
ਫਾਜਿਲਕਾ: 28 ਮਈ (ਵਿਨੀਤ ਅਰੋੜਾ): ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਬਿਊਟੀ ਪਾਰਲਰ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਅੱਜ ਸਥਾਨਕ ਰਾਧਾ ਸਵਾਮੀ ਕਲੋਨੀ ‘ਚ ਕਲੋਨੀ ਵਾਸੀ ਸ਼ਾਮ ਲਾਲ ਗਾਂਧੀ ਦੇ ਨਿਵਾਸ ਸਥਾਨ ‘ਤੇ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਖੋਲਿਆ ਗਿਆ। ਬਿਊਟੀ ਪਾਰਲਰ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਕੌਂਸਲਰ ਕਮਲੇਸ਼ ਚੁੱਘ ਨੇ ਰੀਬਨ ਜੋੜ ਕੇ ਕੀਤੀ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਬਲਾਕ ਜਿੰਮੇਵਾਰ ਸੁਨੀਤਾ ਕੰਬੋਜ ਅਤੇ ਯੂਥ ਵੱਲੋਂ ਸੁਦੇਸ਼, ਚਰਨਜੀਤ, ਅਮਰਜੀਤ, ਅਨੀਤਾ, ਸੁਗੰਧਾ ਅਤੇ ਵੱਡੀ ਗਿਣਤੀ ‘ਚ ਯੂਥ ਵਿਰਾਂਗਨਾਵਾਂ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੌਏ ਮੁੱਖ ਮਹਿਮਾਨ ਸਾਬਕਾ ਕੌਂਸਲਰ ਕਮਲੇਸ਼ ਚੁੱਘ ਨੇ ਯੂਥ ਵਿਰਾਂਗਨਾਵਾਂ ਵੱਲੋਂ ਮੁਹੱਲੇ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਖੋਲਣ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਯੂਥ ਵਿਰਾਂਗਨਾਂਵਾਂ ਵੱਲੋਂ ਸ਼ਹਿਰ ਅਤੇ ਨੇੜਲੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ, ਕਢਾਈ ਅਤੇ ਪੇਟਿੰਗ ਸੈਂਟਰ ਵੀ ਖੋਲੇ ਜਾ ਰਹੇ ਹਨ ਅਤੇ ਇਲਾਕਾ ਵਾਸੀਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਰੈਲੀਆਂ ਵੀ ਕੱਢੀਆ ਜਾਂ ਰਹੀਆਂ ਹਨ ਜੋ ਸ਼ਲਾਘਾਯੋਗ ਕੰਮ ਹਨ। ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ ਨੇ ਦੱਸਿਆ ਕਿ ਸਥਾਨਕ ਰਾਧਾ ਸਵਾਮੀ ਕਲੋਨੀ ‘ਚ ਖੋਲੇ ਗਏ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ‘ਚ ਜ਼ਰੂਰਤਮੰਦ ਲੜਕੀਆਂ ਨੂੰ ਭੈਣ ਮੋਨੀਕਾ ਅਤੇ ਅਨੀਤਾ ਨਰੂਲਾ ਹਰ ਰੋਜ਼ ਸ਼ਾਮ 5.00 ਤੋਂ 7.00 ਵਜੇ ਤੱਕ ਬਿਊਟੀ ਪਾਰਲਰ ਦਾ ਕੰਮ ਸਿਖਾਉਣਗੀਆਂ।
Punjab Post Daily Online Newspaper & Print Media