਕੀਤਾ ਪੁਲਸ ਖਿਲਾਫ਼ ਰੋਸ ਪ੍ਰਦਰਸ਼ਨ

ppn0410201612

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ) – ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਯੂਨੀਅਨ ਦੀ ਪੰਜਾ ਪ੍ਰਧਾਨ ਬਿਮਲਾ ਦੇਵੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਈ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਤਨਾਅ ਪੈਦਾ ਹੋਣ ਕਾਰਨ ਪਿੰਡਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿਚ ਠਹਿਰੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਲਈ ਕੱਲ 3 ਅਕਤੂਬਰ ਸੋਮਵਾਰ ਨੂੰ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਥਾਨਕ ਸੰਤ ਕਬੀਰ ਪਾਲੀਟੈਕਨੀਕ ਕਾਲਜ ਵਿਚ ਪਹੁੰਚੇ ਤਾਂ ਉਸ ਸਮੇਂ ਪੁਲਸ ਵੱਲੋਂ ਮਿਡ ਡੇ ਮੀਲ ਵਰਕਰਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਜਿਸਦੇ ਰੋਸ ਵਜੋਂ ਅੱਜ ਇਹ ਰੈਲੀ ਕੱਢੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਡਿਊਟੀ ਕਾਲਜ ਵਿਚ ਖਾਣਾ ਬਣਾਉਣ ਲਈ ਲਗਾਈ ਗਈ ਸੀ ਅਤੇ ਅਬੋਹਰ ਦੇ ਐਸਪੀ ਪਰਮਜੀਤ ਸਿੰਘ ਪਨੂੰ ਨੇ ਇਹ ਸਮਝਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਕਿ ਉਹ ਮੁੱਖਮੰਤਰੀ ਦੇ ਖਿਲਾਫ਼ ਨਾਅਰੇ ਲਗਾਉਣ ਆਏ ਹਨ। ਪੁਲਸ ਵੱਲੋਂ ਮਿਡ ਡੇ ਮੀਲ ਵਰਕਰਾਂ ਦੇ ਨਾਲ ਕੀਤੇ ਗਏ ਦੁਰਵਿਹਾਰ ਦੇ ਖਿਲਾਫ਼ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਦੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਆਸ਼ਾ ਰਾਣੀ, ਸੋਨੀਆ, ਕੈਲਾਸ਼ ਰਾਣੀ, ਕੁਲਵਿੰਦਰ ਕੌਰ, ਏਕਤਾ, ਪਰਮਜੀਤ ਕੌਰ, ਸੀਮਾ, ਆਸ਼ਾ ਦੇਵੀ, ਰੂਪਾ ਬਾਈ ਅਤੇ ਹੋਰ ਹਾਜ਼ਰ ਸਨ।ਦੂਸਰੇ ਪਾਸੇ ਫਾਜ਼ਿਲਕਾ ਦੇ ਐਸ.ਐਸ.ਪੀ. ਨਰਿੰਦਰ ਭਾਰਗਵ ਨੇ ਡੀਐਸਪੀ ਫਾਜ਼ਿਲਕਾ ਸੁਬੇਗ ਸਿੰਘ, ਐਸ.ਐਚ.ਓ ਜਸਵੰਤ ਸਿੰਘ, ਡੀਐਸਪੀ ਜਲਾਲਾਬਾਦ ਹਰਜਿੰਦਰ ਸਿੰਘ, ਸੀਆਈਡੀ ਇੰਸਪੈਕਟਰ ਰਾਜ ਕਮਾਰ ਦੀ ਡਿਊਟੀ ਮਿਡ ਡੇ ਮੀਲ ਵਰਕਰਾਂ ਨੂੰ ਸਮਝਾਉਣ ਲਈ ਲਗਾਈ। ਇਨ੍ਹਾਂ ਪੁਲਸ ਅਫ਼ਸਰਾਂ ਦੇ ਨਾਲ ਵੱਡੀ ਗਿਣਤੀ ਵਿਚ ਮਹਿਲਾ ਪੁਲਸ ਅਤੇ ਹੋਰ ਪੁਲਸ ਕਰਮਚਾਰੀ ਹਾਜ਼ਰ ਸਨ। ਪੁਲਸ ਅਧਿਕਾਰੀਆਂ ਨੇ ਕਾਲਜ ਵਿਚ ਮਿਡ ਡੇ ਮੀਲ ਵਰਕਰਾਂ ਦੇ ਨਾਲ ਕੀਤੇ ਗਏ ਵਿਵਹਾਰ ਦੇ ਲਈ ਅਫ਼ਸੋਸ ਪ੍ਰਗਟ ਕੀਤਾ। ਇਸ ਮੌਕੇ ਰਾਮ ਕ੍ਰਿਸ਼ਨ ਧੁਨਕੀਆਂ, ਕਾਮਰੇਡ ਬਖ਼ਤਾਵਰ ਸਿੰਘ, ਸ਼ਕਤੀ ਅਤੇ ਹੋਰ ਕਰਮਚਾਰੀ ਆਗੂਆਂ ਨੇ ਪੰਜਾਬ ਪੁਲਸ ਦਾ ਮਿਡ ਡੇ ਮੀਲ ਮਾਮਲੇ ਵਿਚ ਸ਼ਾਂਤੀ ਪੂਰਵਕ ਸਮਝੋਤਾ ਕਰਵਾਇਆ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply