
ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਤੇ ਬਾਰਵੀਂ ਦੀਆ ਲੜਕੀਆਂ ਵਾਸਤੇ ਮਾਈ ਭਾਗੋਸਕੀਮ ਸੁਰੂ ਕੀਤੀ ਗਈ ਹੈ।ਇਸ ਸਕੀਮ ਨੂੰ ਸਰਕਾਰੀ ਸਕੂਲਾਂ ਵਿਖੇ ਲਾਗੂ ਕੀਤਾ ਗਿਆ ਹੈ, ਦਸਵੀ ਤੋ ਬਾਅਦ ਲੜਕੀ ਨੂੰ ਇਕ ਸਾਇਕਲ ਮੁਫਤ ਦੇਣਾਂ ਹੁੰਦਾ ਹੈ, ਤਾ ਕਿ ਉਹ ਲੜਕੀ ਸਮੇ ਸਿਰ ਸਕੂਲ ਪਹੁੰਚ ਸਕੇ ਤੇ ਆਪਣੀ ਪੜਾਂਈ ਨਿਰੰਤਰ ਜਾਰੀ ਰੱਖ ਸਕੇ।ਇਸੇ ਸਕੀਮ ਦੀ ਰੌਸਨੀ ਵਿਚ ਨਵੇ ਅਪਗ੍ਰੇਡ ਹੋਏ ਸਕੂਲ ਬੁਟਰਕਲਾਂ ਵਿਖੇ ਹਲਕਾ ਇੰਚਾਰਜ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਸਕੂਲ ਦੀਆਂ ਸਤਾਰਾਂ ਲੜਕੀਆਂ ਨੂੰ ਸਾਇਕਲ ਵੰਡੇ ਤੇ ਆਪਣੇ ਸੰਬੋਧਨੀ ਸਬਦਾ ਵਿਚ ਕਿ ਪ੍ਰਕਾਸ ਸਿੰਘ ਬਾਦਲ ਦੀ ਦੂਰ ਅੰਦੇਸੀ ਹੈ, ਕਿ ਲੜਕੀਆਂ ਨੂੰ ਸਾਇਕਲ ਦੇਣੇ ਤਾ ਉਹ ਪੜਾਈ ਕਰਨ ਸਮੇ ਸਿਰ ਸਕੂਲ ਆ ਸਕਣ।ਇਹ ਮਾਈ ਭਾਗੋ ਸਕੀਮ ਬਿੰਨਾ ਕਿਸੇ ਭੇਦ ਭਾਂਵ ਸੁਰੂ ਕੀਤੀ ਗਈ ਹੈ।ਇਸ ਸਕੀਮ ਤੋ ਇਲਾਵਾ ਹਰ ਤਰਾਂ ਦੇ ਵਜੀਫੇ, ਮਿਡ ਡੇਅ ਮੀਲ, ਮੁਫਤ ਵਰਦੀਆਂ, ਲੜਕੀਆਂ ਵਾਸਤੇ ਸਵੈ ਰੱਖਿਆ ਲਈ ਕਰਾਟੇ ਟ੍ਰੇਨਿੰਗ, ਖੇਡਾ ਦਾ ਸਮਾਨ ਸਕੁਲਾਂ ਵਿਚ ਮੁਹੱਈਆ ਕਰਵਾਇਆ ਜਾਦਾ ਹੈ ਤਾ ਕਿਸੇ ਕਾਰਨ ਕਰਕੇ ਵਿਦਿਆਰਥੀ ਆਪਣੀ ਪੜਾਈ ਵਿਚਾਲੇ ਹੀ ਨਾ ਛੱਡ ਜਾਵੇ। ਇਸ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ ਸਾਬਕਾ ਜਿਲ੍ਹਾ ਸਿਖਿਆ ਅਫਸਰ (ਜਿਲ੍ਹਾ ਪ੍ਰੀਸ਼ਦ) ਗੁਰਦਾਸਪੁਰ ਨੇ ਦੱਸਿਆ ਸਕੂਲਾਂ ਵਿਚ ਮਿਲਦੀਆਂ ਹਰ ਕਿਸਮ ਦੀਆਂ ਸਹੂਲਤਾ ਪਹਿਲ ਦੇ ਅਧਾਰਿਤ ਵਿਦਿਆਰਥੀਆਂ ਨੂੰ ਦਿੱਤੀਆ ਜਾ ਰਹੀਆਂ ਹਨ।ਖਾਸ ਕਰਕੇ ਲੜਕੀਆਂ ਦੀ ਸਿਖਿਆ ਵਾਸਤੇ ਕੋਈ ਫੀਸ ਆਦਿ ਨਹੀ ਲਈ ਜਾਂਦੀ ਤੇ ਸਹੂਲਤਾਂ ਵੀ ਦਿਤੀਆਂ ਜਾਂਦੀਆਂ ਹਨ, ਤੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਬਰਾਂ ਦਾ ਸਕੂਲ ਸਮਾਗਮ ਵਿਚ ਪਹੁੰਚਣ ਤੇ ਤਹਿ ਦਿਲੋਂ ਧਨਵਾਦ ਕੀਤਾ ਗਿਆ।ਇਸ ਮੌਕੇ ਸਕੂਲ ਸਟਾਫ ਮੇਬਰਾ ਵਿਚ ਸਤਿੰਦਰਪਾਲ ਸਿੰਘ ਭਾਟੀਆ ਤੋਂ ਇਲਾਵਾ ਸਮੂਹ ਸਟਾਫ ਮੈਬਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media